ਕਪਿਲ ਸ਼ਰਮਾ ਤੇ ਰਾਣੀ ਮੁਖਰਜੀ ਦੀਆਂ ਫ਼ਿਲਮਾਂ ਨੇ ਪਹਿਲੇ ਦਿਨ ਕੀਤੀ ਬੇਹੱਦ ਘੱਟ ਕਮਾਈ
Saturday, Mar 18, 2023 - 07:00 PM (IST)

ਮੁੰਬਈ (ਬਿਊਰੋ)– ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਤੇ ਰਾਣੀ ਮੁਖਰਜੀ ਦੀ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’ ਫ਼ਿਲਮਾਂ ਰਿਲੀਜ਼ ਹੋ ਗਈਆਂ ਹਨ। ਇਨ੍ਹਾਂ ਫ਼ਿਲਮਾਂ ਦੀ ਪਹਿਲੇ ਦਿਨ ਦੀ ਕਲੈਕਸ਼ਨ ਵੀ ਸਾਹਮਣੇ ਆ ਗਈ ਹੈ, ਜੋ ਬੇਹੱਦ ਘੱਟ ਹੈ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੇ ਬੱਬੂ ਮਾਨ ਤੇ ਮਨਕੀਰਤ ਔਲਖ ਬਾਰੇ ਆਖੀ ਇਹ ਗੱਲ
ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਫ਼ਿਲਮ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ ਸਿਰਫ 42 ਲੱਖ ਰੁਪਏ ਦੀ ਕਮਾਈ ਕੀਤੀ ਹੈ।
ਉਥੇ ਰਾਣੀ ਮੁਖਰਜੀ ਦੀ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’ ਨੇ 1.27 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ਫ਼ਿਲਮ ਸਿਰਫ 409 ਸਕ੍ਰੀਨਜ਼ ’ਤੇ ਰਿਲੀਜ਼ ਹੋਈ ਹੈ, ਉਥੇ ਦੂਜੇ ਪਾਸੇ ਰਾਣੀ ਮੁਖਰਜੀ ਦੀ ਫ਼ਿਲਮ ਨੂੰ 535 ਸਕ੍ਰੀਨਜ਼ ਮਿਲੀਆਂ ਹਨ।
ਇਸ ਦੇ ਨਾਲ ਹੀ ਦੋ ਫ਼ਿਲਮਾਂ ਹੋਰ ਰਿਲੀਜ਼ ਹੋਈਆਂ ਹਨ, ਜਿਨ੍ਹਾਂ ’ਚੋਂ ਇਕ ਵਾਰਨਰ ਬ੍ਰੋਜ਼ ਦੀ ਸੁਪਰਹੀਰੋ ਫ਼ਿਲਮ ‘ਸ਼ਜ਼ੈਮ ਫਿਊਰੀ ਆਫ ਦਿ ਗੌਡਸ’ ਤੇ ਕੰਨੜਾ ਫ਼ਿਲਮ ਇੰਡਸਟਰੀ ਦੀ ‘ਕਬਜ਼ਾ’ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।