ਵਿਆਹ ਦੌਰਾਨ ਪਕੌੜੇ ਲਿਆਉਣ ਤੋਂ ਮਨ੍ਹਾ ਕਰਨਾ ਪਿਆ ਭਾਰੀ, ਰੰਜਿਸ਼ ’ਚ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ

Tuesday, Sep 06, 2022 - 05:14 PM (IST)

ਫ਼ਰੀਦਕੋਟ (ਰਾਜਨ) : ਇੱਥੋਂ ਦੀ ਬਸਤੀ ਦਸਮੇਸ਼ ਨਗਰ ਨਿਵਾਸੀ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ’ਤੇ ਥਾਣਾ ਸਿਟੀ ਵਿਖੇ ਇਸੇ ਹੀ ਬਸਤੀ ਨਿਵਾਸੀ ਤਿੰਨ ਨੌਜਵਾਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਵਿਲੱਖਣਤਾ ਇਹ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਬੀਤੇ ਸਮੇਂ ਦੀ ਆਪਸੀ ਨਿੱਕੀ-ਨਿੱਕੀ ਨੋਕਝੋਕ ਨੂੰ ਲੈ ਕੇ ਕਿਵੇਂ ਆਪਣੇ ਮਨ ਵਿੱਚ ਰੰਜਿਸ਼ਾਂ ਪਾਲ ਕੁਰਾਹੇ ਪੈ ਰਹੀ ਹੈ, ਇਸ ਘਟਨਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਦੋ ਵਿਅਕਤੀਆਂ ਨੇ ਕੀਤੀ ਖ਼ੁਦਕੁਸ਼ੀ, ਜਾਂਚ 'ਚ ਜੁਟੀ ਪੁਲਸ

ਦਸਮੇਸ਼ ਨਗਰ ਨਿਵਾਸੀ ਦੀਪਕ ਸਿੰਘ ਪੁੱਤਰ ਵਿਕਰਮ ਸਿੰਘ ਨੇ ਥਾਣਾ ਸਿਟੀ ਪੁਲਸ ਨੂੰ ਬਿਆਨ ਕੀਤਾ ਕਿ ਜਦੋਂ ਉਹ ਆਪਣੇ ਘਰੇ ਸੀ ਤਾਂ ਉਸਦੇ ਦਾਦੇ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਇਸੇ ਹੀ ਬਸਤੀ ਦੇ ਹਨੀ ਪੁੱਤਰ ਗੱਬਰ ਸਿੰਘ, ਸਾਹਿਲ ਅਤੇ ਜੀਰਾ ਸਿੰਘ ਪੁੱਤਰ ਮੇਘੂ ਉਸਦੇ ਭਰਾ ਦੀ ਗਲੀ ਵਿੱਚ ਕੁੱਟਮਾਰ ਕਰ ਰਹੇ ਹਨ। ਬਿਆਨ ਕਰਤਾ ਅਨੁਸਾਰ ਜਦ ਉਹ ਆਪਣੇ ਭਰਾ ਨੂੰ ਇਹਨਾਂ ਤੋਂ ਛੁਡਵਾਉਣ ਲਈ ਗਿਆ ਤਾਂ ਇਹਨਾਂ ਉਸਦੇ ਭਰਾ ਦੇ ਨਾਲ-ਨਾਲ ਉਸਦੀ ਵੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ।

ਇਹ ਵੀ ਪੜ੍ਹੋ : ਪੰਜਾਬ ਦੇ ਇਹ ਦੋ ਜ਼ਿਲ੍ਹਿਆਂ ਨੇ ਵਧਾਇਆ ਮਾਣ ,100 ਫ਼ੀਸਦੀ ਜਲ ਸਪਲਾਈ ਮੁਹੱਈਆ ਕਰਵਾਉਣ ਦਾ ਟੀਚਾ ਕੀਤਾ ਸਰ

ਦੀਪਕ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਗਲੀ ਵਿੱਚ ਜਦੋਂ ਸੇਮਾ ਸਿੰਘ ਦੀ ਲੜਕੀ ਦੀ ਸ਼ਾਦੀ ਸੀ ਤਾਂ ਉਕਤ ਤਿੰਨਾਂ ਨੇ ਉਸਦੇ ਭਰਾ ਨੂੰ ਪਕੌੜੇ ਲਿਆਉਣ ਲਈ ਆਖਿਆ ਸੀ ਅਤੇ ਉਸਦੇ ਭਰਾ ਨੇ ਪਕੌੜੇ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸਦੀ ਰੰਜਿਸ਼ ਵਿੱਚ ਉਕਤ ਤਿੰਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ।


Anuradha

Content Editor

Related News