ਟਿਕਟ ਹੋਣ ''ਤੇ ਵੀ ਨਹੀਂ ਮਿਲੇਗੀ Diljit Dosanjh ਦੇ ਸ਼ੋਅ ''ਚ ਐਂਟਰੀ, ਜਾਣੋ ਮਾਮਲਾ

Tuesday, Oct 15, 2024 - 02:01 PM (IST)

ਟਿਕਟ ਹੋਣ ''ਤੇ ਵੀ ਨਹੀਂ ਮਿਲੇਗੀ Diljit Dosanjh ਦੇ ਸ਼ੋਅ ''ਚ ਐਂਟਰੀ, ਜਾਣੋ ਮਾਮਲਾ

ਨਵੀਂ ਦਿੱਲੀ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕੰਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਕੀ ਤੁਸੀਂ ਉਸ ਸੰਗੀਤ ਸਮਾਰੋਹ ਲਈ ਆਫਲਾਈਨ ਜਾਂ ਆਨਲਾਈਨ ਟਿਕਟਾਂ ਵੀ ਖਰੀਦੀਆਂ ਹਨ?ਭਾਵੇਂ ਤੁਹਾਨੂੰ ਟਿਕਟ ਮਿਲ ਗਈ ਹੈ, ਇਹ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੀ ਕਿ ਤੁਹਾਨੂੰ ਸ਼ੋਅ 'ਚ ਐਂਟਰੀ ਮਿਲੇਗੀ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਟਿਕਟ ਲੈ ਕੇ ਪਹੁੰਚੋ ਅਤੇ ਨਿਰਾਸ਼ ਹੋ ਕੇ ਵਾਪਸ ਜਾਓ।

ਦਿਲਜੀਤ ਦੇ ਸ਼ੋਅ ਦਾ ਕ੍ਰੇਜ਼ ਦੇਖ ਕੇ ਬਣਾਇਆ ਗਿਰੋਹ

ਜ਼ਿਕਰਯੋਗ ਹੈ ਕਿ ਜਿਵੇਂ ਹੀ ਦਿਲਜੀਤ ਦੇ ਸ਼ੋਅ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋਈ ਤਾਂ ਦੇਖਿਆ ਗਿਆ ਕਿ ਕੁਝ ਹੀ ਮਿੰਟਾਂ 'ਚ ਟਿਕਟਾਂ ਪੂਰੀ ਤਰ੍ਹਾਂ ਬੁੱਕ ਹੋ ਗਈਆਂ ਸਨ। ਇਸ ਨੂੰ ਮੌਕਾ ਦੇਖ ਕੇ ਕੁਝ ਲੋਕਾਂ ਨੇ ਨਕਲੀ ਟਿਕਟਾਂ ਵੇਚਣ ਦਾ ਗਿਰੋਹ ਬਣਾ ਲਿਆ। ਦਿੱਲੀ ਪੁਲਸ ਨੇ ਵੱਡੀ ਕਾਮਯਾਬੀ ਹਾਸਿਲ ਕਰ ਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਣ ਵਾਲੇ ਸ਼ੋਅ ਦੀਆਂ ਟਿਕਟਾਂ ਵੇਚਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ।

ਇਕ ਦੋਸ਼ੀ ਗ੍ਰਿਫਤਾਰ

ਪੁਲਸ ਨੇ ਨਕਲੀ ਟਿਕਟਾਂ ਵੇਚਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਨਕਲੀ ਟਿਕਟਾਂ ਵੀ ਬਰਾਮਦ ਹੋਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਗਿਰੋਹ ਨੇ 5 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਗਿਰੋਹ ਆਨਲਾਈਨ ਟਿਕਟਾਂ ਵੇਚਣ ਦੇ ਨਾਂ 'ਤੇ ਵੀ ਠੱਗੀ ਮਾਰ ਰਿਹਾ ਸੀ। ਦਿਲਜੀਤ 26 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ਾਮ 7 ਤੋਂ 10 ਵਜੇ ਤੱਕ ਪਰਫਾਰਮ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News