ਰੀਵਿਊ ’ਚ ਆਪਣੇ ਬਾਰੇ ਅਪਮਾਨਜਨਕ ਗੱਲ ਪੜ੍ਹ ਕੇ ਯਾਮੀ ਗੌਤਮ ਹੋਈ ਗੁੱਸਾ, ਆਖ ਦਿੱਤੀ ਇਹ ਗੱਲ

Friday, Apr 08, 2022 - 12:35 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੂੰ ਉਸ ਦੀ ਕਿਊਟ ਸਮਾਈਲ ਤੇ ਖ਼ੁਸ਼ਮਿਜ਼ਾਜ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਅਜਿਹਾ ਸ਼ਾਇਦ ਹੀ ਹੋਇਆ ਹੋਵੇਗਾ ਕਿ ਤੁਸੀਂ ਯਾਮੀ ਗੌਤਮ ਨੂੰ ਗੁੱਸੇ ’ਚ ਦੇਖਿਆ ਹੋਵੇ ਪਰ ਹੁਣ ਕੁਝ ਅਜਿਹਾ ਹੋ ਗਿਆ ਹੈ, ਜਿਸ ਕਾਰਨ ਯਾਮੀ ਨਾਰਾਜ਼ ਹੋ ਗਈ ਹੈ।

7 ਅਪ੍ਰੈਲ ਨੂੰ ਯਾਮੀ ਗੌਤਮ ਦੀ ਫ਼ਿਲਮ ‘ਦਸਵੀਂ’ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੇ ਇਕ ਰੀਵਿਊ ਨੇ ਯਾਮੀ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਸ ’ਚ ਲਿਖੀ ਗੱਲ ਨੂੰ ਪੜ੍ਹ ਕੇ ਯਾਮੀ ਗੌਤਮ ਦਾ ਪਾਰਾ ਚੜ੍ਹ ਗਿਆ।

ਫ਼ਿਲਮ ‘ਦਸਵੀਂ’ ’ਚ ਯਾਮੀ ਗੌਤਮ ਨੇ ਪੁਲਸ ਅਫਸਰ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ’ਚ ਉਸ ਨਾਲ ਅਭਿਸ਼ੇਕ ਬੱਚਨ ਤੇ ਨਿਮਰਤ ਕੌਰ ਨਜ਼ਰ ਆਏ ਹਨ। ਹਰ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਵੱਖ-ਵੱਖ ਮੀਡੀਆ ਪੋਰਟਲ ਉਨ੍ਹਾਂ ਦਾ ਰੀਵਿਊ ਕਰਦੇ ਹਨ। ਅਜਿਹੇ ’ਚ ‘ਦਸਵੀਂ’ ਦਾ ਰੀਵਿਊ ਵੀ ਕਈ ਮੀਡੀਆ ਪੋਰਟਲਸ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ? ਚੈਨਲ ਨੇ ਨਵੇਂ ਕਾਮੇਡੀ ਸ਼ੋਅ ਦਾ ਕੀਤਾ ਐਲਾਨ

ਹਾਲਾਂਕਿ ਇਕ ਰੀਵਿਊ ’ਚ ਆਪਣੀ ਅਦਾਕਾਰੀ ਦੀ ਤੌਹੀਨ ਹੁੰਦਿਆਂ ਦੇਖ ਯਾਮੀ ਗੌਤਮ ਗੁੱਸੇ ’ਚ ਆ ਗਈ। ਉਸ ਨੇ ਰੀਵਿਊ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਕਿ ਅੱਗੇ ਤੋਂ ਕਦੇ ਵੀ ਉਨ੍ਹਾਂ ਦੀ ਪੇਸ਼ਕਾਰੀ ਦਾ ਰੀਵਿਊ ਉਹ ਪੋਰਟਲ ਨਾ ਕਰੇ।

ਇਕ ਪੋਰਟਲ ਨੇ ਆਪਣੇ ਫ਼ਿਲਮ ‘ਦਸਵੀਂ’ ਦੇ ਰੀਵਿਊ ’ਚ ਯਾਮੀ ਗੌਤਮ ਦੇ ਅਭਿਨੈ ਦੀ ਕਾਫੀ ਨਿੰਦਿਆ ਕੀਤੀ ਹੈ। ਇਸ ਰੀਵਿਊ ’ਚ ਲਿਖਿਆ ਹੈ ਕਿ ਯਾਮੀ ਗੌਤਮ ਹੁਣ ਹਿੰਦੀ ਫ਼ਿਲਮਾਂ ’ਚ ਮਰੀ ਹੋਈ ਗਰਲਫਰੈਂਡ ਨਹੀਂ ਰਹੀ ਹੈ ਪਰ ਫ਼ਿਲਮਾਂ ’ਚ ਉਸ ਦੀ ਮੁਸਕਾਨ ਹੁਣ ਦੋਹਰਾਈ ਜਾ ਰਹੀ ਹੈ।’ ਇਹ ਗੱਲ ਯਾਮੀ ਨੂੰ ਮਾੜੀ ਲੱਗੀ, ਜਿਸ ਤੋਂ ਬਾਅਦ ਉਸ ਨੇ ਰੀਵਿਊ ਦਾ ਸਕ੍ਰੀਨਸ਼ਾਟ ਸਾਂਝਾ ਕਰਕੇ ਪੋਰਟਲ ਨੂੰ ਝਾੜ ਪਾਈ।

ਯਾਮੀ ਨੇ ਲਿਖਿਆ, ‘ਇਸ ਤੋਂ ਪਹਿਲਾਂ ਕੁਝ ਕਹਾਂ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਮ ਤੌਰ ’ਤੇ ਮੈਂ ਰਚਨਾਤਮਕ ਆਲੋਚਨਾਵਾਂ ਨੂੰ ਵਿਕਾਸ ਤੇ ਪ੍ਰਗਤੀ ਦੇ ਤੌਰ ’ਤੇ ਲੈਂਦੀ ਹਾਂ ਪਰ ਜਦੋਂ ਇਕ ਪਲੇਟਫਾਰਮ ਤੁਹਾਨੂੰ ਲਗਾਤਾਰ ਹੇਠਾਂ ਸੁਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਬਾਰੇ ਆਵਾਜ਼ ਚੁੱਕਣੀ ਜ਼ਰੂਰੀ ਹੈ।’

ਯਾਮੀ ਨੇ ਲਗਾਤਾਰ ਚਾਰ ਟਵੀਟ ਕੀਤੇ। ਉਸ ਨੇ ਲਿਖਿਆ, ‘ਹਾਲ ਹੀ ’ਚ ਮੇਰੀਆਂ ਫ਼ਿਲਮਾਂ ਤੇ ਪੇਸ਼ਕਾਰੀ ’ਚ ‘ਏ ਥਰਸਡੇ’, ‘ਬਾਲਾ’ ਤੇ ‘ਉੜੀ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ ਪਰ ਫਿਰ ਵੀ ਇਸ ਨੂੰ ਮੇਰੇ ਕੰਮ ਦਾ ‘ਕੁਆਲੀਫਾਈਡ’ ਰੀਵਿਊ ਕਿਹਾ ਜਾ ਰਿਹਾ ਹੈ। ਇਹ ਬੇਹੱਦ ਅਪਮਾਨਜਨਕ ਹੈ।’ ਅਗਲੇ ਟਵੀਟ ’ਚ ਯਾਮੀ ਨੇ ਲਿਖਿਆ, ‘ਕਿਸੇ ਨੂੰ ਵੀ ਤੇ ਖ਼ਾਸ ਕਰਕੇ ਮੇਰੇ ਵਰਗੇ ਸੈਲਫਮੇਡ ਕਲਾਕਾਰ ਨੂੰ ਹਰ ਵਾਰ ਆਣਪੀ ਯੋਗਦਾ ਸਾਬਿਤ ਕਰਨ ’ਚ ਸਾਲਾਂ ਤਕ ਮਿਹਨਤ ਕਰਨੀ ਪੈਂਦੀ ਹੈ ਪਰ ਕੁਝ ਵੱਡੇ ਪੋਰਟਲ ਫਿਰ ਇਹ ਕਰਦੇ ਹਨ।’

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News