ਯਾਮੀ ਗੌਤਮ ਦਾ ਖ਼ੁਲਾਸਾ, ਕਈ ਸਾਲਾਂ ਤੋਂ ਇਸ ਲਾਇਲਾਜ ਬੀਮਾਰੀ ਨਾਲ ਰਹੀ ਹੈ ਜੂਝ
Monday, Oct 04, 2021 - 05:05 PM (IST)
ਮੁੰਬਈ (ਬਿਊਰੋ) - ਇਕ ਜ਼ਮਾਨੇ 'ਚ ਚਮੜੀ ਨੂੰ ਚਮਕਦਾਰ ਬਣਾਉਣ ਦਾ ਦਾਅਵਾ ਕਰਨ ਵਾਲੇ ਕਾਸਮੈਟਿਕ ਉਤਪਾਦਾਂ ਦਾ ਸਮਰਥਨ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ਆਪਣੀ ਚਮੜੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਸ ਨੂੰ ਇੱਕ ਲਾਇਲਾਜ ਚਮੜੀ ਦੀ ਬਿਮਾਰੀ ਹੈ, ਜੋ ਤਸਵੀਰਾਂ 'ਚ ਦਿਖਾਈ ਦਿੰਦੀ ਹੈ। ਹੁਣ ਯਾਮੀ ਗੌਤਮ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਸ ਨੂੰ ਹੋਰ ਜ਼ਿਆਦਾ ਨਹੀਂ ਲੁਕਾਵੇਗੀ ਅਤੇ ਇਸ ਬਾਰੇ ਖੁੱਲ੍ਹ ਕੇ ਗੱਲ ਕਰੇਗੀ।
ਸੋਸ਼ਲ ਮੀਡੀਆ 'ਤੇ ਯਾਮੀ ਗੌਤਮ ਨੇ ਬਿਆਨ ਕੀਤਾ ਦਰਦ
ਮੰਗਲਵਾਰ ਨੂੰ ਯਾਮੀ ਗੌਤਮ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਪੰਜ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਉਹ ਵੱਖ-ਵੱਖ ਪੋਜ਼ 'ਚ ਨਜ਼ਰ ਆ ਰਹੀ ਹੈ। ਇਨ੍ਹਾਂ 'ਚੋਂ ਕੁਝ ਨਜ਼ਦੀਕੀ ਤਸਵੀਰਾਂ ਵੀ ਹਨ। ਯਾਮੀ ਗੌਤਮ ਨੇ ਇਨ੍ਹਾਂ ਤਸਵੀਰਾਂ ਨਾਲ ਲਿਖਿਆ, ''ਹੈਲੋ ਮੇਰੇ ਇੰਸਟਾ ਪਰਿਵਾਰ, ਹਾਲ ਹੀ 'ਚ ਮੈਂ ਕੁਝ ਤਸਵੀਰਾਂ ਲਈ ਸ਼ੂਟ ਕੀਤਾ ਅਤੇ ਜਦੋਂ ਉਹ ਮੇਰੀ ਚਮੜੀ ਕੰਡੀਸ਼ਨ ਕੇਰਾਟੋਸਿਸ-ਪਿਲਾਰਿਸ ਲੁਕਾਉਣ ਲਈ ਪੋਸਟ ਪ੍ਰੋਡਕਸ਼ਨ 'ਚ ਜਾਣ ਵਾਲੀ ਸੀ, ਜੋ ਕਿ ਇਹ ਇੱਕ ਆਮ ਪ੍ਰਕਿਰਿਆ ਹੈ। ਇਸ ਦੌਰਾਨ ਮੈਂ ਆਪਣੇ ਆਪ ਨੂੰ ਕਿਹਾ, ਯਾਮੀ, ਤੁਸੀਂ ਇਸ ਤੱਥ ਨੂੰ ਸਵੀਕਾਰ ਕਿਉਂ ਨਹੀਂ ਕਰਦੇ? ਇਸ ਨੂੰ ਭੁੱਲ ਜਾਓ ... (ਹਾਂ, ਮੈਂ ਆਪਣੇ ਆਪ ਨਾਲ ਉੱਚੀ-ਉੱਚੀ ਗੱਲਾਂ ਕਰਦੀ ਹਾਂ)। ਉਹ ਲੋਕ ਜੋ ਇਸ ਬਾਰੇ ਨਹੀਂ ਜਾਣਦੇ, ਇਹ ਇੱਕ ਚਮੜੀ ਦੀ ਸਥਿਤੀ ਹੈ, ਜਿਸ 'ਚ ਮੂੰਹ (ਚਿਹਰੇ) 'ਤੇ ਛੋਟੇ ਮੁਹਾਸੇ ਦਿਖਾਈ ਦਿੰਦੇ ਹਨ। ਮੈਂ ਯਕੀਨ ਦਿਵਾਉਂਦੀ ਹਾਂ ਕਿ ਇਹ ਉਨ੍ਹਾਂ ਬੁਰੇ ਨਹੀਂ ਹੁੰਦੇ, ਜਿੰਨਾ ਕੁ ਤੁਹਾਡਾ ਦਿਮਾਗ ਅਤੇ ਤੁਹਾਡੇ ਗੁਆਂਢੀ ਇਸ ਨੂੰ ਬਣਾ ਦਿੰਦੇ ਹਨ। ਮੈਨੂੰ ਇਹ ਬੀਮਾਰੀ ਕਿਸ਼ੋਰ ਉਮਰ 'ਚ ਹੋਈ ਸੀ ਅਤੇ ਇਸ ਦਾ ਕੋਈ ਇਲਾਜ ਨਹੀਂ ਹੈ। ਮੈਂ ਇਸ ਨੂੰ ਕਈ ਸਾਲਾਂ ਤੋਂ ਬਰਦਾਸ਼ਤ ਕਰ ਰਹੀ ਹਾਂ ਅਤੇ ਹੁਣ ਅੰਤ 'ਚ ਮੈਂ ਆਪਣੇ ਡਰ ਅਤੇ ਅਸੁਰੱਖਿਆਵਾਂ ਨੂੰ ਇੱਕ ਪਾਸੇ ਰੱਖਦਿਆਂ ਅਤੇ ਆਪਣੀਆਂ ਕਮੀਆਂ ਨੂੰ ਪੂਰੇ ਦਿਲ ਨਾਲ ਸਵੀਕਾਰ ਕਰਦਿਆਂ ਇਸ ਨੂੰ ਸਵੀਕਾਰ ਕਰਨ ਦੀ ਹਿੰਮਤ ਜੁਟਾਈ ਹੈ। ਮੈਂ ਇਹ ਸੱਚ ਤੁਹਾਡੇ ਨਾਲ ਸਾਂਝਾ ਕਰਨ ਦੀ ਹਿੰਮਤ ਵੀ ਕੀਤੀ ਹੈ।'' ਯਾਮੀ ਗੌਤਮ ਦੀ ਇਸ ਪੋਸਟ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਹੈ।
ਦੱਸ ਦਈਏ ਕਿ ਯਾਮੀ ਗੌਤਮ ਨੇ ਇਸੇ ਸਾਲ ਨਿਰਦੇਸ਼ਕ ਆਦਿੱਤਿਆ ਧਾਰ ਨਾਲ ਵਿਆਹ ਕਰਵਾਇਆ। ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਹੌਰਰ-ਕਾਮੇਡੀ ਫ਼ਿਲਮ 'ਭੂਤ ਪੁਲਿਸ' 'ਚ ਯਾਮੀ ਗੌਤਮ ਨੇ ਮੁੱਖ ਭੂਮਿਕਾ ਨਿਭਾਈ।