YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ ''ਚ 6ਵੇਂ ਬੱਚੇ ਦਾ ਕਰਨ ਵਾਲੇ ਨੇ ਸਵਾਗਤ

Monday, Jun 08, 2026 - 01:06 PM (IST)

YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ ''ਚ 6ਵੇਂ ਬੱਚੇ ਦਾ ਕਰਨ ਵਾਲੇ ਨੇ ਸਵਾਗਤ

ਐਂਟਰਟੇਨਮੈਂਟ ਡੈਸਕ: ਪ੍ਰਸਿੱਧ ਯੂਟਿਊਬਰ ਅਰਮਾਨ ਮਲਿਕ ਇਕ ਵਾਰ ਮੁੜ ਚਰਚਾ ਵਿੱਚ ਆ ਗਏ ਹਨ। ਦਰਅਸਲ ਯੂਟਿਊਬਰ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਘਰ 6ਵਾਂ ਬੱਚਾ ਆਉਣ ਵਾਲਾ ਹੈ। ਦੱਸ ਦੇਈਏ ਕਿ ਅਰਮਾਨ ਮਲਿਕ ਦੀਆਂ ਦੋ ਪਤਨੀਆਂ ਹਨ, ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ। ਦੋਹਾਂ ਪਤਨੀਆਂ ਤੋਂ ਉਨ੍ਹਾਂ ਦੇ 5 ਬੱਚੇ ਹਨ। ਅਰਮਾਨ ਦੇ ਪਹਿਲੀ ਪਤਨੀ ਪਾਇਲ ਤੋਂ 4 ਬੱਚੇ ਹਨ, 3 ਮੁੰਡੇ ਅਤੇ 1 ਕੁੜੀ ਅਤੇ ਪਤਨੀ ਕ੍ਰਿਤਿਕਾ ਤੋਂ ਅਰਮਾਨ ਦਾ 1 ਮੁੰਡਾ ਹੈ। ਹਾਲਾਂਕਿ ਕ੍ਰਿਤਿਕਾ ਕਈ ਵਾਰ ਇਹ ਖਾਹਿਸ਼ ਜਤਾ ਚੁੱਕੀ ਹੈ ਕਿ ਉਹ ਵੀ ਹੋਰ ਬੱਚੇ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ: 'ਸੀਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ ਕੋ-ਐਕਟਰ !' ਮਸ਼ਹੂਰ ਅਦਾਕਾਰਾ ਨੇ ਸਾਂਝਾ ਕੀਤਾ ਡਰਾਉਣਾ ਐਕਸਪੀਰੀਐਂਸ

PunjabKesari

ਸੋਸ਼ਲ ਮੀਡੀਆ 'ਤੇ ਮਲਿਕ ਪਰਿਵਾਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਅਰਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਇਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ ਪਰ ਇਸ ਵਾਰ ਗੁੱਡ ਨਿਊਜ਼ ਦੀ ਉਮੀਦ ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਤੋਂ ਕੀਤੀ ਜਾ ਰਹੀ ਹੈ। ਉਹ ਵੀਡੀਓ ਵਿੱਚ ਕ੍ਰਿਤਿਕਾ ਨੂੰ ਵੇਖ ਕੇ ਕਹਿੰਦੇ ਹਨ, ਕੁੜੀ ਸ਼ਰਮਾ ਰਹੀ ਹੈ। ਫਿਰ ਅਰਮਾਨ ਦੀ ਪਹਿਲੀ ਪਤਨੀ ਪਾਇਲ ਹੈਰਾਨੀ ਜਤਾਉਂਦੇ ਹੋਏ ਕਹਿੰਦੀ ਹੈ ਕਿ ਇਸ ਲਈ ਮੈਂ ਸੋਚ ਰਹੀ ਹਾਂ ਕਿ ਇਹ ਇੰਨੀ ਮੋਟੀ ਕਿਉਂ ਹੋ ਰਹੀ ਹੈ। ਫਿਰ ਅਰਮਾਨ ਕਹਿੰਦੇ ਹਨ- ਘਰ ਵਿਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ। ਘਰ ਵਿਚ ਇਸ ਸਮੇਂ ਸਭ ਤੋਂ ਛੋਟਾ ਰੂਦਰ ਹੈ, ਅਤੇ ਹੁਣ ਉਸ ਤੋਂ ਵੀ ਛੋਟਾ ਮਹਿਮਾਨ ਆਉਣ ਵਾਲਾ ਹੈ।

ਇਹ ਵੀ ਪੜ੍ਹੋ: ਏਸ਼ੀਆ 'ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ 'ਚ ਆਏ ਭੂਚਾਲ ਨੇ ਚਿੰਤਾ 'ਚ ਡੋਬੇ ਕਈ ਦੇਸ਼

PunjabKesari

ਪਰਿਵਾਰ ਵਿੱਚ 6ਵੇਂ ਬੱਚੇ ਦੇ ਆਉਣ ਬਾਰੇ ਸੁਣ ਕੇ ਸਾਰੇ ਬਹੁਤ ਖੁਸ਼ ਹਨ। ਹੁਣ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਅਰਮਾਨ ਮਲਿਕ ਸੱਚ ਵਿੱਚ 6ਵੇਂ ਬੱਚੇ ਦਾ ਸਵਾਗਤ ਕਰਨ ਵਾਲੇ ਹਨ ਤਾਂ ਇੱਥੇ ਤੁਸੀਂ ਗਲਤ ਹੋ, ਕਿਉਂਕਿ ਗਰਭਵਤੀ ਕ੍ਰਿਤਿਕਾ ਨਹੀਂ ਸਗੋਂ ਉਸ ਦੀ ਭੈਣ ਹੈ। ਇਸ ਵੀਡੀਓ ਵਿਚ ਅਰਮਾਨ ਆਪਣੀ ਸਾਲੀ ਯਾਨੀ ਕ੍ਰਿਤਿਕਾ ਦੀ ਭੈਣ ਨਾਲ ਵੀਡੀਓ ਕਾਲ 'ਤੇ ਗੱਲ ਵੀ ਕਰਦੇ ਨਜ਼ਰ ਆਉਂਦੇ ਹਨ ਅਤੇ ਉਸ ਨੂੰ ਵਧਾਈਆਂ ਵੀ ਦਿੰਦੇ ਹਨ।

ਇਹ ਵੀ ਪੜ੍ਹੋ: 41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News