ਯਸ਼ ਨੇ ‘ਕੇ. ਜੀ. ਐੱਫ. 2’ ਦੀ ਸਟਾਰ ਕਾਸਟ ਨਾਲ ਲਾਂਚ ਕੀਤਾ ਗੀਤ ‘ਫਲਕ ਤੂ ਗਰਜ ਤੂ’

04/07/2022 10:12:14 AM

ਮੁੰਬਈ (ਬਿਊਰੋ)– ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ‘ਕੇ. ਜੀ. ਐੱਫ. ਚੈਪਟਰ 2’ ਸੁਪਰਸਟਾਰ ਯਸ਼ ਉਰਫ ਕੇ. ਜੀ. ਐੱਫ. ਦੇ ਰੌਕੀ ਭਾਈ ਦੀ ਵੱਡੇ ਪਰਦੇ ’ਤੇ ਵਾਪਸੀ ਦਾ ਪ੍ਰਤੀਕ ਹੈ, ਜਿਸ ’ਚ ਸੰਜੇ ਦੱਤ, ਰਵੀਨਾ ਟੰਡਨ ਤੇ ਸ਼੍ਰੀਨਿਧੀ ਵਰਗੇ ਕਲਾਕਾਰਾਂ ਦੀ ਟੁਕੜੀ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ : ਗ੍ਰੈਮੀ ਐਵਾਰਡਸ ’ਤੇ ਭੜਕੀ ਕੰਗਨਾ ਰਣੌਤ, ਲਤਾ ਮੰਗੇਸ਼ਕਰ ਤੇ ਦਿਲੀਪ ਕੁਮਾਰ ਦਾ ਜ਼ਿਕਰ ਨਾ ਕਰਨ ’ਤੇ ਹੋਈ ਗੁੱਸਾ

ਵੱਡੇ ਲੈਵਲ ’ਤੇ ਦੇਸ਼ ਭਰ ’ਚ ਆਪਣੀ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਤੋਂ ਬਾਅਦ ‘ਕੇ. ਜੀ. ਐੱਫ. ਚੈਪਟਰ 2’ ਦੀ ਟੀਮ ਨੇ ਮੁੰਬਈ ’ਚ ਇਕ ਗ੍ਰੈਂਡ ਇਵੈਂਟ ’ਚ ਸਿਨੇਪੋਲਿਸ ਸੀਵੁਡਸ ਗ੍ਰੈਂਡ ਸੈਂਟਰਲ ’ਚ ਆਈਮੈਕਸ ਐਕਸਪੀਰੀਅੰਸ ਨੂੰ ਲਾਂਚ ਕੀਤਾ।

ਇਸ ਨੇ ਫ਼ਿਲਮ ਨੂੰ ਆਈਮੈਕਸ ਦੇ ਰੂਪ ’ਚ ਇਕ ਜਾਦੂਈ ਫਿਊਜ਼ਨ ਦੇ ਨਾਲ ਕ੍ਰਿਸਟਲ-ਕਲੀਅਰ ਵਿਜ਼ੂਅਲਸ ਤੇ ਉਸ ’ਤੇ ਦਿਲ ਦੀਆਂ ਧੜਕਨਾਂ ਨੂੰ ਵਧਾ ਦੇਣ ਵਾਲੇ ਆਡੀਓ ਦੇ ਨਾਲ ਰਿਲੀਜ਼ ਕਰਨ ਦਾ ਵੀ ਐਲਾਨ ਕੀਤਾ।

14 ਅਪ੍ਰੈਲ, 2022 ਨੂੰ ਕੰਨੜ, ਤੇਲਗੂ, ਹਿੰਦੀ, ਤਾਮਿਲ ਤੇ ਮਲਿਆਲਮ ’ਚ ਦੇਸ਼ ਭਰ ’ਚ ਰਿਲੀਜ਼ ਹੋਣ ਵਾਲੀ ‘ਕੇ. ਜੀ. ਐੱਫ. ਚੈਪਟਰ 2’ ਪ੍ਰਸ਼ਾਂਤ ਨੀਲ ਵਲੋਂ ਲਿਖੀ ਤੇ ਨਿਰਦੇਸ਼ਿਤ ਹੈ, ਜੋ ਸਭ ਤੋਂ ਜ਼ਿਆਦਾ ਡਿਮਾਂਡ ’ਚ ਰਹਿਣ ਵਾਲੇ ਨਿਰਦੇਸ਼ਕਾਂ ’ਚੋਂ ਇਕ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News