ਕਦੇ 100 ਕਿਲੋ ਦੀ ਹੁੰਦੀ ਸੀ ਜ਼ਰੀਨ ਖ਼ਾਨ, ਭਾਰ ਘਟਾ ਇੰਝ ਬਦਲੀ ਆਪਣੀ ਕਿਸਮਤ

Friday, May 14, 2021 - 12:19 PM (IST)

ਕਦੇ 100 ਕਿਲੋ ਦੀ ਹੁੰਦੀ ਸੀ ਜ਼ਰੀਨ ਖ਼ਾਨ, ਭਾਰ ਘਟਾ ਇੰਝ ਬਦਲੀ ਆਪਣੀ ਕਿਸਮਤ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ । ਜ਼ਰੀਨ ਬਾਲੀਵੁੱਡ ਤੇ ਪਾਲੀਵੁੱਡ 'ਚ ਆਪਣੀ ਅਦਾਕਾਰੀ ਅਤੇ ਅਦਾਵਾਂ ਨਾਲ ਪਿਛਲੇ ਕਈ ਸਾਲਾਂ ਤੋਂ ਰਾਜ ਕਰਦੀ ਆ ਰਹੀ ਹੈ । ਕਈ ਫ਼ਿਲਮਾਂ 'ਚ ਬੋਲਡ ਸੀਨ ਦੇਣ ਵਾਲੀ ਜ਼ਰੀਨ ਖ਼ਾਨ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਵੀਰ' ਰਾਹੀਂ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਸ ਸਮੇਂ ਉਸ ਨੂੰ ਕੈਟਰੀਨਾ ਕੈਫ ਦੀ ਹਮਸ਼ਕਲ ਕਿਹਾ ਗਿਆ ਸੀ। 

PunjabKesari

ਜ਼ਰੀਨ ਖ਼ਾਨ ਜਦੋਂ ਇੰਡਸਟਰੀ 'ਚ ਆਈ ਸੀ ਤਾਂ ਉਸ ਦਾ ਭਾਰ ਬਹੁਤ ਜ਼ਿਆਦਾ ਸੀ ਅਤੇ ਇਸੇ ਕਾਰਨ ਉਸ ਨੂੰ ਖੂਬ ਟਰੋਲ ਵੀ ਕੀਤਾ ਗਿਆ ਸੀ। ਬਚਪਨ ਤੋਂ ਹੈਲਦੀ ਰਹੀ ਜ਼ਰੀਨ ਖ਼ਾਨ ਕਾਲਜ ਦੇ ਦਿਨਾਂ 'ਚ 100 ਕਿਲੋ ਦੀ ਸੀ। ਜ਼ਰੀਨ ਖ਼ਾਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਬਾਲੀਵੁੱਡ 'ਚ ਕੰਮ ਕਰੇਗੀ ਪਰ ਮਾਡਲਿੰਗ 'ਚ ਆਉਣ ਤੋਂ ਬਾਅਦ ਜ਼ਰੀਨ ਖ਼ਾਨ ਨੇ ਆਪਣਾ ਭਾਰ ਘੱਟ ਕੀਤਾ ਅਤੇ ਬਾਅਦ 'ਚ ਉਸ ਨੂੰ ਬਾਲੀਵੁੱਡ 'ਚ ਐਂਟਰੀ ਵੀ ਮਿਲੀ।

PunjabKesari

ਕਾਲ ਸੈਂਟਰ ਤੋਂ ਬਾਲੀਵੁੱਡ ਤੱਕ ਦਾ ਸਫ਼ਰ
14 ਮਈ 1987 ਨੂੰ ਮੁੰਬਈ 'ਚ ਜੰਮੀ ਜ਼ਰੀਨ ਖ਼ਾਨ ਦੇ ਮਾਤਾ-ਪਿਤਾ ਬਚਪਨ 'ਚ ਹੀ ਵੱਖ ਹੋ ਗਏ ਸਨ ਕਿਉਂਕਿ ਜ਼ਰੀਨ ਦੇ ਪਿਤਾ ਨੇ ਦੋ ਧੀਆਂ ਦੀ ਜਿੰਮੇਦਾਰੀ ਲੈਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਜ਼ਰੀਨ ਦੀ ਪਰਵਰਿਸ਼ ਉਸ ਦੇ ਨਾਨਾ ਜੀ ਦੇ ਘਰ ਹੋਈ। ਪਰਿਵਾਰ ਨੂੰ ਸਪੋਰਟ ਕਰਨ ਲਈ ਜ਼ਰੀਨ ਖ਼ਾਨ ਨੇ ਕਾਲ ਸੈਂਟਰ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਮਾਡਲਿੰਗ ਦੌਰਾਨ ਜ਼ਰੀਨ ਖ਼ਾਨ ਇਕ ਦਿਨ ਸਲਮਾਨ ਖ਼ਾਨ ਦੀ ਫ਼ਿਲਮ 'ਯੁਵਰਾਜ' ਦੇ ਸੈੱਟ 'ਤੇ ਗਈ ਸੀ, ਜਿੱਥੇ ਉਸ ਨੂੰ ਸਲਮਾਨ ਖ਼ਾਨ ਨੇ ਦੇਖਿਆ। ਸਲਮਾਨ ਖ਼ਾਨ ਨੂੰ ਜ਼ਰੀਨ ਖਾਨ ਇਕਦਮ ਪ੍ਰਿੰਸੇਸ ਵਰਗੀ ਲੱਗ ਰਹੀ ਸੀ ਅਤੇ ਜ਼ਰੀਨ ਖ਼ਾਨ ਦੇ ਲੁਕਸ ਕਾਰਨ ਉਸ ਨੂੰ ਆਪਣੀ ਪਹਿਲੀ ਫ਼ਿਲਮ 'ਵੀਰ' ਮਿਲੀ ਸੀ।

PunjabKesari

ਫਿੱਟਨੈੱਸ ਫਰੀਕ ਹੈ ਜ਼ਰੀਨ ਖ਼ਾਨ
ਦੱਸ ਦਈਏ ਕਿ ਸਲਮਾਨ ਖ਼ਾਨ ਨਾਲ ਸਾਲ 2010 'ਚ 'ਵੀਰ' ਫ਼ਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜ਼ਰੀਨ, ਸਾਜਿਦ ਨਾਡਿਆਵਾਲਾ ਦੀ ਮਲਟੀਸਟਾਰਰ ਫ਼ਿਲਮ 'ਹਾਊਸਫੁੱਲ 2' 'ਚ ਵੀ ਕੰਮ ਕਰ ਚੁੱਕੀ ਹੈ। ਜ਼ਰੀਨ ਖ਼ਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਉਸ ਦੇ ਫਿੱਟਨੈੱਸ ਵੀਡੀਓ ਦੇ ਨਾਲ-ਨਾਲ ਤਸਵੀਰਾਂ ਵੀ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ। 

PunjabKesari

ਕਾਸਟਿੰਗ ਕਾਊਚ ਮੁੱਦੇ 'ਤੇ ਖੁੱਲ੍ਹ ਕੇ ਬੋਲੀ ਜ਼ਰੀਨ
ਕਾਸਟਿੰਗ ਕਾਊਚ ਮੁੱਦੇ 'ਤੇ ਜ਼ਰੀਨ ਖ਼ਾਨ ਨੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਇਸ ਦੇ ਨਾਲ ਹੀ ਜ਼ਰੀਨ ਖ਼ਾਨ ਨੇ ਫ਼ਿਲਮ ਇੰਡਸਟਰੀ 'ਚ ਉਸ ਦੇ ਨਾਲ ਹੋਈ ਘਟਨਾ ਦਾ ਵੀ ਖ਼ੁਲਾਸਾ ਕੀਤਾ ਸੀ। ਜ਼ਰੀਨ ਖ਼ਾਨ ਇੱਕ ਇੰਟਰਵਊ ਦੌਰਾਨ ਦੱਸਿਆ ਸੀ ਕਿ ਬਾਲੀਵੁੱਡ ਇੰਡਸਟਰੀ 'ਚ ਉਹ ਕਾਸਟਿੰਗ ਕਾਊਚ ਵਰਗੀ ਘਟਨਾ ਦਾ ਇੱਕ ਵਾਰ ਨਹੀਂ, ਸਗੋਂ ਦੋ ਵਾਰ ਸ਼ਿਕਾਰ ਬਣ ਚੁੱਕੀ।

PunjabKesari

ਭਿਆਨਕ ਅਨੁਭਵ ਨੂੰ ਕੀਤਾ ਸਾਂਝਾ
ਜ਼ਰੀਨ ਨੇ ਕਾਸਟਿੰਗ ਕਾਊਚ ਨਾਲ ਜੁੜੇ ਭਿਆਨਕ ਅਨੁਭਵ ਬਾਰੇ ਦੱਸਦਿਆਂ ਕਿਹਾ ਇੱਕ ਫ਼ਿਲਮ ਦੇ ਡਾਇਰੈਕਟਰ ਮੇਰੇ ਨਾਲ ਕਿਸਿੰਗ ਸੀਨ ਦੀ ਰਿਹਰਸਲ ਕਰਨਾ ਚਾਹੁੰਦੇ ਸਨ। ਇਸ ਬਾਰੇ ਉਨ੍ਹਾਂ ਨੇ ਕਿਹਾ, ਉਹ ਵਿਅਕਤੀ ਕਹਿ ਰਿਹਾ ਸੀ ਕਿ ਤੁਹਾਨੂੰ ਆਪਣੀ ਝਿਝਕ ਦੂਰ ਕਰਨੀ ਹੋਵੇਗੀ, ਤੁਹਾਨੂੰ ਆਪਣੇ ਕਰੀਅਰ 'ਚ ਆਈਆਂ ਰੁਕਾਵਟਾਂ ਨੂੰ ਦੂਰ ਕਰਨਾ ਹੋਵੇਗਾ। ਜ਼ਰੀਨ ਨੇ ਦੱਸਿਆ ਕਿ ਉਸ ਸਮੇਂ ਮੈਂ ਇੰਡਸਟਰੀ 'ਚ ਨਵੀਂ ਸੀ ਤੇ ਉਸ ਵੇਲੇ ਡਾਇਰੈਕਟਰ ਨੇ ਮੇਰੇ ਨਾਲ ਕਿਸਿੰਗ ਸੀਨ ਦੀ ਰਿਹਰਸਲ ਕਰਨ ਬਾਰੇ ਗੱਲ ਕੀਤੀ। ਨਿਰਦੇਸ਼ਕ ਦੀ ਇਸ ਗੱਲ 'ਤੇ ਮੇਰਾ ਰਿਐਕਸ਼ਨ ਸੀ, ਕੀ ? ਮੈਂ ਰਿਹਰਸਲ ਦੇ ਤੌਰ 'ਤੇ ਕੋਈ ਕਿਸਿੰਗ ਸੀਨ ਨਹੀਂ ਕਰਨਾ ਚਾਹੁੰਦੀ।

PunjabKesari
ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੇ ਕਾਸਟਿੰਗ ਕਾਊਚ ਨਾਲ ਸਬੰਧਤ ਇੱਕ ਹੋਰ ਕਿੱਸਾ ਸਾਂਝਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇੰਡਸਟਰੀ 'ਚ ਹੀ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਦੋਸਤੀ ਤੋਂ ਅੱਗੇ ਵਧਣ 'ਚ ਦਿਲਚਸਪੀ ਰੱਖਦੀ ਹੈ ਤਾਂ ਉਹ ਉਨ੍ਹਾਂ ਦੇ ਅਗਲੇ ਪ੍ਰੋਜੈਕਟਸ 'ਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

PunjabKesari


author

sunita

Content Editor

Related News