‘ਪੁਲਸ ਨੇ ਕਰ ਲਈ ਸੀ ਵਿਲ ਸਮਿਥ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ’, ਆਸਕਰ ਨਿਰਮਾਤਾ ਦਾ ਬਿਆਨ ਆਇਆ ਸਾਹਮਣੇ

04/01/2022 10:49:27 AM

ਮੁੰਬਈ (ਬਿਊਰੋ)– ਕਾਮੇਡੀਅਨ ਕ੍ਰਿਸ ਰੌਕ ’ਤੇ ਹਮਲੇ ਨੂੰ ਲੈ ਕੇ ਆਸਕਰ ਸ਼ੋਅ ਦੇ ਨਿਰਮਾਤਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਮੇਡੀਅਨ ਕ੍ਰਿਸ ਰੌਕ ’ਤੇ ਹਮਲਾ ਕਰਨ ਤੋਂ ਬਾਅਦ ਪੁਲਸ ਅਧਿਕਾਰੀ ਵਿਲ ਸਮਿਥ ਨੂੰ ਗ੍ਰਿਫ਼ਤਾਰ ਕਰਨ ਲਈ ਤਿਆਰ ਸਨ।

ਵੀਰਵਾਰ ਨੂੰ ਵਿਲ ਪੈਕਰ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਾਅਦ ਰੌਕ ਨਾਲ ਬੈਠੇ ਸਨ। ਜਦੋਂ ਅਧਿਕਾਰੀ ਉਨ੍ਹਾਂ ਨਾਲ ਗੱਲ ਕਰਨ ਆਏ ਸਨ, ‘ਉਹ ਕਹਿ ਰਹੇ ਸਨ, ਤੁਸੀਂ ਜਾਣਦੇ ਹੋ, ਇਹ ਬੈਟਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਲੈ ਜਾਵਾਂਗੇ, ਅਸੀਂ ਤਿਆਰ ਹਾਂ, ਅਸੀਂ ਉਸ ਨੂੰ ਹੁਣੇ ਫੜਨ ਲਈ ਤਿਆਰ ਹਾਂ, ਤੁਸੀਂ ਦੋਸ਼ ਲਗਾ ਸਕਦੇ ਹੋ, ਅਸੀਂ ਉਸ ਨੂੰ ਗ੍ਰਿਫ਼ਤਾਰ ਕਰ ਸਕਦੇ ਹਾਂ।’

ਇਹ ਖ਼ਬਰ ਵੀ ਪੜ੍ਹੋ : ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਦੋਸ਼ ’ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ

ਪੈਕਰ ਨੇ ਏ. ਬੀ. ਸੀ. ਟੈਲੀਵਿਜ਼ਨ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕ੍ਰਿਸ ਗ੍ਰਿਫ਼ਤਾਰੀ ਦੀ ਗੱਲ ਨੂੰ ਖਾਰਜ ਕਰ ਰਿਹਾ ਸੀ ਤੇ ਕਹਿ ਰਿਹਾ ਸੀ ‘ਮੈਂ ਠੀਕ ਹਾਂ’। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਸ ਏਂਜਲਸ ਪੁਲਸ ਨੇ ਕਿਹਾ ਸੀ ਕਿ ਰੌਕ ਨੇ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਵਿਲ ਸਮਿਥ ਨੇ ਆਪਣੀ ਪਤਨੀ ਜੇਡਾ ਪਿੰਕੇਟ ਸਮਿਥ ਦੀ ਮੈਡੀਕਲ ਕੰਡੀਸ਼ਨ ਦਾ ਮਜ਼ਾਕ ਉਡਾਏ ਜਾਣ ’ਤੇ ਆਸਕਰ ਐਵਾਰਡਸ ਨੂੰ ਹੋਸਟ ਕਰ ਰਹੇ ਕ੍ਰਿਸ ਰੌਕ ਨੂੰ ਸਟੇਜ ’ਤੇ ਜਾ ਕੇ ਥੱਪੜ ਮਾਰਿਆ ਸੀ। ਨਾਲ ਹੀ ਉਨ੍ਹਾਂ ਨੇ ਕ੍ਰਿਸ ਨੂੰ ਵਾਰਨਿੰਗ ਦਿੱਤੀ ਸੀ ਕਿ ਉਹ ਆਪਣੇ ਮੂੰਹ ਤੋਂ ਉਸ ਦੀ ਪਤਨੀ ਦਾ ਨਾਮ ਨਾ ਲਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News