ਸਾਲ ਬਾਅਦ ਹਨੀ ਸਿੰਘ ਨੂੰ ਆਈ ਛੋਟੀ ਭੈਣ ਦੀ ਯਾਦ, ਮੈਲਬੌਰਨ ਪਹੁੰਚ ਦਿੱਤਾ ਸਨੇਹਾ ਨੂੰ ਸਰਪ੍ਰਾਈਜ਼

Wednesday, Sep 04, 2024 - 01:29 PM (IST)

ਸਾਲ ਬਾਅਦ ਹਨੀ ਸਿੰਘ ਨੂੰ ਆਈ ਛੋਟੀ ਭੈਣ ਦੀ ਯਾਦ, ਮੈਲਬੌਰਨ ਪਹੁੰਚ ਦਿੱਤਾ ਸਨੇਹਾ ਨੂੰ ਸਰਪ੍ਰਾਈਜ਼

ਐਟਰਟੇਨਮੈਂਟ ਡੈਸਕ : ਇਕ ਸਮੇਂ ਹੁੰਦਾ ਕਰਦਾ ਸੀ ਕਿ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੇ ਗੀਤਾਂ ਦੇ ਬਿਨਾਂ ਕੋਈ ਵੀ ਪਾਰਟੀ ਤੇ ਬਾਲੀਵੁੱਡ ਫ਼ਿਲਮ ਅਧੂਰੀ ਮੰਨੀ ਜਾਂਦੀ ਸੀ। ਰੈਪ ਕਰਨ ਦਾ ਕਮਾਲ ਦਾ ਹੁਨਰ ਰੱਖਣ ਵਾਲੇ ਹਨੀ ਇਸ ਸਮੇਂ ਕਈ ਮੀਡੀਆ ਇੰਟਰਵਿਊ ਨੂੰ ਲੈ ਕੇ ਸੁਰਖੀਆਂ 'ਚ ਹਨ, ਜਿਸ ’ਚ ਉਨ੍ਹਾਂ ਨੇ ਅਜਿਹੇ ਸਨਸਨੀਖੇਜ ਖੁਲਾਸੇ ਕੀਤੇ ਹਨ, ਜੋ ਹੈਰਾਨ ਕਰਨ ਵਾਲੇ ਹਨ।

ਇਨ੍ਹਾਂ ਸਭ ਦੇ 'ਚ ਹੁਣ ਯੋ ਯੋ ਹਨੀ ਸਿੰਘ ਆਸਟ੍ਰੇਲੀਆ ਦੇ ਮੈਲਬੌਰਨ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਆਪਣੀ ਛੋਟੀ ਭੈਣ ਸਨੇਹਾ (Honey Singh Sister) ਨੂੰ ਸਰਪ੍ਰਾਈਜ਼ ਦਿੰਦੇ ਹੋਏ ਮੁਲਾਕਾਤ ਕੀਤੀ ਹੈ। ਭਰਾ-ਭੈਣ ਦਾ ਪਿਆਰ ਭਰਿਆ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

PunjabKesari

ਛੋਟੀ ਭੈਣ ਨਾਲ ਮਿਲੇ ਹਨੀ ਸਿੰਘ
ਬੇਸ਼ੱਕ ਦੂਰੀਆਂ ਭਾਵੇਂ ਕਿੰਨੀਆਂ ਵੀ ਹੋਣ ਪਰ ਭਰਾ-ਭੈਣ ਦਾ ਪਿਆਰ ਤੇ ਰਿਸ਼ਤਾ ਕਦੀ ਖ਼ਤਮ ਨਹੀਂ ਹੋ ਸਕਦਾ। ਹਨੀ ਸਿੰਘ ਦਾ ਲੈਟੇਸਟ ਵੀਡੀਓ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਬੁੱਧਵਾਰ ਨੂੰ ਰੈਪਰ ਨੇ ਆਪਣੇ ਆਫਸ਼ੀਅਲ ਇੰਸਟਾਗ੍ਰਾਮ ਹੈਂਡਲ ’ਤੇ ਇਕ ਲੈਟੇਸਟ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਹਨੀ ਆਸਟ੍ਰੇਲੀਆ ਦੇ ਮੈਲਬੌਰਨ 'ਚ ਆਪਣੀ ਛੋਟੀ ਭੈਣ ਸਨੇਹਾ ਨੂੰ ਮਿਲਣ ਉਸ ਦੇ ਘਰ ਪਹੁੰਚੀ ਹੈ।

PunjabKesari

ਇਹ ਅਚਾਨਕ ਮੁਲਾਕਾਤ ਸੀ, ਜਿਸ ਬਾਰੇ ਸਨੇਹਾ ਨੂੰ ਕੋਈ ਜਾਣਕਾਰੀ ਨਹੀਂ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹਨੀ ਸਿੰਘ ਉਨ੍ਹਾਂ ਦੇ ਘਰ ਪਹੁੰਚਦੇ ਹਨ ਅਤੇ ਘੰਟੀ ਵਜਾਉਂਦੇ ਹਨ। ਕੁਝ ਦੇਰ ਬਾਅਦ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਸਿੰਗਰ ਘਰ 'ਚ ਦਾਖਲ ਹੁੰਦਾ ਹੈ, ਉਦੋਂ ਹੀ ਉਸ ਦੀ ਭੈਣ ਸਨੇਹਾ ਦੌੜ ਕੇ ਆਪਣੇ ਭਰਾ ਨੂੰ ਜੱਫੀ ਪਾ ਲੈਂਦੀ ਹੈ।

PunjabKesari

ਭੈਣ-ਭਰਾ ਦੇ ਪਿਆਰ ਨਾਲ ਭਰਪੂਰ ਇਹ ਵੀਡੀਓ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ। ਉਨ੍ਹਾਂ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਸਾਲ ਬਾਅਦ ਹਨੀ ਨੂੰ ਆਈ ਭੈਣ ਦੀ ਯਾਦ
ਵੀਡੀਓ ਦੇ ਕੈਪਸ਼ਨ 'ਚ ਹਨੀ ਸਿੰਘ ਨੇ ਲਿਖਿਆ ਹੈ- ''ਇਕ ਸਾਲ ਬਾਅਦ ਮੈਂ ਆਪਣੀ ਛੋਟੀ ਭੈਣ ਸਨੇਹਾ ਨੂੰ ਮਿਲਣ ਮੈਲਬੌਰਨ ਆਇਆ ਹਾਂ। ਸਨੇਹਾ ਸਿੰਘ ਨੇ ਸਾਲ 2021 'ਚ ਦਿੱਲੀ ਦੇ ਬਿਜ਼ਨੈੱਸਮੈਨ ਨਿਖਿਲ ਸ਼ਰਮਾ ਨਾਲ ਵਿਆਹ ਕੀਤਾ ਸੀ।

PunjabKesari

ਇਸ ਤੋਂ ਬਾਅਦ ਸਨੇਹਾ ਮੈਲਬੌਰਨ ਸ਼ਿਫਟ ਹੋ ਗਈ। ਹਨੀ ਆਪਣੀ ਸਾਬਕਾ ਪਤਨੀ ਸ਼ਾਲਿਨੀ ਤਲਵਾਰ ਨਾਲ ਆਪਣੀ ਭੈਣ ਦੇ ਵਿਆਹ 'ਚ ਸ਼ਾਮਲ ਹੋਏ ਸਨ।
PunjabKesari


author

sunita

Content Editor

Related News