‘ਕੇ. ਜੀ. ਐੱਫ.’ ਤੇ ‘ਕਾਂਤਾਰਾ’ ਦੇ ਅਦਾਕਾਰਾਂ ਯਸ਼ ਤੇ ਰਿਸ਼ਬ ਸ਼ੈੱਟੀ ਨੇ ਕੀਤੀ ਪੀ. ਐੱਮ. ਮੋਦੀ ਨਾਲ ਮੁਲਾਕਾਤ

Monday, Feb 13, 2023 - 05:12 PM (IST)

‘ਕੇ. ਜੀ. ਐੱਫ.’ ਤੇ ‘ਕਾਂਤਾਰਾ’ ਦੇ ਅਦਾਕਾਰਾਂ ਯਸ਼ ਤੇ ਰਿਸ਼ਬ ਸ਼ੈੱਟੀ ਨੇ ਕੀਤੀ ਪੀ. ਐੱਮ. ਮੋਦੀ ਨਾਲ ਮੁਲਾਕਾਤ

ਮੁੰਬਈ (ਬਿਊਰੋ)– ਕੰਨੜਾ ਫ਼ਿਲਮ ਇੰਡਸਟਰੀ ਦਾ ਇਨ੍ਹੀਂ ਦਿਨੀਂ ਭਾਰਤ ਦੇ ਨਾਲ-ਨਾਲ ਦੁਨੀਆ ਭਰ ’ਚ ਵੱਡਾ ਨਾਂ ਹੈ। ਪਹਿਲਾਂ ‘ਕੇ. ਜੀ. ਐੱਫ. 1’ ਤੇ ‘ਕੇ. ਜੀ. ਐੱਫ. 2’ ਨਾਲ ਕੰਨੜਾ ਇੰਡਸਟਰੀ ਨੂੰ ਸੁਪਰਸਟਾਰ ਯਸ਼ ਨੇ ਪਛਾਣ ਦਿਵਾਈ ਤੇ ਹੁਣ ਕੁਝ ਮਹੀਨੇ ਪਹਿਲਾਂ ਹੀ ਰਿਸ਼ਬ ਸ਼ੈੱਟੀ ਦੀ ਫ਼ਿਲਮ ‘ਕਾਂਤਾਰਾ’ ਰਿਲੀਜ਼ ਹੋਈ, ਜਿਸ ਨੇ ਬਾਕਸ ਆਫਿਸ ’ਤੇ ਵੱਡੇ ਰਿਕਾਰਡ ਬਣਾਏ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ-ਕਿਆਰਾ ਦੀ ਰਿਸੈਪਸ਼ਨ ਪਾਰਟੀ ’ਚ ਸੈਲੇਬ੍ਰਿਟੀਜ਼ ਦਾ ਲੱਗਾ ਮੇਲਾ, ਦੇਖੋ ਕੌਣ-ਕੌਣ ਪਹੁੰਚਿਆ

ਦੱਸ ਦੇਈਏ ਕਿ ਦੋਵਾਂ ਫ਼ਿਲਮਾਂ ਦੇ ਪ੍ਰੋਡਿਊਸਰ ਇਕ ਹੀ ਹਨ, ਉਹ ਹੈ ਹੋਮਬਾਲੇ ਫ਼ਿਲਮਜ਼, ਜਿਸ ਦੇ ਮੁਖੀ ਹਨ ਵਿਜੇ ਕਿਰਾਗੰਦੂਰ।

PunjabKesari

ਅੱਜ ਕੁਝ ਘੰਟੇ ਪਹਿਲਾਂ ਹੀ ਹੋਮਬਾਲੇ ਫ਼ਿਲਮਜ਼ ਵਲੋਂ ਪੀ. ਐੱਮ. ਮੋਦੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਪ੍ਰੇਰਨਾਦਾਇਕ ਮੁਲਾਕਾਤ ਪੀ. ਐੱਮ. ਨਰਿੰਦਰ ਮੋਦੀ ਨਾਲ। ਅਸੀਂ ਨਿਊ ਇੰਡੀਆ ਤੇ ਪ੍ਰਗਤੀਸ਼ੀਲ ਕਰਨਾਟਕ ਨੂੰ ਆਕਾਰ ਦੇਣ ’ਚ ਮਨੋਰੰਜਨ ਉਦਯੋਗ ਦੀ ਭੂਮਿਕਾ ਬਾਰੇ ਚਰਚਾ ਕੀਤੀ ਹੈ।’’

PunjabKesari

ਅਖੀਰ ’ਚ ਉਨ੍ਹਾਂ ਲਿਖਿਆ, ‘‘ਇਕ ਬਿਹਤਰ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਉਣ ’ਤੇ ਮਾਣ ਹੈ। ਤੁਹਾਡੀ ਦੂਰਅੰਦੇਸ਼ੀ ਅਗਵਾਈ ਸਾਨੂੰ ਪ੍ਰੇਰਿਤ ਕਰਦੀ ਹੈ ਤੇ ਤੁਹਾਡੀ ਹੱਲਾਸ਼ੇਰੀ ਸਾਡੇ ਲਈ ਸਭ ਕੁਝ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News