ਚਿਹਰੇ ''ਤੋਂ ਤਿਲ ਹਟਾਉਣ ਲਈ ਅਪਣਾਓ ਇਹ ਨੁਸਖੇ
Monday, Mar 13, 2017 - 01:46 PM (IST)

ਨਵੀਂ ਦਿੱਲੀ— ਕਹਿੰਦੇ ਹਨ ਕਿ ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾ ਦਿੰਦਾ ਹੈ ਪਰ ਜੋ ਇੱਕ ਜਾ ਦੋ ਤਿਲ ਹੋਣ। ਜੇਕਰ ਤਿਲ ਚਿਹਰੇ ''ਤੇ ਜ਼ਰੂਰਤ ਤੋਂ ਜ਼ਿਆਦਾ ਹੋਣ ਤਾਂ ਅਜਿਹੇ ''ਚ ਚਿਹਰਾ ਬਦਸੂਰਤ ਦਿਖਣ ਲੱਗਦਾ ਹੈ। ਤਿਲ ਹਟਾਉਣ ਦੇ ਲਈ ਲੇਜ਼ਰ ਥੇਰੇਪੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਹ ਬਹੁਤ ਮਹਿੰਗਾ ਹੁੰਦਾ ਹੈ, ਜੋ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਕਿ ਉਹ ਇਸ ਥੇਰੇਪੀ ਨੂੰ ਲੈਣ। ਜੇਕਰ ਤੁਹਾਡੇ ਚਿਹਰੇ ''ਤੇ ਤਿਲ ਹਨ ਜੋ ਤੁਹਾਡੀ ਖੂਬਸੂਰਤੀ ਨੂੰ ਖਰਾਬ ਕਰ ਰਹੇ ਹਨ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
1. ਕੱਚਾ ਆਲੂ
ਚਿਹਰੇ ''ਤੋਂ ਤਿਲ ਹਟਾਉਣ ਦੇ ਲਈ ਤੁਸੀਂ ਕੱਚੇ ਆਲੂ ਦੀ ਵਰਤੋ ਕਰ ਸਕਦੇ ਹੋ। ਇਸਦੇ ਲਈ ਤੁਸੀਂ ਇੱਕ ਆਲੂ ਦਾ ਟੁੱਕੜਾ ਲਓ ਉਸਨੂੰ ਆਪਣੇ ਚਿਹਰੇ ''ਤੇ ਰਗੜੋ। ਅਜਿਹੇ ਕਰਨ ਨਾਲ ਤੁਹਾਨੂੰ ਬਹੁਤ ਜਲਦ ਫਰਕ ਦਿਖਾਈ ਦੇਵੇਗਾ।
2. ਕੇਲੇ ਦਾ ਛਿਲਕਾ
ਇੱਕ ਕੇਲੇ ਦਾ ਛਿਲਕਾ ਲਓ ਅਤੇ ਇਸਦੇਲ ਅੰਦਰ ਵਾਲਾ ਹਿੱਸਾ ਤਿਲ ਉੱਪਰ ਰੱਖ ਕੇ ਉੱਪਰ ਕਿਸੇ ਸਾਫ ਕੱਪੜੇ ਨਾਲ ਬੰਨ ਦਿਓ। ਰਾਤ ਭਰ ਇਸੇ ਤਰ੍ਹਾਂ ਬੰਨ ਕੇ ਰੱਖੋ। ਇਸ ਨਾਲ ਤਿਲ ਝੜ ਕੇ ਸਾਫ ਹੋ ਜਾਵੇਗਾ।
3. ਅਨਾਨਾਸ
ਜੇਕਰ ਤਿਲ ਪੂਰੇ ਚਿਹਰੇ ''ਤੇ ਹਨ ਤਾਂ ਅਨਾਨਾਸ ਦਾ ਜੂਸ ਦਿਨ ''ਚ 2-3 ਵਾਰ ਰੋਜ਼ ਲਗਾਓ। ਫਿਰ 20 ਮਿੰਟ ਬਾਅਦ ਚਿਹਰੇ ਨੂੰ ਧੋ ਲਓ।
4. ਸੇਬ ਦਾ ਸਿਰਕਾ
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਧੋ ਲਓ ਅਤੇ ਉਸਦੇ ਬਾਅਦ ਸੇਬ ਦੇ ਸਿਰਕੇ ਨੂੰ ਚਿਹਰੇ ''ਤੇ ਹਲਕੀ ਮਸਾਜ਼ ਕਰੋਂ। ਰਾਤ ਭਰ ਲਈ ਚਿਹਰੇ ''ਤੇ ਲੱਗਾ ਰਹਿਣ ਦਿਓ। ਸਵੇਰੇ ਚਿਹਰੇ ਨੂੰ ਧੋ ਲਓ।
5. ਸ਼ਹਿਦ
ਥੋੜਾ ਜਿਹਾ ਸ਼ਹਿਦ ਅਤੇ ਸੂਰਜ ਮੁੱਖੀ ਦਾ ਤੇਲ ਲੈ ਕੇ ਮਿਲਾ ਲਓ। ਇਸ ਮਿਸ਼ਰਨ ਨੂੰ ਰੋਜ਼ਾਨਾ 5 ਮਿੰਟ ਤਿਲ ''ਤੇ ਰਗੜੋ ਇਸ ਨਾਲ ਚਮੜੀ ਚਮਕਦਾਰ ਹੋਣ ਦੇ ਨਾਲ-ਨਾਲ ਤਿਲ ਵੀ ਗਾਇਬ ਹੋ ਜਾਣਗੇ।