ਫਰੀਦਕੋਟ ਦੀ ਮਾਰਡਨ ਜੇਲ੍ਹ ''ਚੋਂ ਬਰਾਮਦ ਹੋਏ 10 ਮੋਬਾਇਲ, ਜੇਲ੍ਹ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Sunday, Jan 15, 2023 - 04:54 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਮਾਰਡਨ ਜੇਲ੍ਹ ਅੰਦਰ ਬੰਦ ਕੈਦੀਆਂ ਤੋਂ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਮੁਤਾਬਕ ਅੱਜ ਵੀ ਜੇਲ੍ਹ ਅੰਦਰੋਂ ਸਰਚ ਆਪ੍ਰੇਸ਼ਨ ਦੌਰਾਨ 2 ਦਿਨਾਂ 'ਚ 10 ਮੋਬਾਇਲਾਂ ਤੋਂ ਇਲਾਵਾ ਤੰਬਾਕੂ, ਬੀੜੀਆ, ਚਾਰਜਰ ਤੇ ਹੈਡਫੋਨ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦਿਨ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲੈਣ 'ਚੇ 6 ਹਵਾਲਾਤੀਆਂ ਕੋਲੋਂ 4 ਮੋਬਾਇਲ ਫੋਨ ਬਰਾਮਦ ਹੋਏ , ਜਿਸ ਦੇ ਚੱਲਦਿਆਂ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਸ਼ੱਕੀ ਹਾਲਾਤ 'ਚ ਰੇਲਵੇ ਟਰੈਕ ਤੋਂ ਮਿਲੀ ਬੱਚੀ ਦੀ ਪੈਰ ਕੱਟੀ ਲਾਸ਼, ਦੇਖ ਨਿਕਲਿਆ ਤ੍ਰਾਹ
ਇਸ ਤੋਂ ਇਲਾਵਾ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਅੰਦਰ ਪੈਕੇਟ ਥਰੋਂ ਕੀਤੇ ਗਏ, ਜਿਸ ਵਿੱਚੋਂ ਵੀ 2 ਮੋਬਾਇਲ ਬਰਾਮਦ ਹੋਏ ਪਰ ਉਕਤ ਨੌਜਵਾਨ ਜੇਲ੍ਹ ਗਾਰਡ ਦੇ ਡਰ ਕਾਰਨ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਦੂਸਰੇ ਦਿਨ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਵੱਖ-ਵੱਖ ਬੈਰਕਾਂ 'ਚ ਬੰਦ ਕੈਦੀ ਤੇ ਹਵਾਲਾਤੀ ਦੀ ਤਲਾਸ਼ੀ ਲਈ ਤਾਂ ਦੋਹਾਂ ਕੋਲੋਂ ਇੱਕ-ਇੱਕ ਮੋਬਾਇਲ ਬਰਾਮਦ ਹੋਏ ਜਦਕਿ 2 ਮੋਬਾਇਲ ਜੇਲ੍ਹ ਦੀ ਹਦੂਦ ਅੰਦਰੋਂ ਲਾਵਾਰਿਸ ਹਾਲਤ 'ਚ ਪਏ ਮਿਲੇ।
ਇਹ ਵੀ ਪੜ੍ਹੋ- ਲੋਹੜੀ ਦੀ ਰਾਤ ਪਤੀ-ਪਤਨੀ ਲਈ ਬਣੀ ਆਖਰੀ ਰਾਤ, ਸਵੇਰੇ ਦਰਵਾਜ਼ਾ ਖੋਲ੍ਹਣ 'ਤੇ ਸਭ ਦੇ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।