ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਜ਼ਰੂਰੀ, ਨਹੀਂ ਤਾਂ ਭੱਵਿਖ ''ਚ ਬਣੇਗਾ ਵੱਡਾ ਖਤਰਾ

04/06/2017 1:23:47 PM

     ਲੋਕਾਂਨੂੰ ਜਾਗਰੂਕ ਕਰਕੇ ਅਤੇ ਭ੍ਰਿਸ਼ਟ ਅਫਸਰਸ਼ਾਹੀ ''ਤੇ ਨੱਥ ਪਾਉਣ ਨਾਲ ਹੋ ਸਕਦਾ ਸਮੱਸਿਆ ਦਾ ਹਲ
ਭਰਾਤ ਹੀ ਨਹੀਂ ਪੂਰਾ ਵਿਸ਼ਵ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਅੱਜ ਬੇਹੱਦ ਪ੍ਰੇਸ਼ਾਨ ਹੈ ਅਤੇ ਮਾਰੂ ਬੀਮਾਰੀਆਂ ਦੀ ਗ੍ਰਿਫਤ ''ਚ ਜਕੜਿਆ ਹੋਇਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਭਾਰਤ ''ਤੇ ਅਧਾਰਿਤ ਰਿਪੋਰਟ ਹੈਰਾਨ ਕਰ ਦੇਣ ਵਾਲੀ ਹੈ। ਅੱਜ ਦਿੱਲੀ ਦੇਸ਼ ਦਾ ਪਹਿਲਾਂ ਅਤੇ ਵਿਸ਼ਵ ਦਾ ਦੂਜਾ ਪ੍ਰਦੂਸ਼ਿਤ ਸ਼ਹਿਰ ਹੈ। ਭਾਰਤ ਦੀ ਹਵਾ, ਪਾਣੀ, ਸ਼ੋਰ ਅਤੇ ਜਮੀਨ ਮਨੁੱਖ ਚਾਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ। ਮੌਜੂਦ ਸਮੇਂ ਹਵਾ ''ਚ 78.084 ਫੀਸਦੀ ਨਾਈਟ੍ਰੋਜਨ, 21.946 ਫੀਸਦੀ ਆਕਸੀਜਨ, 934 ਫੀਸਦੀ ਆਰਗਨ, 0.0397 ਕਾਰਬਨ ਡਾਈਆਕਸਾਈਡ, 0.0005 ਹੈਲੀਅਮ ਅਤੇ ਕਈ ਹੋਰ ਜ਼ਹਿਰੀਲੀਆਂ ਗੈਸਾਂ ਪਾਈਆਂ ਜਾਂਦੀਆਂ ਹਨ। ਜਿਸ ਕਾਰਨ ਸਾਡੀ ਹਵਾ ਪ੍ਰਦੂਸ਼ਿਤ ਹੋ ਗਈ ਹੈ।
1980 ''ਚ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਕਿ ਕਲੋਰੋਫਲੋਰੋ ਕਾਰਬਨ ਕਾਰਨ ਉਜੋਨ ਦੀ ਤਹਿ ਨਸ਼ਟ ਹੋ ਰਹੀ ਹੈ ਜਿਸ ਕਾਰਨ ਚਮੜੀ ਦੇ ਰੋਗ ਦਾ ਖਤਰਾ ਵੱਧ ਦਾ ਜਾ ਰਿਹਾ ਹੈ। ਹਵਾ ''ਚ ਪਾਈਆਂ ਜਾਂਦੀਆਂ ਗੈਸਾਂ ਸਲਫਰ ਡਾਈਆਕਸਾਈਡ ਸਾਹ ਘੁੱਟਣ, ਗਲੇ ਅਤੇ ਅੱਖਾਂ ''ਚ ਜਲਣ, ਸਾਹ ਦੀਆਂ ਬੀਮਾਰੀਆਂ ਆਦਿ। ਹਵਾ ਪ੍ਰਦੂਸ਼ਣ ਦੇ ਬਚਾਓ ਅਤੇ ਕੰਟਰੋਲ ਲਈ ਐਕਟ-1981 ਲਾਗੂ ਕੀਤਾ ਗਿਆ ਹੈ। ਹਾਲ ਹੀ ''ਚ ਭਾਰਤ ਸਰਕਾਰ ਨੇ ਘਰੇਲੂ ਵਰਤੋਂ ਸਮੇਂ ਖਾਣਾ ਬਣਾਉਣ ਲਈ ਵਰਤੇ ਜਾਂਦੇ ਠੋਸ ਬਾਲਣ ਦੀ ਵਰਤੋਂ 50 ਫੀਸਦੀ ਘੱਟ ਕਰਨ ਲਈ ਕੁਝ ਕਦਮ ਚੁੱਕੇ ਹਨ ਅਤੇ ਪਿਛਲੇ ਦਸੰਬਰ ਉਨ੍ਹਾਂ ਨੇ ਸਬਸਿਡੀ ਹਟਾ ਦਿੱਤੀ ਸੀ ਤਾਂ ਕਿ ਪ੍ਰਦੂਸ਼ਿਤ ਮੁਕਤ ਬਾਲਣ ਦੀ ਵਰਤੋਂ ਖਾਣਾ ਬਣਾਉਣਾ ਲਈ ਕੀਤੀ ਜਾਵੇ। 
ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਈ ਕਾਰਨ ਹਨ ਜਿਨ੍ਹਾਂ ''ਚੋਂ ਫੈਕਟਰੀਆਂ ਦਾ ਹਾਨੀਕਾਰਕ ਰਸਾਇਣਕ ਪਦਾਰਥ ਮਿਲਿਆ ਗੰਦਾ ਪਾਣੀ ਨਦੀਆਂ ਨਹਿਰਾਂ ''ਚ ਪਾਉਣ ਅਤੇ ਬੋਰਿੰਗ ਰਾਹੀ ਧਰਤੀ ਅੰਦਰ ਭੇਜਣਾ ਪ੍ਰਮੱਖ ਹਨ। ਬਹੁਤ ਸਾਰੀਆਂ ਫੈਕਟਰੀਆਂ ਜਿਵੇ ਕਿ  ਕੱਪੜਾ, ਖੰਡ, ਸ਼ਰਾਬ, ਚਮੜਾ, ਰਬੜ , ਡੇਅਰੀਆਂ ਅਦਿ ਹਨ ਜਿਹੜੀਆਂ ਉਦਚਯੋਗਿਤ ਕੂੜਾ ਛੱਡਦੀਆਂ ਹਨ। ਗੰਦੇ ਪਾਣੀ ਨਾਲ ਪੇਟ ਦੀਆਂ ਬੀਮਾਰੀਆਂ ਤੋਂ ਇਲਾਵਾ ਕੈਂਸਰ ਦੀ ਬੀਮਾਰੀ ਹੋਣ ਲੱਗੀ ਹੈ। ਪਾਣੀ ਪ੍ਰਦੂਸ਼ਣ ਦੇ ਬਚਾਓ ਅਤੇ ਕੰਟਰੋਲ ਲਈ ਐਕਟ-1974 ਲਾਗੂ ਕੀਤਾ ਗਿਆ ਹੈ।
ਸ਼ੋਰ ਪ੍ਰਦੂਸ਼ਣ ਵੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਸ਼ੋਰ ਪ੍ਰਦੂਸ਼ਣ ਨਾਲ ਸਾਡੀ ਸੁਣਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ।  ਉਪਰੋਕਤ ਤਿੰਨਾਂ ਤੋਂ ਇਲਾਵਾ ਜ਼ਮੀਨ ਪ੍ਰਦੂਸ਼ਣ ਵੀ ਘੱਟ ਖਤਰਨਾਕ ਨਹੀਂ ਹਨ। ਲੋਕਾਂ ਦੁਆਰਾ ਜ਼ਮੀਨ ''ਤੇ ਕੂੜਾ ਕਰਕਟ ਸੁੱਟਣਾ,ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ''ਚ ਜਲਾਉਣਾ , ਉਦਯੋਗਾਂ ਅਤੇ ਹਸਪਤਾਲਾਂ ਦੇ ਫੋਕਟ ਪਦਾਰਥਾਂ ਨੂੰ ਧਰਤੀ ''ਚ ਦਬਾਉਣਾ ਜਾਂ ਜਲਾਉਣਾ ਕੱਚ ਪਲਾਸਟਿਕ ਆਦਿ ਸੁੱਟਣਾ ਆਦਿ ਧਰਤੀ ਨੂੰ ਪ੍ਰਦੂਸ਼ਿਤ ਕਰਨ ਦੇ ਕਾਰਨ ਹਨ। ਕਿਸਾਨਾਂ ਦੁਆਰਾ ਫਸਲਾਂ ਜੇ ਵੱਧ ਝਾੜ ਦੇ ਲਾਲਚ ''ਚ ਜ਼ਹਿਰੀਲੀਆਂ ਖਾਦਾਂ ਅਤੇ ਸਪਰੇਅ ਦ ਰੂਪ ''ਚ ਖਤਰਨਾਕ ਰਸਾਇਣਾਂ ਦੀ ਵਰਤੋਂ ਕਰਨ ਨਾਲ ਜਿੱਥੇ ਧਰਤੀ ਦਾ ਕੁਦਰਤੀ ਉਰਜਾਊਪਣ ਖਤਮ ਹੁੰਦਾ ਹੈ। ਵਰਖਾ ਦੇ ਪਾਣੀ ਨਾਲ ਇਹ ਧਰਤੀ Îਅੰਦਰ ਚਲੀਆਂ ਜਾਂਦੀਆਂ ਹਨ। ਇਸ ਜ਼ਹਿਰੀਲੀ ਧਰਤੀ ''ਚ ਪੈਦਾ ਕੀਤੀਆਂ ਫਲ ਸਬਜੀਆਂ ਮਨੁੱਖੀ ਸਰੀਰ ''ਚ ਜਾ ਕੇ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦੇ ਰਹੀਆਂ ਹਨ। ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਜਿਨ੍ਹਾਂ ਨਾਲ ਹਵਾ ਸ਼ੁੱਧ ਹੁੰਦੀ ਹੈ। ਲਾਊਡ ਸਪੀਕਰਾਂ ਦੀ ਵਰਤੋਂ ਸਹੀ ਅਤੇ ਸਰਕਾਰ ਦੇ ਬਣਾਏ ਨਿਯਮਾਂ ਅਨੁਸਾਰ ਬਿਨ੍ਰਾਂ ਅਗਿਆ ਦੇ ਨਹੀਂ ਹੋਣੀ ਚਾਹੀਦੀ। ਵਹੀਕਲਾਂ,ਫੈਕਟਰੀਆਂ ਦੇ ਧੂੰਏ ''ਤੇ ਕਾਬੂ ਪਾਇਆ ਜਾਵੇ, ਨਦੀਆਂ ''ਚ ਗੰਦੇ ਪਦਾਰਥ, ਕੂੜਾ ਕਰਕਟ ਨਾ ਜਾਣ ਦਿੱਤਾ ਜਾਵੇ। ਖੇਤਾਂ ''ਚ ਕੀੜੇਮਾਰ ਦਵਾਈਆਂ ਦਾ ਪ੍ਰਯੋਗ ਬੰਦ ਕਰਕੇ ਜੈਵਿਕ ਖੇਤੀ ਵੱਲ ਜਾਣਾ ਚਾਹੀਦਾ ਹੈ, ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦੀ ਬਜਾਏ ਉਨ੍ਹਾਂ ਦੀ ਦੇਸੀ ਖਾਦ ਬਣਾ ਕੇ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿੱਥੇ ਧਰਤੀ ਪ੍ਰਦੁਸ਼ਿਤ ਹੋਣ ਤੋਂ ਬਚੇਗੀ ਉੱਥੇ ਹੀ ਸਾਡੇ ਸਰੀਰ ਨੂੰ ਤਾਕਤ ਦੇਣ ਲਈ ਜਹਿਰ ਮੁਕਤ ਫਲ ਅਤੇ ਸਬਜੀਆਂ ਵੀ ਮਿਲਣਗੀਆਂ। 
ਇਹ ਸਭ ਕਰਨ ਲਈ ਮਨੁੱਖ ਨੂੰ ਆਪਣੀ ਸੋਚ ਬਦਲਣੀ ਹੋਵੇਗੀ ਕਿਉਂਕਿ ਜੇਕਰ ਅੱਜ ਵਿਸ਼ਵ ਪ੍ਰਦੂਸ਼ਿਤ ਹੋ ਰਿਹਾ ਹੈ। ਤਾਂ ਉਸਦਾ ਕਾਰਨ ਸਾਡੀ ਮਾੜੀ ਸੋਚ ਹੈ। ਦੇਸ਼ ਹੀ ਨਹੀਂ ਵਿਸ਼ਵ ਨੂੰ ਇਸ ਮਾੜੇ ਪ੍ਰਕੋਪ ਤੋਂ ਬਚਾਉਣ ਲਈ ਸਾਨੂੰ ਖੁਦ ਅੱਗੇ ਆਉਣਾ ਹੋਵੇਗਾ। ਜੇਕਰ ਜਲਦ ਹੀ ਇਸ ਨੂੰ ਨਾ ਰੋਕਿਆਂ ਗਿਆ ਤਾਂ ਪ੍ਰਦੂਸ਼ਣ ਰੂਪੀ ਵਾਤਾਵਰਣ ਦੁਆਰਾ ਨੂੰ ਨਿਗਲ ਜਾਣਾ ਤੈਅ ਹੈ.
                                   
   ਵਿਦਿਆਰਥਣ ਗੁਰਿੰਦਰ ਕੌਰ ਮਹਿਦੂਦਾਂ

                                       ਐਮ ਏ-2 ਜਰਨਲਿਸਮ ਐਂਡਮਾਸ ਕਮਿਨੀਕੇਸ਼ਨ


Related News