ਆਪ੍ਰੇਸ਼ਨ ਮਗਰੋਂ ਮੁੜ ਵਿਗੜੀ ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਸਿਹਤ, ਕ੍ਰਿਤਿਕਾ ਨੇ ਰੋਂਦੇ ਹੋਏ ਦਿਖਾਈਆਂ ਤਸਵੀਰਾਂ

Saturday, Aug 12, 2023 - 12:22 PM (IST)

ਆਪ੍ਰੇਸ਼ਨ ਮਗਰੋਂ ਮੁੜ ਵਿਗੜੀ ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਸਿਹਤ, ਕ੍ਰਿਤਿਕਾ ਨੇ ਰੋਂਦੇ ਹੋਏ ਦਿਖਾਈਆਂ ਤਸਵੀਰਾਂ

ਮੁੰਬਈ (ਬਿਊਰੋ) : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋਵੇਂ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਵੀ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ।

ਇਕ ਪੁੱਤਰ ਦੀ ਮਾਂ ਪਾਇਲ ਮਲਿਕ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ, ਜਦੋਂਕਿ ਕ੍ਰਿਤਿਕਾ ਮਲਿਕ ਇਕ ਪਿਆਰੇ ਪੁੱਤਰ ਜ਼ੈਦ ਦੀ ਮਾਂ ਬਣੀ। ਕ੍ਰਿਤਿਕਾ ਮਲਿਕ ਦੇ ਪੁੱਤਰ ਜ਼ੈਦ ਦਾ ਇਕ ਆਪਰੇਸ਼ਨ ਹੋਇਆ ਸੀ। ਹੁਣ ਕ੍ਰਿਤਿਕਾ ਦੀਆਂ ਕਈ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ 'ਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਬਹੁਤ ਤਕਲੀਫ਼ 'ਚ ਹੈ। 

ਦਰਅਸਲ, ਜ਼ੈਦ ਦੇ ਟਾਂਕਿਆਂ 'ਚ ਪਸ ਪੈ ਚੁੱਕੀ ਹੈ, ਜਿਸ ਕਾਰਨ ਉਹ ਲਗਾਤਾਰ ਦਰਦ ਨਾਲ ਤੜਪ ਰਿਹਾ ਹੈ। ਕ੍ਰਿਤਿਕਾ ਨੇ ਆਪਣੇ ਪੁੱਤਰ ਦੇ ਆਪਰੇਸ਼ਨ ਵਾਲੀ ਜਗ੍ਹਾ ਦੀਆਂ ਤਸਵੀਰਾਂ ਵੀ ਦਿਖਾਈਆਂ ਹਨ, ਜਿਨ੍ਹਾਂ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਨੰਨ੍ਹਾ ਬੱਚਾ ਕਿੰਨੀ ਤਕਲੀਫ਼ 'ਚੋਂ ਲੰਘ ਰਿਹਾ ਹੈ। ਉਸ ਦੇ ਟਾਂਕਿਆਂ 'ਚ ਸੋਜ ਪਈ ਹੋਈ ਹੈ। ਉਹ ਵਾਰ-ਵਾਰ ਪੁੱਤਰ ਨੂੰ ਲੈ ਕੇ ਹਸਪਤਾਲ ਦੇ ਗੇੜੇ ਲਾ ਰਹੇ ਹਨ। ਜ਼ੈਦ ਦੀ ਇਹ ਹਾਲਤ ਵੇਖ ਕੇ ਪੂਰਾ ਪਰਿਵਾਰ ਪ੍ਰੇਸ਼ਾਨ ਹੋਇਆ ਹੈ।

PunjabKesari

ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾ ਹੀ ਅਰਮਾਨ ਮਲਿਕ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦਾ ਅਤੇ ਕ੍ਰਿਤਿਕਾ ਮਲਿਕ ਦੇ ਪੁੱਤਰ ਜ਼ੈਦ ਦਾ ਆਪਰੇਸ਼ਨ ਹੋਇਆ ਹੈ। ਵੀਡੀਓ ਦੀ ਸ਼ੁਰੂਆਤ 'ਚ ਅਰਮਾਨ ਤੇ ਕ੍ਰਿਤਿਕਾ ਪੁੱਤਰ ਜ਼ੈਦ ਨਾਲ ਹਸਪਤਾਲ 'ਚ ਨਜ਼ਰ ਆਏ ਸਨ। ਇਸ ਦੌਰਾਨ ਕ੍ਰਿਤਿਕਾ ਰੋਂਦੀ ਹੋਈ ਵੀ ਦਿਸੀ ਸੀ।

PunjabKesari

ਅਰਮਾਨ ਦਾ ਕਹਿਣਾ ਹੈ ਕਿ ਜ਼ੈਦ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਇੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀਆਂ ਅੰਤੜੀਆਂ 'ਚ ਇਨਫੈਕਸ਼ਨ ਹੋ ਗਿਆ ਹੈ ਅਤੇ ਜ਼ੈਦ ਦੀਆਂ ਆਂਦਰਾਂ ਜਕੜੀਆਂ ਗਈਆਂ ਸਨ। ਕ੍ਰਿਤਿਕਾ ਮਲਿਕ ਦਨੇ ਦੱਸਿਆ ਸੀ ਕਿ ਇਹ ਇਨਫੈਕਸ਼ਨ 2 ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚਿਆਂ 'ਚ ਹੁੰਦੀ ਹੈ, ਜਿਸ 'ਚ ਅੰਤੜੀਆਂ ਇੱਕ-ਦੂਜੇ 'ਚ ਫਸ ਜਾਂਦੀਆਂ ਹਨ ਅਤੇ ਫਿਰ ਸੋਜ ਹੋ ਜਾਂਦੀ ਹੈ। 

PunjabKesari

PunjabKesari

PunjabKesari

PunjabKesari


author

sunita

Content Editor

Related News