ਸੂਰਜ ਦੀ ਤਪਸ਼ ਨੇ ਲੋਕ ਕੀਤੇ ਹਾਲੋਂ-ਬੇਹਾਲ; ਕਰਨ ਲੱਗੇ ਮੀਂਹ ਦਾ ਇੰਤਜ਼ਾਰ

Thursday, Jul 02, 2020 - 01:48 PM (IST)

ਸੂਰਜ ਦੀ ਤਪਸ਼ ਨੇ ਲੋਕ ਕੀਤੇ ਹਾਲੋਂ-ਬੇਹਾਲ; ਕਰਨ ਲੱਗੇ ਮੀਂਹ ਦਾ ਇੰਤਜ਼ਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਪਿਛਲੇ ਮਹੀਨੇ ਤੋਂ ਪ੍ਰਚੰਡ ਹੋਏ ਸੂਰਜ ਦੀ ਤਪਸ਼ ਕਾਰਨ ਗਰਮੀ ਦਾ ਅਹਿਸਾਸ ਲਗਾਤਾਰ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਨਾਲ ਮਨੁੱਖ, ਜਾਨਵਰਾਂ ਤੇ ਪੰਛੀਆਂ ਦਾ ਹਾਲ ਬੇਹਾਲ ਹੋ ਰਿਹਾ ਹੈ ਤੇ ਆਮ ਜਨਜੀਵਨ ਗਰਮੀ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਭਾਵੇਂ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੀ, ਪਰ ਜਲਦੀ ਹੀ ਗਰਮੀ ਮੁੜ ਤੋਂ ਬਰਕਰਾਰ ਹੋ ਗਈ ਹੈ ਤੇ ਲੋਕਾਂ ਨੇ ਖ਼ੁਦ ਨੂੰ ਲੂ ਤੋਂ ਬਚਾਉਣ ਲਈ ਠੰਡੇ ਤਰਲ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ਹਿਰ ਦਾ ਪਾਰਾ 39 ਡਿਗਰੀ ਸੈਲਸੀਅਸ 'ਤੇ ਠਹਿਰਿਆ ਹੋਇਆ ਹੈ, ਜਿਸਦੇ ਜਲਦੀ ਹੇਠਾਂ ਡਿੱਗਣ ਦੇ ਅਨੁਮਾਨ ਲਗਾਉਣਾ ਲਗਭਗ ਅਸੰਭਵ ਜਿਹਾ ਦਿਖਾਈ ਦੇਰਹੇ ਹਨ। ਮੌਸਮ ਮਾਹਰਾਂ ਦੀ ਰਿਪੋਰਟ ਅਨੁਸਾਰ ਪੰਜਾਬ ਅੰਦਰ ਮਾਨਸੂਨਾਂ ਦੀ ਆਮਦ ਹੋ ਗਈ ਹੈ ਤੇ ਇਸ ਵਾਰ ਮਾਲਵਾ ਖੇਤਰ 'ਚ ਬਾਰਸ਼ ਘੱਟ ਹੋਣ ਦਾ ਅਨੁਮਾਨ ਵੀ ਵਿਭਾਗ ਵਲੋਂ ਲਗਾਇਆ ਗਿਆ ਹੈ। ਪਿਛਲੇ ਦਿਨੀਂ ਬੱਦਲਾਂ ਦੀ ਦਸਤਕ ਨੂੰ ਵੇਖਦਿਆਂ ਇੰਝ ਲੱਗਦਾ ਸੀ ਕਿ ਮਾਨਸੂਨਾਂ ਨੇ ਦਸਤਕ ਦੇ ਦਿੱਤੀ ਹੈ, ਪਰ ਅਜਿਹਾ ਨਹੀਂ ਹੋਇਆ, ਇਕ ਦਿਨ ਦੀ ਬਾਰਿਸ਼ ਤੋਂ ਬਾਅਦ ਹੁਣ ਤੱਕ ਅਸਮਾਨ ਲਗਾਤਾਰ ਸਾਫ਼ ਹੈ ਤੇ ਸੂਰਜ ਦੀ ਗਰਮੀ ਦਾ ਅਹਿਸਾਸ ਲੋਕਾਂ ਨੂੰ ਸਵੇਰ ਵੇਲੇ ਤੋਂ ਹੀ ਹੋਣ ਲੱਗਿਆ ਹੈ, ਉਥੇ ਹੀ ਬੇਸਹਾਰਾ ਪਸ਼ੂਆਂ ਤੇ ਪੰਛੀ ਵੀ ਗਰਮੀ ਕਰਕੇ ਤ੍ਰਾਹ-ਤ੍ਰਾਹ ਕਰਦੇ ਵਿਖਾਈ ਦੇ ਰਹੇ ਹਨ। ਉਧਾਰ ਪੇਂਡੂ ਖੇਤਰਾਂ 'ਚ ਭਖਵੀਂ ਗਰਮੀ ਦੇ ਬਾਵਜੂਦ ਵੀ ਮਜ਼ਦੂਰ ਲਗਾਤਾਰ ਝੋਨੇ ਦੀ ਬਿਜਾਈ ਵਿੱਚ ਵਿਅਸਥ ਹਨ ਤੇ ਇਸ ਸਮੇਂ ਗਰਮੀ ਦੇ ਚੱਲਦਿਆਂ ਬਾਰਿਸ਼ ਦਾ ਲੋਕਾਂ 'ਚ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ: ਸੜਕ ਕਿਨਾਰੇ ਲਟਕਦੀ ਵਪਾਰੀ ਦੀ ਲਾਸ਼ ਮਿਲਣ ਕਾਰਨ ਦਹਿਸ਼ਤ: ਕਤਲ ਦਾ ਖ਼ਦਸ਼ਾ

ਬੇਸਹਾਰਾ ਜਾਨਵਰਾਂ ਤੇ ਪੰਛੀਆਂ ਲਈ ਲੋੜੀਂਦੇ ਕਦਮ ਚੁੱਕਣ ਦੀ ਲੋੜ
ਮੌਜੂਦਾ ਸਮੇਂ ਵਿੱਚ ਗਰਮੀ ਪੂਰੇ ਜੋਬਨ 'ਤੇ ਹੈ ਤੇ ਬਾਰਿਸ਼ ਦੇ ਕਿਧਰੇ ਆਸਾਰ ਨਜ਼ਰ ਨਹੀਂ ਆ ਰਹੇ। ਮਨੁੱਖ ਤੋਂ ਪਰ੍ਹੇ ਜੇਕਰ ਗੱਲ ਕਰੀਏ ਤਾਂ ਬੇਸਹਾਰਾ ਪਸ਼ੂਆਂ ਤੇ ਪੰਛੀਆਂ ਦੀ ਹਾਲਤ ਗਰਮੀ ਕਰਕੇ ਤਰਸਯੋਗ ਬਣ ਰਹੀ ਹੈ। ਕੁੱਝ ਪੰਛੀ ਪ੍ਰੇਮੀਆਂ ਨੇ ਭਾਵੇਂ ਹੀ ਆਪਣੇ ਪੱਧਰ 'ਤੇ ਛੱਤਾਂ 'ਤੇ ਪੰਛੀਆਂ ਲਈ ਠੰਡੇ ਪਾਣੀ ਦੇ ਕਟੋਰੇ ਰੱਖਣੇ ਸ਼ੁਰੂ ਕਰ ਦਿੱਤੇ ਹਨ, ਉਥੇ ਹੀ  ਗਲੀਆਂ ਅਤੇ ਮੁਹੱਲਿਆਂ ਵਿਚ ਬੇਸਹਾਰਾ ਪਸ਼ੂਆਂ ਲਈ ਖੇਲਾ ਵੀ ਰੱਖੀ ਗੀਆਂ ਹਨ ਤਾਂ ਪੈ ਰਹੀ ਭਾਰੀ ਗਰਮੀ ਦੇ ਚਲਦਿਆਂ  ਬੇਸਹਾਰਾ ਪਸ਼ੂਆਂ ਨੂੰ ਪੀਣ ਵਾਲਾ ਪਾਣੀ ਮਿਲ ਸਕੇ। ਸ਼ਹਿਰ ਦੇ ਸਮਾਜਸੇਵੀਆਂ  ਰਾਕੇਸ਼ ਬਾਂਸਲ, ਇਸ਼ਾਨ  ਦਾ ਕਹਿਣਾ ਹੈ ਕਿ ਗਰਮੀ ਦੇ
ਮੱਦੇਨਜ਼ਰ ਸਾਡਾ ਹਰ ਇੱਕ ਦਾ ਇਹ ਫ਼ਰਜ਼ ਬਣਦਾ ਹੈ ਕਿ ਘਰਾਂ ਦੇ ਅੱਗੇ ਬੇਸਹਾਰਾ ਪਸ਼ੂਆਂ ਲਈ ਠੰਡੇ ਪਾਣੀ ਲਈ ਖੇਲ ਵਗੈਰਾ ਰੱਖੇ ਜਾਣ ਤੇ ਬੇਜ਼ੁਬਾਨ  ਪੰਛੀਆਂ ਲਈ ਛੱਤਾਂ 'ਤੇ ਠੰਡੇ ਪਾਣੀ ਦੇ ਕਟੋਰੇ ਰੱਖੇ ਜਾਣ।

ਇਹ ਵੀ ਪੜ੍ਹੋ: 2022 'ਚ ਪੰਜਾਬ ਦੀ ਰਾਜਨੀਤਕ ਪਿੱਚ 'ਤੇ ਖੁੱਲ੍ਹ ਕੇ ਬੈਟਿੰਗ ਕਰਨ ਦੇ ਰੌੰਅ 'ਚ ਨਵਜੋਤ ਸਿੱਧੂ


author

Shyna

Content Editor

Related News