ਜਦੋਂ ਮੰਗੇਤਰ ਨਾਲ ਯੁਵਰਾਜ ਸਿੰਘ ਪਹੁੰਚੇ ਮੂਵੀ ਡੇਟ ''ਤੇ ...

Tuesday, Feb 16, 2016 - 01:36 PM (IST)

 ਜਦੋਂ ਮੰਗੇਤਰ ਨਾਲ ਯੁਵਰਾਜ ਸਿੰਘ ਪਹੁੰਚੇ ਮੂਵੀ ਡੇਟ ''ਤੇ ...

ਮੁੰਬਈ : ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਆਉਣ ਵਾਲੀ ਫਿਲਮ ''ਨੀਰਜਾ'' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਇਸ ਮੌਕੇ ''ਤੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਪਹੁੰਚੇ ਸਨ। ਇਸ ਮੌਕੇ ਹੇਜ਼ਲ ਜੀਂਸ ਟਾਪ ਅਤੇ ਯੁਵਰਾਜ ਸਿੰਘ ਆਮ ਲੁੱਕ ''ਚ ਨਜ਼ਰ ਆਏ। ਜਾਣਕਾਰੀ ਅਨੁਸਾਰ ਯੁਵਰਾਜ ਅਤੇ ਹੇਜ਼ਲ ਨੇ ਦਿਵਾਲੀ ਦੇ ਮੌਕੇ ''ਤੇ ਇੰਡੋਨੇਸ਼ੀਆ ਦੇ ਬਾਲੀ ''ਚ ਸਗਾਈ ਕੀਤੀ ਸੀ। ਇਸ ਤੋਂ ਇਲਾਵਾ ਹੇਜ਼ਲ ਨੇ ਟਵ੍ਹੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਉਹ ਛੇਤੀ ਯੁਵਰਾਜ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਯੁਵਰਾਜ ਨਾਲ ਸਗਾਈ ਦੀ ਤਸਵੀਰ ਇੰਸਟਾਗਰਾਮ ''ਤੇ  ਸ਼ੇਅਰ ਕਰਦੇ ਹੋਏ ਹੇਜ਼ਲ ਲਿਖਿਆ, "Yes, its true, im getting married to @groovi12 Im so thankful to have found such an amazing person #shazam"


Related News