ਜੇਲ੍ਹ ਦੀ ਹਵਾ ਖਾ ਰਹੀ ਮਸ਼ਹੂਰ ਅਦਾਕਾਰਾ ਦੇ ਪਿਓ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ!

Tuesday, Jan 20, 2026 - 02:54 PM (IST)

ਜੇਲ੍ਹ ਦੀ ਹਵਾ ਖਾ ਰਹੀ ਮਸ਼ਹੂਰ ਅਦਾਕਾਰਾ ਦੇ ਪਿਓ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ!

ਐਂਟਰਟੇਨਮੈਂਟ ਡੈਸਕ- ਕਰਨਾਟਕ ਪੁਲਸ ਦੇ ਗਲਿਆਰਿਆਂ ਤੋਂ ਇੱਕ ਵੱਡੀ ਅਤੇ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਕਰਨਾਟਕ ਦੇ ਡੀ.ਜੀ.ਪੀ. ਰਾਮਚੰਦਰ ਰਾਓ ਨੂੰ ਮਹਿਲਾਵਾਂ ਨਾਲ ਇੱਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਸਸਪੈਂਡ (ਮੁਅੱਤਲ) ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦੀ ਧੀ ਅਤੇ ਮਸ਼ਹੂਰ ਕੰਨੜ ਅਦਾਕਾਰਾ ਰਾਨਿਆ ਰਾਓ ਸੁਰਖੀਆਂ ਵਿੱਚ ਆ ਗਈ ਹੈ, ਜੋ ਪਹਿਲਾਂ ਹੀ ਗੋਲਡ ਸਮਗਲਿੰਗ ਦੇ ਮਾਮਲੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹੈ।
ਪਿਤਾ ਦੀ ਪਾਵਰ ਦਾ ਰੋਅਬ ਦਿਖਾ ਕੇ ਕਰਦੀ ਸੀ ‘ਸਮਗਲਿੰਗ’
ਡੀ.ਜੀ.ਪੀ. ਰਾਮਚੰਦਰ ਰਾਓ ਦੀ ਮਤਰੇਈ ਧੀ ਰਾਨਿਆ ਰਾਓ ਪਿਛਲੇ ਸਾਲ ਉਸ ਸਮੇਂ ਚਰਚਾ ਵਿੱਚ ਆਈ ਸੀ ਜਦੋਂ ਉਸ ਨੂੰ ਦੁਬਈ ਤੋਂ 14.8 ਕਿਲੋ ਸੋਨਾ ਸਮਗਲ ਕਰਕੇ ਲਿਆਉਣ ਦੇ ਦੋਸ਼ ਵਿੱਚ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਰਾਨਿਆ ਹਵਾਈ ਅੱਡੇ 'ਤੇ ਸਥਾਨਕ ਪੁਲਸ ਮੁਲਾਜ਼ਮਾਂ ਨੂੰ ਆਪਣੇ ਪਿਤਾ ਦੇ ਡੀ.ਜੀ.ਪੀ. ਹੋਣ ਦਾ ਰੋਅਬ ਦਿਖਾਉਂਦੀ ਸੀ ਅਤੇ ਉਨ੍ਹਾਂ ਦੀ ਮਦਦ ਨਾਲ ਸੋਨਾ ਘਰ ਤੱਕ ਪਹੁੰਚਾਉਂਦੀ ਸੀ।
ਕੱਪੜਿਆਂ ’ਚ ਲੁਕਾ ਕੇ ਲਿਆਉਂਦੀ ਸੀ ਸੋਨੇ ਦੀਆਂ ਇੱਟਾਂ
ਗ੍ਰਿਫ਼ਤਾਰੀ ਦੌਰਾਨ ਰਾਨਿਆ ਨੇ ਕਾਫੀ ਸੋਨਾ ਪਹਿਨਿਆ ਹੋਇਆ ਸੀ ਅਤੇ ਕਈ ਸੋਨੇ ਦੀਆਂ ਇੱਟਾਂ ਆਪਣੇ ਕੱਪੜਿਆਂ ਦੇ ਅੰਦਰ ਲੁਕਾਈਆਂ ਹੋਈਆਂ ਸਨ।
ਡੀ.ਆਰ.ਆਈ. (DRI) ਨੇ ਉਸ ਕੋਲੋਂ 17 ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ ਸਨ।
ਉਸ ਦੇ ਘਰੋਂ 2 ਕਰੋੜ ਦਾ ਸੋਨਾ ਅਤੇ ਢਾਈ ਕਰੋੜ ਰੁਪਏ ਨਕਦੀ ਵੀ ਬਰਾਮਦ ਹੋਈ ਸੀ।
ਰਾਨਿਆ ਨੇ ਇੱਕ ਸਾਲ ਵਿੱਚ 30 ਵਾਰ ਦੁਬਈ ਦੀ ਯਾਤਰਾ ਕੀਤੀ ਸੀ, ਜਿਸ ਕਾਰਨ ਉਹ ਜਾਂਚ ਏਜੰਸੀਆਂ ਦੇ ਨਿਸ਼ਾਨੇ 'ਤੇ ਸੀ।
102 ਕਰੋੜ ਦਾ ਜੁਰਮਾਨਾ ਅਤੇ ਕਰੋੜਾਂ ਦੀ ਜਾਇਦਾਦ ਜ਼ਬਤ
ਰਾਨਿਆ ਰਾਓ ਫਿਲਹਾਲ ਬੈਂਗਲੁਰੂ ਸੈਂਟਰਲ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੀ ਹੈ,। ਡੀ.ਆਰ.ਆਈ. ਨੇ ਉਸ 'ਤੇ 102 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ, ਈ.ਡੀ. (ED) ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦਿਆਂ ਉਸ ਦੀ 34 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ, ਜਿਸ ਵਿੱਚ ਦੋ ਘਰ ਅਤੇ ਖੇਤੀਬਾੜੀ ਵਾਲੀ ਜ਼ਮੀਨ ਸ਼ਾਮਲ ਹੈ।
ਸੁਪਰਸਟਾਰ ਸਦੀਪ ਨਾਲ ਕਰ ਚੁੱਕੀ ਹੈ ਕੰਮ
ਰਾਨਿਆ ਰਾਓ ਕੰਨੜ ਸਿਨੇਮਾ ਦਾ ਜਾਣਿਆ-ਪਛਾਣਿਆ ਚਿਹਰਾ ਰਹੀ ਹੈ। ਉਸ ਨੇ ਕੰਨੜ ਸੁਪਰਸਟਾਰ ਸੁਦੀਪ ਨਾਲ ਸੁਪਰਹਿੱਟ ਫਿਲਮ ‘ਮਾਣਿਕਿਆ’ ਵਿੱਚ ਕੰਮ ਕੀਤਾ ਸੀ ਅਤੇ ਕਈ ਹੋਰ ਦੱਖਣੀ ਭਾਰਤੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਪਰ ਹੁਣ ਪਿਤਾ ਅਤੇ ਧੀ ਦੋਵੇਂ ਹੀ ਵੱਡੇ ਵਿਵਾਦਾਂ ਅਤੇ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਏ ਹਨ।


author

Aarti dhillon

Content Editor

Related News