ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Tuesday, Aug 06, 2024 - 06:13 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਿਟੀ ਪੁਲਸ ਨੇ 168 ਬੋਤਲਾਂ ਚੰਡੀਗੜ੍ਹ ਮਾਰਕਾ ਠੇਕਾ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਟੀਮ ਗਸ਼ਤ ਦੇ ਸਬੰਧ ਵਿਚ ਬੂੜਾ ਗੁੱਜਰ ਰੋਡ ਦੇ ਕੋਲ ਰੇਲਵੇ ਫਾਟਕ ਦੇ ਮੌਜੂਦ ਸੀ। ਇਸ ਦੌਰਾਨ ਮੁਖਬਰੀ ਨੇ ਸੂਚਨਾ ਦਿੱਤੀ ਨਿੱਕਾ ਪੁੱਤਰ ਵੀਰੀ ਵਾਸੀ ਮੁਕਤਸਰ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਸਫੈਦ ਰੰਗ ਦੀ ਗੱਡੀ ਤੋਂ ਸੂਏ ਦੇ ਨਾਲ ਵਾਲੇ ਰਸਤੇ ਤੋਂ ਸ਼ਰਾਬ ਲਿਆ ਰਿਹਾ ਹੈ।
ਪੁਲਸ ਨੇ ਇਸ ਸੂਚਨਾ ’ਤੇ ਨਾਕਾਬੰਦੀ ਕਰ ਜਦੋਂ ਕਾਰ ਰੋਕ ਤਲਾਸ਼ੀ ਲਈ ਤਾਂ ਉਸ ਵਿੱਚੋਂ 168 ਬੋਤਲਾਂ ਚੰਡੀਗੜ੍ਹ ਮਾਰਕਾ 990 ਸ਼ਰਾਬ ਬਰਾਮਦ ਹੋਈ। ਤਫਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਐਕਸਾਈਜ਼ ਐਕਟ ਦੇ ਅਧੀਨ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।