ਸਟਾਰ ਗੋਲਡ ’ਤੇ ‘ਪਠਾਨ’ ਦਾ ਵਰਲਡ ਪ੍ਰੀਮੀਅਰ! ਸ਼ਾਹਰੁਖ ਦੇ ਫੈਨਜ਼ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ

Sunday, Jun 11, 2023 - 01:59 PM (IST)

ਸਟਾਰ ਗੋਲਡ ’ਤੇ ‘ਪਠਾਨ’ ਦਾ ਵਰਲਡ ਪ੍ਰੀਮੀਅਰ! ਸ਼ਾਹਰੁਖ ਦੇ ਫੈਨਜ਼ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ

ਮੁੰਬਈ (ਬਿਊਰੋ)– ਸਟਾਰ ਗੋਲਡ ਨੇ ਸ਼ਾਹਰੁਖ ਖ਼ਾਨ ਤੇ ਯਸ਼ਰਾਜ ਫ਼ਿਲਮਜ਼ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ‘ਪਠਾਨ’ ਦੇ ਸਨਮਾਨ ’ਚ ਇਤਿਹਾਸ ਬਣਾ ਦਿੱਤਾ ਹੈ।

‘ਪਠਾਨ’ ਦਾ ਵਰਲਡ ਟੀ. ਵੀ. ਪ੍ਰੀਮੀਅਰ 18 ਜੂਨ ਨੂੰ ਸਟਾਰ ਗੋਲਡ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮੀਡੀਆ ਦੀ ਮੌਜੂਦਗੀ ’ਚ ਬਾਦਸ਼ਾਹ ਖ਼ਾਨ ਦੇ 300 ਪ੍ਰਸ਼ੰਸਕਾਂ ਨੇ ਸ਼ਾਹਰੁਖ ਦਾ ਆਈਕਾਨਿਕ ਪੋਜ਼ ਦਿੱਤਾ ਤੇ ਗਿੰਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਜਨਮਦਿਨ ’ਤੇ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਪੜ੍ਹ ਨਿਕਲਣਗੇ ਤੁਹਾਡੇ ਹੰਝੂ

10 ਜੂਨ ਦੀ ਦੁਪਹਿਰ ਨੂੰ ਸ਼ਾਹਰੁਖ ਦੇ ਘਰ ਦੇ ਬਾਹਰ ਪ੍ਰਸ਼ੰਸਕ ਪੋਜ਼ ਦੇਣ ਲਈ ਬੇਤਾਬ ਸਨ। ਫਿਰ ਉਹ ਇਤਿਹਾਸਕ ਪਲ ਆਇਆ ਜਦੋਂ 300 ਪ੍ਰਸ਼ੰਸਕਾਂ ਨੇ ਮਿਲ ਕੇ ਕਿੰਗ ਖ਼ਾਨ ਦਾ ਆਈਕਾਨਿਕ ਪੋਜ਼ ਬਣਾ ਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ।

ਸਟਾਰ ਗੋਲਡ ਦੇ ਬੁਲਾਰੇ ਨੇ ਕਿਹਾ, ‘‘ਅੱਜ ਦਾ ਸਮਾਗਮ ਸਿਰਫ ਗਿੰਨੀਜ਼ ਵਰਲਡ ਰਿਕਾਰਡ ਨਹੀਂ ਹੈ, ਸਗੋਂ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦੀ ਏਕਤਾ ਤੇ ਉਨ੍ਹਾਂ ਦੇ ਸਮੂਹਿਕ ਜਨੂੰਨ ਦਾ ਪ੍ਰਤੀਕ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News