ਵਿਆਹ ਤੋਂ ਬਾਅਦ ਯਾਮੀ ਦੇ ਵਾਰੇ-ਨਿਆਰੇ, ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਨਾਲ ਇਸ ਫ਼ਿਲਮ ’ਚ ਆਵੇਗੀ ਨਜ਼ਰ

Tuesday, Jun 08, 2021 - 01:31 PM (IST)

ਵਿਆਹ ਤੋਂ ਬਾਅਦ ਯਾਮੀ ਦੇ ਵਾਰੇ-ਨਿਆਰੇ, ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਨਾਲ ਇਸ ਫ਼ਿਲਮ ’ਚ ਆਵੇਗੀ ਨਜ਼ਰ

ਮੁੰਬਈ (ਬਿਊਰੋ)– ਹਾਲ ਹੀ ’ਚ ਯਾਮੀ ਗੌਤਮ ਨੇ ਫ਼ਿਲਮਕਾਰ ਆਦਿਤਿਆ ਧਰ ਨਾਲ ਵਿਆਹ ਕਰਵਾਇਆ ਹੈ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਸ ਲਈ ਚੰਗੀ ਖ਼ਬਰ ਆਈ ਹੈ। ਖ਼ਬਰਾਂ ਹਨ ਕਿ ਯਾਮੀ ਗੌਤਮ ਨੂੰ ਫ਼ਿਲਮ ‘ਓਹ ਮਾਈ ਗੌਡ 2’ ’ਚ ਕਾਸਟ ਕੀਤਾ ਗਿਆ ਹੈ। ਇਸ ’ਚ ਅਕਸ਼ੇ ਕੁਮਾਰ ਤੇ ਪੰਕਜ ਤ੍ਰਿਪਾਠੀ ਮੁੱਖ ਭੂਮਿਕਾ ’ਚ ਹਨ।

ਇਹ ਫ਼ਿਲਮ 2012 ’ਚ ਰਿਲੀਜ਼ ਹੋਈ ਫ਼ਿਲਮ ‘ਓਹ ਮਾਈ ਗੌਡ’ ਦਾ ਸੀਕੁਅਲ ਹੈ। ਇਸ ਫ਼ਿਲਮ ਦੀ ਕਹਾਣੀ ਵੱਖਰੀ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਰਿਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਡਰੱਗਸ ਮਾਮਲੇ ’ਚ ਸਾਰਾ ਅਲੀ ਖ਼ਾਨ ’ਤੇ ਲਾਏ ਗੰਭੀਰ ਦੋਸ਼

ਫ਼ਿਲਮ ‘ਓਹ ਮਾਈ ਗੌਡ’ ’ਚ ਪਰੇਸ਼ ਰਾਵਲ ਨੇ ਇਕ ਆਮ ਆਦਮੀ ਦਾ ਕਿਰਦਾਰ ਨਿਭਾਇਆ ਸੀ ਤੇ ਅਕਸ਼ੇ ਕੁਮਾਰ ਨੇ ਇਕ ਭਗਵਾਨ ਦੀ ਭੂਮਿਕਾ ਨਿਭਾਈ ਸੀ। ਉਥੇ ਫ਼ਿਲਮ ‘ਓਹ ਮਾਈ ਗੌਡ 2’ ਨੂੰ ਅਮਿਤ ਰਾਏ ਡਾਇਰੈਕਟ ਕਰਨਗੇ। ਇਸ ਤੋਂ ਪਹਿਲਾਂ ਉਹ ‘ਰੋਡ ਟੂ ਸੰਗਮ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਨੇਟਰੀ ਪੈਡ ’ਤੇ ਇਕ ਸ਼ਾਰਟ ਫ਼ਿਲਮ ‘ਆਈ ਪੈਡ’ ਵੀ ਬਣਾਈ ਸੀ।

ਦਰਸ਼ਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਯਾਮੀ ਗੌਤਮ ਤੇ ਅਕਸ਼ੇ ਕੁਮਾਰ ਇਕੱਠੇ ਨਜ਼ਰ ਆਉਣਗੇ। ਸਾਲ 2012 ’ਚ ਰਿਲੀਜ਼ ਹੋਈ ਫ਼ਿਲਮ ‘ਓਹ ਮਾਈ ਗੌਡ’ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ ਸੀ। ਇਸ ਫ਼ਿਲਮ ’ਚ ‘ਗੋ ਗੋ ਗੋਵਿੰਦਾ’ ਨਾਂ ਦਾ ਇਕ ਹਿੱਟ ਡਾਂਸ ਨੰਬਰ ਵੀ ਸੀ। ਇਸ ’ਚ ਸੋਨਾਕਸ਼ੀ ਸਿਨਹਾ ਤੇ ਪ੍ਰਭੂਦੇਵਾ ਨੇ ਮਿਲ ਕੇ ਪੇਸ਼ਕਾਰੀ ਦਿੱਤੀ ਸੀ। ਇਸ ਫ਼ਿਲਮ ’ਚ ਅਕਸ਼ੇ ਕੁਮਾਰ ਤੇ ਪਰੇਸ਼ ਰਾਵਲ ਨੇ ਸ਼ਾਨਦਾਰ ਅਦਾਕਾਰੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਵਿਵਾਦ ਖ਼ਤਮ ਹੋਣ ’ਤੇ ਬੋਲੇ ਲਹਿੰਬਰ ਹੁਸੈਨਪੁਰੀ, ‘ਤੀਜੇ ਬੰਦੇ ਦਾ ਸਾਡੇ ਘਰ ’ਚ ਹੁਣ ਕੋਈ ਦਖ਼ਲ ਨਹੀਂ ਹੋਵੇਗਾ’

ਰਿਪੋਰਟ ਮੁਤਾਬਕ ਫ਼ਿਲਮ ਨੂੰ ਲੈ ਕੇ ਪੰਕਜ ਤ੍ਰਿਪਾਠੀ ਨਾਲ ਗੱਲਬਾਤ ਹੋ ਗਈ ਹੈ ਤੇ ਹਰ ਚੀਜ਼ ਤੈਅ ਹੋ ਚੁੱਕੀ ਹੈ। ਫ਼ਿਲਮ ਸਤੰਬਰ ’ਚ ਸ਼ੂਟ ਹੋਵੇਗੀ। ਇਸ ਦਾ ਦੋ ਮਹੀਨੇ ਦਾ ਸ਼ੈਡਿਊਲ ਹੈ। ਇਕ ਸੂਤਰ ਨੇ ਦੱਸਿਆ ਕਿ ਫ਼ਿਲਮ ਦਾ ਪ੍ਰੀ-ਪ੍ਰੋਡਕਸ਼ਨ ਵਰਕ ਸ਼ੁਰੂ ਹੋ ਚੁੱਕਾ ਹੈ। ਆਈਸੋਲੇਸ਼ਨ ’ਚ ਰਹਿੰਦਿਆਂ ਇਕ ਟੀਮ ਸ਼ੂਟਿੰਗ ਦੀ ਲੋਕੇਸ਼ਨ ਲੱਭ ਰਹੀ ਹੈ ਤੇ ਸ਼ਹਿਰ ’ਚ ਫ਼ਿਲਮ ਦੇ ਸੈੱਟ ਡਿਜ਼ਾਈਨ ’ਤੇ ਗੱਲਬਾਤ ਹੋ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਅਕਤੂਬਰ ਮਹੀਨੇ ’ਚ ਪੂਰੀ ਹੋ ਜਾਵੇਗੀ।

ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News