ਕੈਪਟਨ ਸਾਹਿਬ ਜੀ ਬਿਜਲੀ ਬੋਰਡ ਦੇ ਮ੍ਰਿਤਕ ਕਾਮਿਆਂ ਦੇ ਵਾਰਸਾਂ 'ਤੇ ਵੀ ਤਰਸ ਕਰੋ

Thursday, Aug 13, 2020 - 04:47 PM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਪੰਜਾਬ ਰਾਜ ਬਿਜਲੀ ਬੋਰਡ ਮੌਜੂਦਾ ਪਾਵਰਕਾਮ 'ਚ ਸਾਲ 2004-2010 ਦੌਰਾਨ ਬੋਰਡ ਮੈਨੇਜਮੈਂਟ ਵਲੋਂ ਤਰਸ ਦੇ ਆਧਾਰ ਤੇ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ 'ਤੇ ਰੋਕ ਲਗਾਈ ਗਈ ਸੀ। ਇਸ ਕਾਰਨ ਜਿਸ ਕਰਮਚਾਰੀ ਦੀ ਮੌਤ ਹੁੰਦੀ ਹੈ ਤਾਂ ਮੈਨੇਜਮੈਂਟ ਵਲੋਂ ਉਸ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਸੀ ਤੇ ਰੋਕ ਲੱਗੀ ਹੋਈ ਸੀ। ਸਰਕਾਰ ਨੇ ਉਦੋਂ ਇਹ ਕਿਹਾ ਸੀ ਜੇਕਰ ਭਵਿੱਖ ਵਿੱਚ ਤਰਸ ਦੇ ਅਧਾਰ ਤੇ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਤੇ ਲੱਗੀ ਰੋਕ ਹਟੀ ਹੈ ਤਾਂ ਤੁਹਾਡੇ ਨੌਕਰੀ ਵਾਲੇ ਕੇਸ ਪਹਿਲ ਦੇ ਆਧਾਰ ਤੇ ਵਿਚਾਰੇ ਜਾਣਗੇ। ਪਰ ਸਰਕਾਰ ਹੁਣ ਤੱਕ ਚੁੱਪ ਹੈ। ਅਜਿਹੇ ਵਿਅਕਤੀਆਂ ਦੀ ਮੰਗ ਹੈ ਕਿ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। 

ਇਹ ਵੀ ਪੜ੍ਹੋ: ਸੇਵਾ ਮੁਕਤ ਪ੍ਰਿੰਸੀਪਲ ਘਰੋਂ ਸਤਿਕਾਰ ਕਮੇਟੀ ਵਾਲੇ ਜ਼ਬਰੀ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ

ਜ਼ਿਕਰਯੋਗ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਸਾਲ 2011 ਤੋਂ ਬਾਅਦ ਮੌਤ ਹੋਈ ਹੈ , ਉਨ੍ਹਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਮੁਹੱਈਆ ਕਰਵਾਈ ਜਾਣ ਲੱਗ ਪਈਆਂ ਪਰ ਸਾਡੇ ਹੱਕਾਂ ਪ੍ਰਤੀ ਪਾਵਰਕਾਮ ਕੋਈ ਗੰਭੀਰਤਾ ਨਹੀਂ ਦਿਖਾ ਰਿਹਾ ਤੇ ਅਸੀਂ ਅੱਧ-ਵਿਚਾਲੇ ਲਟਕ ਰਹੇ ਹਾਂ। ਅਸੀਂ ਜਦੋਂ ਵੀ ਨੌਕਰੀ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਟਾਲਾ ਵੱਟ ਲਿਆ ਜਾਂਦਾ ਹੈ। ਅਸੀਂ ਪਿਛਲੇ 15 ਸਾਲਾਂ ਤੋਂ ਆਪਣੇ ਪਿਤਾ ਦੀ ਥਾਂ ਤੇ ਤਰਸ ਦੇ ਆਧਾਰ ਤੇ ਨੌਕਰੀ ਲੈਣ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਅੱਗੇ ਤਰਲੇ ਮਿੰਨਤਾਂ ਕਰ ਰਹੇ ਹਾਂ ਪਰ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਖੱਜਲ ਖਵਾਰ ਹੋ ਰਹੇ ਹਾਂ। ਪੰਜਾਬ ਸਰਕਾਰ ਸਾਰੇ ਵਿਭਾਗਾਂ ਵਿਚ ਤਰਸ ਦੇ ਆਧਾਰ ਤੇ ਨੌਕਰੀਆਂ ਮੁਹਈਆ ਕਰਵਾ ਰਹੀ ਹੈ, ਪਰ ਸਾਡੇ ਨਾਲ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਅਸੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਵੀ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ।

ਇਹ ਵੀ ਪੜ੍ਹੋ:  ਪੰਜਾਬ ਦਾ ਜ਼ਹਿਰੀਲਾ ਆਬ: ਜਿਸ ਨਹਿਰ 'ਚ ਤੈਰਦੀਆਂ ਨੇ ਲਾਸ਼ਾਂ, ਲੋਕ ਉਸੇ ਨਹਿਰ ਦਾ ਪਾਣੀ ਪੀਣ ਲਈ ਮਜ਼ਬੂਰ


Shyna

Content Editor

Related News