'ਆਪ' ਪੰਜਾਬ ਦੇ ਸੰਗਠਨ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਸੌਂਪੀਆਂ ਵੱਡੀਆਂ ਜ਼ਿੰਮੇਵਾਰੀਆਂ

Saturday, May 31, 2025 - 02:51 PM (IST)

'ਆਪ' ਪੰਜਾਬ ਦੇ ਸੰਗਠਨ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ, ਸੌਂਪੀਆਂ ਵੱਡੀਆਂ ਜ਼ਿੰਮੇਵਾਰੀਆਂ

ਜਲੰਧਰ/ਚੰਡੀਗੜ੍ਹ- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਸੰਗਠਨ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਹੈ। ਪਾਰਟੀ ਨੇ ਜ਼ਮੀਨੀ ਪੱਧਰ ਦੀ 'ਆਪ' ਨਾਲ ਜੁੜੇ ਪਾਰਟੀ ਵਰਕਰਾਂ ਨੂੰ ਸੰਗਠਨ 'ਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ। ਪਾਰਟੀ ਨੇ 9 ਆਗੂਆਂ ਨੂੰ ਜਨਰਲ ਸਕੱਤਰ ਅਤੇ ਸਕੱਤਰ, 5 ਜੁਝਾਰੂ ਵਿਧਾਇਕਾਂ ਨੂੰ ਸੂਬਾ ਉੱਪ ਪ੍ਰਧਾਨ, 13 ਲੋਕ ਸਭਾ ਹਲਕਿਆਂ 'ਚ ਨਵੇਂ ਇੰਚਾਰਜ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਪਾਰਟੀ ਨੇ 27 ਹਲਕਿਆਂ ਦੇ ਜ਼ਿਲ੍ਹਾ ਇੰਚਾਰਜ ਵੀ ਲਗਾਏ ਹਨ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੀ ਹੋਵੇਗਾ ਬਲੈਕਆਊਟ, Mock Drill ਨੂੰ ਲੈ ਕੇ DC ਵੱਲੋਂ ਸਖ਼ਤ ਹਦਾਇਤਾਂ ਜਾਰੀ

PunjabKesari

ਮਨੀਸ਼ ਸਿਸੋਦੀਆ ਵੱਲੋਂ ਟਵਿੱਟਰ 'ਤੇ ਪੋਸਟ ਕਰਦਿਆਂ ਹੈ ਕਿ ਇਹ ਕੋਈ ਤਬਦੀਲੀ ਨਹੀਂ ਹੈ, ਇਹ ਇਕ ਸੰਕਲਪ ਹੈ। ਆਮ ਆਦਮੀ ਪਾਰਟੀ ਹੁਣ ਇਹ ਸੰਗਠਿਤ ਸੋਚ ਅਤੇ ਇਮਾਨਦਾਰ ਰਾਜਨੀਤੀ ਨੂੰ ਹਰ ਪਿੰਡ, ਹਰ ਨੌਜਵਾਨ, ਹਰ ਪਰਿਵਾਰ ਤੱਕ ਲੈ ਜਾਵੇਗਾ। ਅੱਗੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਦਾ ਸੁਫ਼ਨਾ ਅਤੇ ਭਗਵੰਤ ਮਾਨ ਦਾ ਸੰਕਲਪ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਬਣਾਉਣਾ ਹੈ, ਸੱਤਾ ਦਾ ਨਹੀਂ। ਨਵੀਂ ਟੀਮ ਦਾ ਹਰ ਮੈਂਬਰ ਸਿਰਫ਼ ਇਕ ਜ਼ਿੰਮੇਵਾਰ ਅਧਿਕਾਰੀ ਨਹੀਂ ਹੋਵੇਗਾ ਸਗੋਂ ਉਹ ਸਰਕਾਰ ਅਤੇ ਜਨਤਾ ਵਿਚਕਾਰ, ਜਵਾਬਦੇਹੀ ਅਤੇ ਵਿਸ਼ਵਾਸ ਵਿਚਕਾਰ ਇਕ ਪੁਲ ਹੋਣਗੇ।

PunjabKesari

ਉਨ੍ਹਾਂ ਨੇ ਅੱਗੇ ਲਿਖਿਆ ਕਿ ਅਸੀਂ ਅਗਲੀਆਂ ਚੋਣਾਂ ਲਈ ਰਾਜਨੀਤੀ ਨਹੀਂ ਬਣਾ ਰਹੇ ਸਗੋਂ ਅਗਲੇ 25 ਸਾਲਾਂ ਲਈ ਜਿੱਥੇ ਹਰ ਵਰਕਰ ਵਿਚਾਰਾਂ ਦੁਆਰਾ ਪ੍ਰੇਰਿਤ ਹੋਵੇਗਾ ਅਤੇ ਜਨਤਕ ਸੇਵਾ ਲਈ ਜੀਵੇਗਾ। ਸਾਰੇ ਸਾਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।  ਤੁਹਾਡੀ ਨਿਯੁਕਤੀ ਪੰਜਾਬ ਵਿੱਚ ਸ਼ੁਰੂ ਹੋਈ ਇਤਿਹਾਸਕ ਤਬਦੀਲੀ ਦਾ ਹਿੱਸਾ ਬਣਨ ਦਾ ਇਕ ਮੌਕਾ ਹੈ।

PunjabKesari

ਤੁਹਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਜਦੋਂ ਕੋਈ ਪਾਰਟੀ ਚੋਣ ਜਿੱਤਦੀ ਹੈ ਤਾਂ ਸਰਕਾਰ ਬਣਦੀ ਹੈ ਪਰ ਜਦੋਂ ਵਿਚਾਰਧਾਰਾ ਜਿੱਤਦੀ ਹੈ... ਤਾਂ ਇਕ ਸੰਗਠਨ ਬਣਦਾ ਹੈ।  ਇਥੇ ਇਹ ਵੀ ਦੱਸ ਦੱਈਏ ਕਿ 19 ਜੂਨ ਨੂੰ ਲੁਧਿਆਣਾ ਵਿਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। 

ਇਹ ਵੀ ਪੜ੍ਹੋ: MLA ਰਮਨ ਅਰੋੜਾ ਦਾ ਰਾਜ਼ਦਾਰ ਮਹੇਸ਼ ਮਖੀਜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News