ਹੱਕਾ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਵੋਟ ਦੀ ਕੀਮਤ ਦਾ ਮੁੱਲ ਸਮਝਣਾ ਪਵੇਗਾ : ਯੋਗਰਾਜ ਸਿੰਘ

11/05/2020 5:19:25 PM

ਕੋਟਕਪੂਰਾ (ਨਰਿੰਦਰ ਬੈੜ੍ਹ,ਦਿਵੇਦੀ)- ਕਿਸਾਨ ਜੱਥੇਬੰਦੀਆˆ ਦੇ ਭਾਰਤ ਬੰਦ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋˆ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਖਮੰਦਰ ਸਿੰਘ ਢਿੱਲਵਾˆ ਕਲਾˆ ਦੀ ਅਗਵਾਈ ਹੇਠ ਸਥਾਨਕ ਬਾਜਾਖਾਨਾ ਰੋਡ 'ਤੇ ਕੋਠੇ ਗੱਜਣ ਸਿੰਘ ਵਿਖੇ ਕੀਤੇ ਚੱਕਾ ਜਾਮ ਵਿੱਚ ਪ੍ਰਸਿੱਧ ਫਿਲਮੀ ਕਲਾਕਾਰ ਯੋਗਰਾਜ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਧਰਨੇ ਵਿੱਚ ਸ਼ਾਮਲ ਹੋਣ ਤੋˆ ਪਹਿਲਾˆ ਐਡਵੋਕੇਟ ਵਿਨੋਦ ਮੈਨੀ, ਯੁੱਧਵੀਰ ਸੰਧੂ ਤੇ ਰਾਜ ਥਾਪਰ ਦੀ ਮੌਜੂਦਗੀ ਵਿੱਚ ਉਹ ਸਥਾਨਕ ਮੋਗਾ ਰੋਡ 'ਤੇ ਸਥਿਤ ਸਾਗਰ ਢਾਬਾ ਵਿਖੇ ਪ੍ਰੈਸ ਕਾˆਨਫਰੰਸ ਵਿੱਚ ਵੀ ਸ਼ਾਮਲ ਹੋਏ। ਬਾਜਾਖਾਨਾ ਰੋਡ 'ਤੇ ਕਿਸਾਨਾˆ ਦੇ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਯੋਗਰਾਜ ਸਿੰਘ ਨੇ ਕਿਹਾ ਕਿ ਹੱਕਾˆ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਵੋਟ ਦੀ ਕੀਮਤ ਦਾ ਮੁੱਲ ਸਮਝਣਾ ਪਵੇਗਾ।

PunjabKesari

ਉਨ੍ਹਾ ਕਿਹਾ ਕਿ ਸਾਨੂੰ ਪਰੰਪਰਾਗਤ ਰਾਜਨੀਤਿਕ ਪਾਰਟੀਆˆ ਦਾ ਖਹਿੜਾ ਛੱਡ ਕੇ ਕੋਈ ਨਵਾˆ ਬਦਲ ਲੱਭਣਾ ਪਵੇਗਾ ਜੋ ਕਿ ਸਾਡੇ ਹੱਕਾˆ ਦੀ ਰਾਖੀ ਕਰ ਸਕੇ। ਉਨ੍ਹਾˆ ਕਿਹਾ ਕਿ ਪ੍ਰਜਾ ਤੋˆ ਬਿਨਾˆ ਰਾਜਾ ਵੀ ਕਿਸੇ ਕੰਮ ਦਾ ਨਹੀˆ ਅਤੇ ਜੋ ਰਾਜੇ ਪ੍ਰਜਾ ਦਾ ਦੁੱਖ-ਸੁੱਖ ਨਹੀˆ ਸਮਝਦੇ ਰਾਜ ਭਾਗ ਵੀ ਉਨ੍ਹਾˆ ਕੋਲ ਨਹੀˆ ਰਹਿੰਦਾ। ਲੰਮੇˆ ਹੋ ਰਹੇ ਕਿਸਾਨੀ ਸੰਘਰਸ਼ ਸਬੰਧੀ ਉਨ੍ਹਾˆ ਕਿਹਾ ਕਿ ਸਾਨੂੰ ਘਬਰਾਉਣ ਦੀ ਲੋੜ ਨਹੀˆ ਸਗੋˆ ਕਿਸਾਨਾˆ, ਮਜਦੂਰਾˆ, ਵਪਾਰੀਆˆ ਅਤੇ ਸਮਾਜ ਦੇ ਹਰ ਵਰਗ ਨੂੰ ਇੱਕ ਜੁੱਟ ਹੋ ਕੇ ਹੁਕਮਰਾਨਾˆ ਖਿਲਾਫ ਲੜਾਈ ਕਰਨੀ ਪਵੇਗੀ। ਉਨ੍ਹਾˆ ਕਿਹਾ ਕਿ ਜਦ ਔਰੰਗਜੇਬ ਵਰਗੇ ਜਾਲਮ ਰਾਜੇ ਨਹੀˆ ਰਹੇ ਤਾˆ ਹੁਣ ਦੇ ਹੁਕਮਰਾਨ ਵੀ ਜਨਤਾ ਦੀ ਏਕਤਾ ਸਾਹਮਣੇ ਟਿਕ ਨਹੀˆ ਸਕਣਗੇ। ਉਨ੍ਹਾˆ ਕਿਹਾ ਕਿ ਉਹ ਪਹਿਲੇ ਦਿਨ ਤੋˆ ਹੀ ਵੱਖ-ਵੱਖ ਥਾਵਾˆ 'ਤੇ ਜਾ ਕੇ ਕਿਸਾਨ ਜੱਥੇਬੰਦੀਆˆ ਦੇ ਸੰਘਰਸ਼ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ ਅਤੇ ਹੱਕਾˆ ਦੀ ਪ੍ਰਾਪਤ ਤੱਕ ਉਹ ਅਰਾਮ ਨਾਲ ਨਹੀˆ ਬੈਠਣਗੇ। 


Lakhan Pal

Content Editor

Related News