ਸਪਾ ਸੈਂਟਰ ਵਿਚ ਪੁਲਸ ਦੀ ਰੇਡ, ਇਤਰਾਜ਼ਯੋਗ ਸਮੱਗਰੀ ਬਰਾਮਦ

Friday, Apr 25, 2025 - 06:12 PM (IST)

ਸਪਾ ਸੈਂਟਰ ਵਿਚ ਪੁਲਸ ਦੀ ਰੇਡ, ਇਤਰਾਜ਼ਯੋਗ ਸਮੱਗਰੀ ਬਰਾਮਦ

ਫ਼ਰੀਦਕੋਟ (ਰਾਜਨ) : ਥਾਣਾ ਸਿਟੀ ਦੇ ਇੰਸਪੈਕਟਰ ਜਗਤਾਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਸਪਾ ਸੈਂਟਰ ਦੀ ਆੜ ਵਿਚ ਨਾਜਾਇਜ਼ ਧੰਦਾ ਚਲਾਉਣ ਵਾਲੇ ਦੋਸ਼ ਦੋਸ਼ੀਆਂ ਰੌਬਿਨ ਵਾਸੀ ਹਰਿਆਣਾ ਅਤੇ ਇਸਦੇ ਦੂਸਰੇ ਸਾਥੀ ਸਮਰਪਣ ਸਿੰਘ ਵਾਸੀ ਫਰੀਦਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਗਸ਼ਤ ਦੌਰਾਨ ਇਹ ਇਤਲਾਹ ਮਿਲੀ ਸੀ ਕਿ ਉਕਤ ਦੋਵੇਂ ਗੋਲਡਨ ਸਪਾ ਸੈਂਟਰ ਚਲਾਉਣ ਦੀ ਆੜ ਵਿਚ ਕੁੜੀਆਂ ਨੂੰ ਆਪਣੇ ਕੋਲ ਰੱਖ ਕੇ ਨਾਜਾਇਜ਼ ਧੰਦਾ ਚਲਾਉਂਦੇ ਆ ਰਹੇ ਹਨ, ਜਿਸ ’ਤੇ ਪੁਲਸ ਪਾਰਟੀ ਵੱਲੋਂ ਰੇਡ ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚੋਂ ਕੁਝ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News