''ਦੰਗਲ ਗਰਲ'' ਸੁਹਾਨੀ ਭਟਨਾਗਰ ਦੇ ਦਿਹਾਂਤ ਤੋਂ ਸਦਮੇ ''ਚ ਜ਼ਾਇਰਾ ਵਸੀਮ, ਕਿਹਾ- ''ਕਾਸ਼ ਇਹ ਅਫਵਾਹ ਹੁੰਦੀ''

Sunday, Feb 18, 2024 - 12:16 PM (IST)

''ਦੰਗਲ ਗਰਲ'' ਸੁਹਾਨੀ ਭਟਨਾਗਰ ਦੇ ਦਿਹਾਂਤ ਤੋਂ ਸਦਮੇ ''ਚ ਜ਼ਾਇਰਾ ਵਸੀਮ, ਕਿਹਾ- ''ਕਾਸ਼ ਇਹ ਅਫਵਾਹ ਹੁੰਦੀ''

ਮੁੰਬਈ (ਬਿਊਰੋ)- ਆਮਿਰ ਖ਼ਾਨ ਸਟਾਰਰ ਫ਼ਿਲਮ 'ਦੰਗਲ' 'ਚ ਜੂਨੀਅਰ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਨਹੀਂ ਰਹੀ। ਹਾਲ ਹੀ 'ਚ ਅਦਾਕਾਰਾ ਦੀ ਸਿਰਫ਼ 19 ਸਾਲ ਦੀ ਉਮਰ 'ਚ ਡਰਮਾਟੋਮਾਇਓਸਾਈਟਿਸ ਨਾਮਕ ਬੀਮਾਰੀ ਨਾਲ ਮੌਤ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਸੁਹਾਨੀ ਭਟਨਾਗਰ ਦੇ ਦਿਹਾਂਤ ਨਾਲ ਦੰਗਲ ਦੀ ਕਾਸਟ ਨੂੰ ਸਦਮਾ ਲੱਗਾ ਹੈ। ਸਿਨੇਮਾ ਨੂੰ ਅਲਵਿਦਾ ਕਹਿ ਚੁੱਕੀ ਜ਼ਾਇਰਾ ਵਸੀਮ ਨੇ ਵੀ ਸੁਹਾਨੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਫ਼ਿਲਮ 'ਚ ਜ਼ਾਇਰਾ ਨੇ ਗੀਤਾ ਫੋਗਟ ਦਾ ਕਿਰਦਾਰ ਨਿਭਾਇਆ ਸੀ। ਜ਼ਾਇਰਾ ਆਪਣੇ ਕੋ-ਸਟਾਰ ਦੀ ਮੌਤ ਤੋਂ ਸਦਮੇ 'ਚ ਹੈ।

ਜ਼ਾਇਰਾ ਵਸੀਮ ਨੇ ਦੁੱਖ ਪ੍ਰਗਟ ਕੀਤਾ
ਜ਼ਾਇਰਾ ਵਸੀਮ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਸੁਹਾਨੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਸਾਬਕਾ ਅਦਾਕਾਰਾ ਨੇ ਲਿਖਿਆ, "ਸੁਹਾਨੀ ਭਟਨਾਗਰ ਦੇ ਦਿਹਾਂਤ ਤੋਂ ਮੈਂ ਇੰਨੀ ਸਦਮੇ 'ਚ ਹਾਂ ਕਿ ਮੈਂ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਮੈਂ ਇਸ ਔਖੇ ਸਮੇਂ 'ਚ ਪਰਿਵਾਰ ਨਾਲ ਸੰਵੇਦਨਾ ਪੇਸ਼ ਕਰਦੀ ਹਾਂ। ਇਹ ਸੋਚ ਕੇ ਮੇਰਾ ਦਿਲ ਦੁਖਦਾ ਹੈ ਕਿ ਉਸ ਦੇ ਮਾਤਾ-ਪਿਤਾ 'ਤੇ ਕੀ ਗੁਜ਼ਰ ਰਹੀ ਹੋਵੇਗੀ।"

PunjabKesari

ਜ਼ਾਇਰਾ ਵਸੀਮ ਨੇ ਸੁਹਾਨੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ
ਜ਼ਾਇਰਾ ਵਸੀਮ ਸੁਹਾਨੀ ਦੀ ਮੌਤ ਤੋਂ ਉਭਰ ਨਹੀਂ ਪਾ ਰਹੀ ਹੈ। ਉਹ ਮਨ ਹੀ ਮਨ ਚਾਹ ਰਹੀ ਹੈ ਕਿ ਇਹ ਸਿਰਫ਼ ਅਫ਼ਵਾਹ ਸੀ। ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, ''ਮੈਂ ਹੁਣੇ ਇਸ ਬਾਰੇ ਪੜ੍ਹਿਆ ਹੈ ਤੇ ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦੀ। ਕਾਸ਼ ਇਹ ਸਿਰਫ਼ ਇਕ ਅਫਵਾਹ ਹੁੰਦੀ। ਕਾਸ਼ ਇਹ ਝੂਠ ਹੁੰਦਾ। ਜਿਸ ਪਲ ਤੋਂ ਮੈਂ ਇਸ ਬਾਰੇ ਸੁਣਿਆ, ਮੇਰੇ ਦਿਮਾਗ 'ਚ ਉਸ ਦੇ ਨਾਲ ਮੇਰੇ ਪਲਾਂ ਦੇ ਫਲੈਸ਼ਬੈਕ ਸਨ। ਉਹ ਬਹੁਤ ਚੰਗੀ ਇਨਸਾਨ ਸੀ ਤੇ ਸਾਡੀਆਂ ਬਹੁਤ ਪਿਆਰੀਆਂ ਯਾਦਾਂ ਸਨ। ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਉਸ ਦੇ ਮਾਤਾ-ਪਿਤਾ 'ਤੇ ਕੀ ਗੁਜ਼ਰ ਰਹੀ ਹੋਵੇਗੀ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਨ੍ਹਾਂ ਨੂੰ ਤਾਕਤ ਮਿਲੇ।''

ਦੱਸ ਦੇਈਏ ਕਿ ਜ਼ਾਇਰਾ ਵਸੀਮ ਨੇ ਬਾਲੀਵੁੱਡ ਤੋਂ ਹਮੇਸ਼ਾ ਲਈ ਦੂਰੀ ਬਣਾ ਲਈ ਹੈ। 'ਦੰਗਲ' ਤੋਂ ਇਲਾਵਾ ਉਸ ਨੇ ਆਮਿਰ ਖ਼ਾਨ ਦੀ ਫ਼ਿਲਮ 'ਸੀਕ੍ਰੇਟ ਸੁਪਰਸਟਾਰ' ਤੇ ਪ੍ਰਿਯੰਕਾ ਚੋਪੜਾ ਸਟਾਰਰ 'ਦਿ ਸਕਾਈ ਇਜ਼ ਪਿੰਕ' 'ਚ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News