ਦੇਖੋ ਪੁੱਤਰ ਦੇ ਮੋਹ 'ਚ ਕਿਸ ਕਦਰ ਡੁੱਬੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਤਸਵੀਰਾਂ ਵਾਇਰਲ

Friday, Jun 26, 2020 - 04:08 PM (IST)

ਦੇਖੋ ਪੁੱਤਰ ਦੇ ਮੋਹ 'ਚ ਕਿਸ ਕਦਰ ਡੁੱਬੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਤਸਵੀਰਾਂ ਵਾਇਰਲ

ਜਲੰਧਰ (ਬਿਊਰੋ) — ਟੀ. ਵੀ. ਦੀ ਖ਼ੂਬਸੂਰਤ ਅਦਾਕਾਰਾ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਨੇ ਆਪਣੇ ਪੁੱਤਰ ਹਰੀਦਾਨ ਯੁਵਰਾਜ ਹੰਸ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਯੁਵਰਾਜ ਤੇ ਮਾਨਸੀ ਦਾ ਪੁੱਤਰ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਹਰੀਦਾਨ ਆਪਣੇ ਮੰਮੀ ਪਾਪਾ ਵਾਂਗ ਹੀ ਸੌਂਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਹਰੀਦਾਨ ਦੀਆਂ ਹੋਰ ਕਈ ਤਸਵੀਰਾਂ ਵੀ ਹਨ, ਜਿਨ੍ਹਾਂ 'ਚ ਹਰੀਦਾਨ ਮਾਨਸੀ ਦੀ ਗੋਦ 'ਚ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ 12 ਮਈ ਨੂੰ ਹਰੀਦਾਨ ਨੇ ਜਨਮ ਲਿਆ ਸੀ, ਜਿਸ ਦੀ ਅਨਾਊਂਸਮੈਂਟ ਇਸ ਜੋੜੀ ਵੱਲੋਂ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਕੇ ਦਿੱਤੀ ਗਈ ਸੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਤਸਵੀਰਾਂ ਹਰੀਦਾਨ ਦੀਆਂ ਯੁਵਰਾਜ ਹੰਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ, ਉਨ੍ਹਾਂ 'ਚ ਹਰੀਦਾਨ ਦਾ ਕਦੇ ਵੀ ਚਿਹਰਾ ਨਹੀਂ ਦਿਖਾਇਆ ਗਿਆ ਸੀ। ਇਸ ਦਾ ਕਾਰਨ ਵੀ ਯੁਵਰਾਜ ਹੰਸ ਨੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਸੀ।

ਯੁਵਰਾਜ ਹੰਸ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਵਾਲਿਆਂ ਨੇ ਹਰੀਦਾਨ ਦਾ ਚਿਹਰਾ ਵਿਖਾਉਣ ਤੋਂ ਮਨ੍ਹਾ ਕੀਤਾ ਹੋਇਆ ਹੈ। ਉਨ੍ਹਾਂ ਦੇ ਘਰਦਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਰੀਦਾਨ 40 ਦਿਨਾਂ ਦਾ ਨਹੀਂ ਹੋ ਜਾਂਦਾ ਇਸ ਦਾ ਚਿਹਰਾ ਸੋਸ਼ਲ ਮੀਡੀਆ 'ਤੇ ਸਾਂਝਾ ਨਹੀਂ ਕੀਤਾ ਜਾਵੇਗਾ। ਸ਼ਾਇਦ ਇਸੇ ਲਈ ਹਰੀਦਾਨ ਦਾ ਦੋਹਾਂ ਨੇ ਚਿਹਰਾ ਨਹੀਂ ਦਿਖਾਇਆ ਸੀ।

 
 
 
 
 
 
 
 
 
 
 
 
 
 

🧿Family #hredaanyuvraajhans #mansisharma #yuvraajhans

A post shared by Hredaan Yuvraaj Hans (@hredaanyuvraajhans) on Jun 25, 2020 at 9:48am PDT


author

sunita

Content Editor

Related News