ਘਰ ਆਏ ਜੀਜੇ ਨੂੰ ਚਾਹ ਪਿਆਉਣ ਲਈ ਸੱਸ ਕੋਲੋਂ ਮੰਗਾਏ ਦੁੱਧ ਕਾਰਨ ਛਿੜਿਆ ਵਿਵਾਦ, ਸਹੁਰਿਆਂ ਵੱਲੋਂ ਨੂੰਹ ਦੀ ਕੁੱਟਮਾਰ
04/16/2023 11:33:48 AM

ਅਬੋਹਰ (ਸੁਨੀਲ) : ਪਿੰਡ ਪੰਜਕੋਸੀ ’ਚ ਵਿਆਹੁਤਾ ਨੂੰ ਪੂਰੀ ਰਾਤ ਕੁੱਟਮਾਰ ਕਰ ਕਮਰੇ ਵਿਚ ਬੰਦ ਕਰ ਕੇ ਰੱਖਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤਾ ਨੇ ਆਪਣੇ ਸੱਸ-ਸਹੁਰੇ ਅਤੇ ਪਤੀ ’ਤੇ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲਗਾਉਂਦੇ ਹੋਏ ਪੁਲਸ ਤੋਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਮੋਗਾ ਵਾਸੀ ਪੂਜਾ ਪੁੱਤਰੀ ਦੁਰਗਾਦਾਸ ਦਾ ਲਗਭਗ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦਾ ਲਗਭਗ ਇਕ ਸਾਲ ਦਾ ਮੁੰਡਾ ਵੀ ਹੈ। ਪੂਜਾ ਦੀ ਭੈਣ ਅਬੋਹਰ ’ਚ ਵਿਆਹੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀਆਂ ਮਾਨਸਾ ਦੀਆਂ ਧੀਆਂ ਨੂੰ ਮਿਲੇ MP ਸਿਮਰਨਜੀਤ ਮਾਨ, ਕੀਤਾ ਸਨਮਾਨਿਤ
ਬੀਤੇ ਦਿਨੀਂ ਪੂਜਾ ਦਾ ਅਬੋਹਰ ਵਾਸੀ ਜੀਜਾ ਉਸਨੂੰ ਮਿਲਣ ਲਈ ਘਰ ਆਇਆ ਸੀ। ਜਦ ਪੂਜਾ ਨੇ ਆਪਣੀ ਸੱਸ ਤੋਂ ਜੀਜੇ ਲਈ ਚਾਹ ਬਣਾਉਣ ਲਈ ਦੁੱਧ ਮੰਗਿਆ ਤਾਂ ਇਸ ’ਤੇ ਸੱਸ ਉਸਨੂੰ ਖਰੀ-ਖੋਟੀ ਸੁਣਾਉਣ ਲੱਗ ਗਈ। ਜਿਸ ’ਤੇ ਦੋਵਾਂ ਦੀ ਕਹਾ-ਸੁਣੀ ਹੋ ਗਈ। ਉਨ੍ਹਾਂ ਵਿਚਕਾਰ ਵਿਵਾਦ ਦੇਖ ਪੂਜਾ ਦਾ ਜੀਜਾ ਬਿਨਾਂ ਚਾਹ ਪੀਤੇ ਹੀ ਉਥੋਂ ਚਲਾ ਗਿਆ। ਜਦ ਰਾਤ ਨੂੰ ਮੇਨਪਾਲ ਘਰ ਪਹੁੰਚਿਆ ਤਾਂ ਸੱਸ ਦੇ ਕਹਿਣ ’ਤੇ ਸੱਸ-ਸਹੁਰੇ ਅਤੇ ਪਤੀ ਨੇ ਮਿਲ ਕੇ ਪੂਰੀ ਰਾਤ ਪੂਜਾ ਨਾਲ ਕਥਿਤ ਕੁੱਟਮਾਰ ਕੀਤੀ ਅਤੇ ਉਸਨੂੰ ਕਮਰੇ ’ਚ ਬੰਦ ਕਰ ਦਿੱਤਾ। ਸ਼ਨੀਵਾਰ ਜਦ ਉਸਦਾ ਜੀਜਾ ਮੁੜ ਉਸਦਾ ਹਾਲਚਾਲ ਜਾਨਣ ਪਹੁੰਚਿਆ ਤਾਂ ਪੂਜਾ ਦੀ ਹਾਲਤ ਦੇਖ ਉਸਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- ਬਠਿੰਡਾ ਵਿਖੇ ਡਾਂਸਰ ਕਤਲ ਮਾਮਲੇ 'ਚ ਅਦਾਲਤ ਦਾ ਮਿਸਾਲੀ ਫ਼ੈਸਲਾ, ਦੋਸ਼ੀ ਨੂੰ ਸੁਣਾਈ ਸਖ਼ਤ ਸਜ਼ਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।