ਸਿਡਨੀ ਤੋਂ ਮੈਲਬੋਰਨ ਤੱਕ ਗੂੰਜਿਆ ਦੋਸਾਂਝਾਂਵਾਲੇ ਦਾ ਜਾਦੂ, ਆਸਟ੍ਰੇਲੀਆਈ ਸੰਸਦ ਨੇ ਕੀਤੀ ਤਾਰੀਫ਼

Sunday, Nov 09, 2025 - 12:38 PM (IST)

ਸਿਡਨੀ ਤੋਂ ਮੈਲਬੋਰਨ ਤੱਕ ਗੂੰਜਿਆ ਦੋਸਾਂਝਾਂਵਾਲੇ ਦਾ ਜਾਦੂ, ਆਸਟ੍ਰੇਲੀਆਈ ਸੰਸਦ ਨੇ ਕੀਤੀ ਤਾਰੀਫ਼

ਐਂਟਰਟੇਨਮੈਂਟ ਡੈਸਕ- ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੂੰ ਆਸਟ੍ਰੇਲੀਆ ਦੀ ਸੰਸਦ (Senate) ਵੱਲੋਂ ਉਸ ਦੇ ਰਿਕਾਰਡ ਤੋੜ “Aura Tour” ਲਈ ਸਰਕਾਰੀ ਤੌਰ 'ਤੇ ਸਨਮਾਨ ਦਿੱਤਾ ਗਿਆ ਹੈ। ਇਹ ਸਿਰਫ਼ ਦਿਲਜੀਤ ਲਈ ਨਹੀਂ, ਸਗੋਂ ਪੂਰੀ ਪੰਜਾਬੀ ਕਮਿਊਨਿਟੀ ਲਈ ਮਾਣ ਦਾ ਮੌਕਾ ਹੈ। ਪੰਜਾਬੀ ਸੰਗੀਤ ਅਤੇ ਸਭਿਆਚਾਰ ਲਈ ਵੀ ਮਾਣ ਵਾਲਾ ਪਲ ਹੈ।

 

This week in the Senate, I acknowledged the incredible impact of Punjabi popstar Diljit Dosanjh’s AURA tour across Australia — 90,000 attendees, unforgettable energy, and a powerful message of unity. A true role model for young people in Australia, India and beyond. pic.twitter.com/81ggrLYkyD

— Senator Paul Scarr (@senatorscarr) November 7, 2025

ਆਸਟ੍ਰੇਲੀਆਈ ਸੰਸਦ 'ਚ ਗੂੰਜਿਆ ਦਿਲਜੀਤ ਦਾ ਨਾਮ

ਸੈਨੇਟਰ ਪੌਲ ਸਕਾਰ (Paul Scarr) ਨੇ ਸੰਸਦ 'ਚ ਦਿਲਜੀਤ ਦੇ ਕੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ,“ਦਿਲਜੀਤ ਨੇ ਸੰਗੀਤ ਰਾਹੀਂ ਲੋਕਾਂ ਨੂੰ ਜੋੜਿਆ ਹੈ। ਉਹ ਪੰਜਾਬੀ ਸਭਿਆਚਾਰ ਨੂੰ ਮਾਣ ਨਾਲ ਵਿਸ਼ਵ ਮੰਚ 'ਤੇ ਪੇਸ਼ ਕਰ ਰਿਹਾ ਹੈ ਅਤੇ ਦੁਨੀਆ ਭਰ ਦੀਆਂ ਕਮਿਊਨਿਟੀਆਂ ਨੂੰ ਏਕਤਾ ਦੇ ਸੁਨੇਹੇ ਨਾਲ ਜੋੜ ਰਿਹਾ ਹੈ।”

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਪਹਿਲਾ ਭਾਰਤੀ ਕਲਾਕਾਰ ਜਿਸ ਨੇ ਭਰੇ ਆਸਟ੍ਰੇਲੀਆ ਦੇ ਵੱਡੇ ਸਟੇਡੀਅਮ

ਦਿਲਜੀਤ ਦੋਸਾਂਝ ਪਹਿਲਾ ਭਾਰਤੀ ਆਰਟਿਸਟ ਬਣ ਗਿਆ ਜਿਸ ਨੇ ਆਸਟ੍ਰੇਲੀਆ ਦੇ ਮੁੱਖ ਸਟੇਡੀਅਮਾਂ 'ਚ ਹੈੱਡਲਾਈਨ ਸ਼ੋਅ ਕੀਤਾ:- 
ਸਿਡਨੀ ਦਾ CommBank Stadium ਅਤੇ ਮੈਲਬਰਨ ਦਾ AAMI Park।

ਮੈਲਬੋਰਨ ਸ਼ੋਅ 'ਚ ਪੂਰਾ ਸਟੇਡੀਅਮ ਭਰ ਗਿਆ, ਜੋ ਭਾਰਤੀ ਅਤੇ ਪੰਜਾਬੀ ਕਲਾਕਾਰਾਂ ਲਈ ਵਿਦੇਸ਼ਾਂ 'ਚ ਇਕ ਵੱਡੀ ਉਪਲੱਬਧੀ ਮੰਨੀ ਜਾ ਰਹੀ ਹੈ।

“ਅਸੀਂ ਸਭ ਇਕ ਹਾਂ” — ਦਿਲਜੀਤ ਦਾ ਸੁਨੇਹਾ

ਆਪਣੇ ਸ਼ੋਅਜ਼ ਦੌਰਾਨ ਦਿਲਜੀਤ ਨੇ ਦਰਸ਼ਕਾਂ ਨੂੰ ਯਾਦ ਦਿਵਾਇਆ,“ਅਸੀਂ ਕਿੱਥੋਂ ਆਏ ਹਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਸਭ ਇਕ ਹਾਂ।” ਇਹ ਸੁਨੇਹਾ ਸਿੱਖ ਧਰਮ ਦੇ ਮੁੱਖ ਸਿਧਾਂਤ ''ੴ'' ਨੂੰ ਦਰਸਾਉਂਦਾ ਹੈ — ਜੋ ਸਾਰੇ ਜੀਵਾਂ ਵਿਚ ਏਕਤਾ ਅਤੇ ਇਕ ਰੱਬ ਦੀ ਹਜ਼ੂਰੀ ਦਾ ਪ੍ਰਤੀਕ ਹੈ।

ਵਿਸ਼ਵ ਪੱਧਰ 'ਤੇ ਪੰਜਾਬੀ ਮਿਊਜ਼ਿਕ ਦੀ ਨਵੀਂ ਪਹਿਚਾਣ

ਸਿਡਨੀ, ਮੈਲਬੋਰਨ, ਬ੍ਰਿਸਬੇਨ, ਐਡਿਲੇਡ ਅਤੇ ਪਰਥ ਵਿੱਚ ਹੋਏ ਸ਼ੋਅਜ਼ ਨਾਲ ਦਿਲਜੀਤ ਦਾ “Aura Tour” ਉਸਦੇ ਪਿਛਲੇ “Dil-Luminati Tour” ਦੀ ਗਲੋਬਲ ਸਫਲਤਾ 'ਤੇ ਅਧਾਰਤ ਹੈ — ਜਿਸਨੇ ਲੰਡਨ ਅਤੇ ਕੈਨੇਡਾ 'ਚ ਰਿਕਾਰਡ ਤੋੜ ਹਾਸਲ ਕੀਤੇ ਸਨ। ਇਸ ਸਨਮਾਨ ਨਾਲ ਦਿਲਜੀਤ ਨੇ ਦੁਬਾਰਾ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਗਾਇਕ ਨਹੀਂ, ਸਗੋਂ ਪੰਜਾਬੀ ਮਿਊਜ਼ਿਕ ਦਾ ਗਲੋਬਲ ਅੰਬੈਸਡਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News