Year Ender 2023 : ਇਹ TV ਅਦਾਕਾਰਾਂ ਬਣੀਆਂ ਲਾੜੀਆਂ, ਲਹਿੰਗੇ ਦੇ ਡਿਜ਼ਾਈਨ ਤੇ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

Saturday, Dec 23, 2023 - 06:51 PM (IST)

ਐਂਟਰਟੇਨਮੈਂਟ ਡੈਸਕ : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਦਿਨਾਂ 'ਚ ਇਸ ਸਾਲ ਦਾ ਅੰਤ ਹੋਣ ਵਾਲਾ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਜਾ ਰਹੀ ਹੈ। ਹਮੇਸ਼ਾ ਵਾਂਗ ਇਸ ਸਾਲ ਵੀ ਕਈ ਫ਼ਿਲਮੀ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ। ਆਓ ਤੁਹਾਨੂੰ ਇਸ ਖ਼ਬਰ ਰਾਹੀਂ ਦਿਖਾਉਂਦੇ ਹਾਂ ਉਹ ਕਲਾਕਾਰ, ਜਿਨ੍ਹਾਂ ਨੇ ਆਪਣੇ ਜੀਵਨਸਾਥੀ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। 

ਸ਼ਰੇਨੂ ਪਾਰੇਖ- ਅਕਸ਼ੈ ਮਹਤੇ
ਮਸ਼ਹੂਰ ਟੀ. ਵੀ. ਅਦਾਕਾਰਾ ਸ਼ਰੇਨੂ ਪਾਰੇਖ ਨੇ ਹਾਲ ਹੀ 'ਚ ਆਪਣੇ ਪ੍ਰੇਮੀ ਅਕਸ਼ੈ ਮਹਤੇ ਨਾਲ ਵਿਆਹ ਕਰਵਾਇਆ ਹੈ। ਇਸ ਖ਼ਾਸ ਦਿਨ ਸ਼ਰੇਨੂ ਨੇ ਲਾਲ ਅਤੇ ਸੰਤਰੀ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਸੀ।  

PunjabKesari

ਮੁਕਤੀ ਮੋਹਨ- ਕੁਣਾਲ ਠਾਕੁਰ
ਅਦਾਕਾਰਾ ਅਤੇ ਡਾਂਸਰ ਮੁਕਤੀ ਮੋਹਨ ਵੀ ਇਸੇ ਸਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਉਸ ਦਾ ਵਿਆਹ ਬਾਲੀਵੁੱਡ ਅਦਾਕਾਰ ਕੁਣਾਲ ਠਾਕੁਰ ਨਾਲ ਹੋਇਆ ਹੈ। 

PunjabKesari

ਵਿਰੁਸ਼ਕਾ ਮਹਿਤਾ- ਸੌਰਭ ਗੇਡੀਆ
'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਵਿਰੁਸ਼ਕਾ ਮਹਿਤਾ ਵੀ ਇਸ ਸਾਲ ਦੁਲਹਨ ਬਣੀ। ਉਸ ਨੇ ਪ੍ਰੇਮੀ ਸੌਰਭ ਗੇਡੀਆ ਨਾਲ ਫੇਰੇ ਲਏ। ਅਭਿਨੇਤਰੀ ਨੇ ਆਪਣੇ ਖਾਸ ਦਿਨ ਲਈ ਪੇਸਟਲ ਰੰਗ ਦਾ ਲਹਿੰਗਾ ਚੁਣਿਆ, ਜਿਸ 'ਚ ਉਹ ਖੂਬਸੂਰਤ ਲੱਗ ਰਹੀ ਸੀ।

PunjabKesari

ਨੇਹਾ ਬੱਗਾ- ਰੇਸਟੀ ਕੰਬੋਜ
ਟੀ. ਵੀ. ਅਦਾਕਾਰਾ ਨੇਹਾ ਬੱਗਾ ਨੇ 9 ਨਵੰਬਰ ਨੂੰ ਰੇਸਟੀ ਕੰਬੋਜ ਨਾਲ ਵਿਆਹ ਕੀਤਾ ਸੀ। ਨੇਹਾ ਨੇ ਆਪਣੇ ਵਿਆਹ 'ਤੇ ਹਲਕੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਭਾਰੀ ਗਹਿਣਿਆਂ ਅਤੇ ਭਾਰੀ ਦੁਪੱਟੇ 'ਚ ਉਹ ਇੱਕ ਪਰੀ ਵਾਂਗ ਲੱਗ ਰਹੀ ਸੀ।

PunjabKesari

ਕਿਸ਼ਨਚੰਦਾਨੀ- ਮੁਦੱਸਰ ਖ਼ਾਨ
ਰਿਐਲਿਟੀ ਸ਼ੋਅ 'ਸਪਲਿਟਸਵਿਲਾ' 'ਚ ਨਜ਼ਰ ਆ ਚੁੱਕੀ ਰੀਆ ਕਿਸ਼ਨਚੰਦਾਨੀ ਨੇ ਕੋਰੀਓਗ੍ਰਾਫਰ ਮੁਦੱਸਰ ਖ਼ਾਨ ਨਾਲ ਵਿਆਹ ਕਰਵਾਇਆ। ਅਦਾਕਾਰਾ ਨੇ ਆਪਣੇ ਨਿਕਾਹ 'ਤੇ ਚਿੱਟੇ ਅਤੇ ਸੁਨਹਿਰੀ ਰੰਗ ਦਾ ਜੋੜਾ ਪਾਇਆ ਸੀ।

PunjabKesari

ਦਲਜੀਤ ਕੌਰ- ਨਿਖਿਲ ਪਟੇਲ
ਟੀ. ਵੀ. ਅਦਾਕਾਰਾ ਦਲਜੀਤ ਕੌਰ ਨੇ ਇਸ ਸਾਲ ਕਾਰੋਬਾਰੀ ਨਿਖਿਲ ਪਟੇਲ ਨਾਲ ਦੂਜਾ ਵਿਆਹ ਕਰਵਾਇਆ ਹੈ। ਆਪਣੇ ਖ਼ਾਸ ਦਿਨ 'ਤੇ ਦਲਜੀਤ ਨੇ ਚਿੱਟੇ ਰੰਗ ਦਾ ਲਹਿੰਗਾ ਪਾਇਆ ਸੀ। ਇਸ ਦੇ ਨਾਲ ਹੀ ਉਸ ਨੇ ਲਾਲ ਰੰਗ ਦਾ ਸਕਾਰਫ ਪਾਇਆ ਹੋਇਆ ਸੀ। ਦਲਜੀਤ ਬ੍ਰਾਈਡਲ ਆਊਟਫਿੱਟ 'ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ।

PunjabKesari

ਸ਼੍ਰੀਜੀਤਾ ਡੇ
'ਬਿੱਗ ਬੌਸ 16' 'ਚ ਨਜ਼ਰ ਆ ਚੁੱਕੀ ਸ਼੍ਰੀਜੀਤਾ ਡੇ ਨੇ ਵੀ ਇਸ ਸਾਲ ਵਿਆਹ ਕਰਵਾਇਆ। ਅਭਿਨੇਤਰੀ ਦਾ ਇੱਕ ਚਰਚ 'ਚ ਵਿਆਹ ਸੀ। ਇਸ ਦੌਰਾਨ ਉਹ ਸਫੇਦ ਗਾਊਨ 'ਚ ਦੁਲਹਨ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਸ਼ੀਨ ਦਾਸ- ਰੋਹਨ ਰਾਏ
ਟੀਵੀ ਅਦਾਕਾਰਾ ਸ਼ੀਨ ਦਾਸ ਵੀ ਇਸ ਸਾਲ ਦੁਲਹਨ ਬਣੀ। ਉਸ ਨੇ ਪ੍ਰੇਮੀ ਰੋਹਨ ਰਾਏ ਨਾਲ ਸੱਤ ਫੇਰੇ ਲਏ। ਅਦਾਕਾਰਾ ਦਾ ਇੱਕ ਕਸ਼ਮੀਰੀ ਵਿਆਹ ਸੀ, ਜਿਸ 'ਚ ਉਸ ਨੇ ਇੱਕ ਕਸ਼ਮੀਰੀ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਸੀ। ਇਸ ਖ਼ਾਸ ਦਿਨ 'ਤੇ ਸ਼ੀਨ ਨੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਅਤੇ ਵੱਖਰੀ ਲੱਗ ਰਹੀ ਸੀ।
PunjabKesari


sunita

Content Editor

Related News