‘ਆਵਾਰਾਪਨ-2’ ਦੀ ਸਫਲਤਾ ਨਾਲ ਗਦਗਦ ਮੇਕਰਸ ਨੇ ‘ਜੰਨਤ-3’ ਦਾ ਕੀਤਾ ਐਲਾਨ

Tuesday, Aug 18, 2026 - 09:37 AM (IST)

‘ਆਵਾਰਾਪਨ-2’ ਦੀ ਸਫਲਤਾ ਨਾਲ ਗਦਗਦ ਮੇਕਰਸ ਨੇ ‘ਜੰਨਤ-3’ ਦਾ ਕੀਤਾ ਐਲਾਨ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਫ਼ਿਲਮ ‘ਆਵਾਰਾਪਨ-2’ ਨੇ ਬਾਕਸ ਆਫ਼ਿਸ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਮੇਕਰਸ ਨੇ ਇਮਰਾਨ ਹਾਸ਼ਮੀ ਦੀ ਹਿੱਟ ਫ਼ਿਲਮ ‘ਜੰਨਤ’ ਦੇ ਤੀਜੇ ਪਾਰਟ ‘ਜੰਨਤ-3’ ਨੂੰ ਲੈ ਕੇ ਵੀ ਵੱਡਾ ਐਲਾਨ ਕਰ ਦਿੱਤਾ ਹੈ। ਹੁਣ ਇਮਰਾਨ ਹਾਸ਼ਮੀ ਦੇ ਪ੍ਰਸ਼ੰਸਕਾਂ ਨੂੰ ‘ਜੰਨਤ-3’ ਦੀ ਉਡੀਕ ਰਹੇਗੀ।

ਨਿਰਮਾਤਾ ਵਿਸ਼ੇਸ਼ ਭੱਟ ਨੇ ਇਕ ਹਾਲੀਆ ਇੰਟਰਵਿਊ ’ਚ ਸਾਫ਼ ਕੀਤਾ ਹੈ ਕਿ ਉਹ ‘ਜੰਨਤ-3’ ਲਿਆਉਣ ਦੀ ਤਿਆਰੀ ’ਚ ਹਨ। ਵਰਤਮਾਨ ’ਚ ਫ਼ਿਲਮ ਦੀ ਸਕ੍ਰਿਪਟ ’ਤੇ ਕੰਮ ਚੱਲ ਰਿਹਾ ਹੈ।


author

cherry

Content Editor

Related News