ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ, ਸੈਂਸਰ ਬੋਰਡ ਨੇ...
Friday, Aug 14, 2026 - 11:32 AM (IST)
ਬੈਂਗਲੁਰੂ (ਏਜੰਸੀ) - ਯਸ਼ ਦੀ ਮੁੱਖ ਭੂਮਿਕਾ ਵਾਲੀ ਬੇਸਬਰੀ ਨਾਲ ਉਡੀਕੀ ਜਾ ਰਹੀ ਪੈਨ ਇੰਡੀਅਨ ਐਕਸ਼ਨ ਫਿਲਮ 'ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ ਅੱਪਸ' ਨੂੰ ਸੈਂਸਰ ਬੋਰਡ ਨੇ 'A' (Adults Only) ਸਰਟੀਫਿਕੇਟ ਨਾਲ ਰਿਲੀਜ਼ ਲਈ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਫਿਲਮ ਦਾ ਰਨਟਾਈਮ 3 ਘੰਟੇ ਅਤੇ 14 ਮਿੰਟ ਤੈਅ ਕੀਤਾ ਹੈ ਅਤੇ ਕਹਾਣੀ ਗੋਆ 'ਤੇ ਆਧਾਰਿਤ ਹੈ। ਹਾਲਾਂਕਿ, ਇਸ ਸਬੰਧ ਵਿੱਚ ਨਿਰਮਾਤਾਵਾਂ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਸ ਫਿਲਮ ਵਿੱਚ ਨਯਨਤਾਰਾ, ਕਿਆਰਾ ਅਡਵਾਨੀ, ਤਾਰਾ ਸੁਤਾਰੀਆ, ਰੁਕਮਣੀ ਵਸੰਤ ਅਤੇ ਹੁਮਾ ਕੁਰੈਸ਼ੀ ਸਮੇਤ ਕਈ ਚੋਟੀ ਦੇ ਸਿਤਾਰੇ ਹਨ। ਜਦੋਂ ਤੋਂ ਮੇਕਰਜ਼ ਨੇ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਹੈ, ਉਦੋਂ ਤੋਂ ਪ੍ਰਸ਼ੰਸਕਾਂ ਅਤੇ ਫਿਲਮ ਪ੍ਰੇਮੀਆਂ ਵਿੱਚ ਭਾਰੀ ਦਿਲਚਸਪੀ ਪੈਦਾ ਹੋ ਗਈ ਹੈ। ਰਿਲੀਜ਼ ਹੋਏ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ 'ਟੌਕਸਿਕ' ਦੀ ਕਹਾਣੀ ਰਾਇਆ ਅਤੇ ਉਸਦੇ ਪੁੱਤਰ, ਟਿਕਟ ਦੇ ਗੁੰਝਲਦਾਰ ਰਿਸ਼ਤੇ ਦੇ ਆਲੇ-ਦੁਆਲੇ ਘੁੰਮਦੀ ਹੈ।
ਇਹ ਵੀ ਪੜ੍ਹੋ: ਯੂਟਿਊਬਰ ਪਤੀ ਨੂੰ ਛੱਡ ਬੱਸ ਕੰਡਕਟਰ ਨਾਲ ਫਰਾਰ ਹੋਈ ਪਤਨੀ, ਮਸ਼ਹੂਰ ਵਲੌਗਰ ਦੀ ਜ਼ਿੰਦਗੀ 'ਚ ਆਇਆ ਭੂਚਾਲ

ਟ੍ਰੇਲਰ ਵਿੱਚ ਫਿਲਮ ਦੀਆਂ ਮੁੱਖ ਮਹਿਲਾ ਕਲਾਕਾਰਾਂ - ਨਯਨਤਾਰਾ, ਕਿਆਰਾ ਅਡਵਾਨੀ, ਤਾਰਾ ਸੁਤਾਰੀਆ, ਰੁਕਮਣੀ ਵਸੰਤ ਅਤੇ ਹੁਮਾ ਕੁਰੈਸ਼ੀ ਦੇ ਕਿਰਦਾਰਾਂ ਦੀ ਵੀ ਝਲਕ ਦਿਖਾਈ ਗਈ। ਫਿਲਮ ਦੇ ਟ੍ਰੇਲਰ ਦੀ ਮੁੱਖ ਗੱਲ ਇਹ ਹੈ ਕਿ ਯਸ਼ ਦਾ ਯਸ਼ ਨਾਲ ਹੀ ਮੁਕਾਬਲਾ ਹੈ। ਯਸ਼ ਫਿਲਮ ਵਿੱਚ ਰਾਇਆ ਅਤੇ ਟਿੱਕਟ ਦੋਵਾਂ ਦਾ ਕਿਰਦਾਰ ਨਿਭਾ ਰਹੇ ਹਨ। ਪਿਤਾ ਅਤੇ ਪੁੱਤਰ ਦੇ ਰੂਪ ਵਿੱਚ, ਦੋਵੇਂ ਪਾਤਰ ਕਹਾਣੀ ਦੇ ਟਕਰਾਅ ਦੇ ਦੋ ਵੱਖ-ਵੱਖ ਪੱਖਾਂ ਨੂੰ ਦਰਸਾਉਂਦੇ ਹਨ।

ਗੀਤੂ ਮੋਹਨਦਾਸ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਇਹ ਫਿਲਮ ਕੰਨੜ ਅਤੇ ਅੰਗਰੇਜ਼ੀ ਵਿੱਚ ਇੱਕੋ ਸਮੇਂ ਸ਼ੂਟ ਕੀਤੀ ਗਈ ਹੈ। ਇਹ ਕੰਨੜ, ਹਿੰਦੀ, ਤੇਲਗੂ, ਤਾਮਿਲ ਅਤੇ ਮਲਿਆਲਮ ਵਿੱਚ ਰਿਲੀਜ਼ ਕੀਤੀ ਜਾਵੇਗੀ। ਵੈਂਕਟ ਕੇ. ਨਾਰਾਇਣ ਅਤੇ ਯਸ਼ ਦੁਆਰਾ ਨਿਰਮਿਤ "ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ" 26 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ ਗਿਆ 3 ਲੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
