Karan Johar ਕਿਉਂ ਨਹੀਂ ਖਾਂਦੇ ਵਿਆਹਾਂ 'ਚ ਖਾਣਾ?

Tuesday, Dec 16, 2025 - 04:37 PM (IST)

Karan Johar ਕਿਉਂ ਨਹੀਂ ਖਾਂਦੇ ਵਿਆਹਾਂ 'ਚ ਖਾਣਾ?

ਮੁੰਬਈ : ਬਾਲੀਵੁੱਡ ਫਿਲਮਮੇਕਰ ਕਰਨ ਜੌਹਰ ਨੇ ਹਾਲ ਹੀ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨੇ ਸਾਲਾਂ ਵਿੱਚ ਉਨ੍ਹਾਂ ਨੇ ਜਿੰਨੇ ਵੀ ਵਿਆਹ ਅਟੈਂਡ ਕੀਤੇ ਹਨ, ਉਨ੍ਹਾਂ ਨੇ ਕਦੇ ਵੀ ਉਥੇ ਖਾਣਾ ਨਹੀਂ ਖਾਧਾ, ਕਿਉਂਕਿ ਉਨ੍ਹਾਂ ਨੂੰ ਕੁਝ ਗੱਲਾਂ ਬਹੁਤ ਅਜੀਬ ਲੱਗਦੀਆਂ ਹਨ।

ਇਹ ਵੀ ਪੜ੍ਹੋ: 'ਦੇਵੋਂ ਕੇ ਦੇਵ ਮਹਾਦੇਵ' ਦੀ ਸੋਨਾਰਿਕਾ ਨੇ ਦਿਖਾਈ ਧੀ ਦੀ ਪਹਿਲੀ ਝਲਕ, ਜਾਣੋ ਕੀ ਰੱਖਿਆ ਨਾਂ

ਵਿਆਹਾਂ ਵਿੱਚ ਖਾਣਾ ਨਾ ਖਾਣ ਦਾ ਕਾਰਨ

ਕਰਨ ਜੌਹਰ ਹਾਲ ਹੀ ਵਿੱਚ ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਪੌਡਕਾਸਟ ਵਿੱਚ ਨਜ਼ਰ ਆਏ। ਇਸ ਦੌਰਾਨ ਜਦੋਂ ਕਰਨ ਨੇ ਜੋੜੇ ਤੋਂ ਉਨ੍ਹਾਂ ਦੇ ਵਿਆਹ ਦੀਆਂ ਉਨ੍ਹਾਂ ਗੱਲਾਂ ਬਾਰੇ ਪੁੱਛਿਆ ਜਿਨ੍ਹਾਂ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਤਾਂ ਦੋਵਾਂ ਨੇ ਜਵਾਬ ਦਿੱਤਾ, “ਵਧੀਆ ਖਾਣਾ”। ਇਸ 'ਤੇ ਕਰਨ ਜੌਹਰ ਨੇ ਆਪਣੇ ਬਾਰੇ ਇਕ ਖੁਲਾਸਾ ਕਰਦਿਆਂ ਕਿਹਾ ਕਿ , ਮੈਂ ਕਦੇ ਕਿਸੇ ਵਿਆਹ ਵਿੱਚ ਖਾਣਾ ਨਹੀਂ ਖਾਧਾ। ਖਾਣੇ ਲਈ ਲੰਬੀ ਲਾਈਨ ਵਿੱਚ ਖੜ੍ਹੇ ਰਹਿਣਾ" ਉਨ੍ਹਾਂ ਨੂੰ ਪਸੰਦ ਨਹੀਂ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ "ਹੱਥ ਵਿੱਚ ਪਲੇਟ ਫੜ੍ਹ ਕੇ ਖੜ੍ਹੇ ਹੋਣ ਵਿੱਚ ਅਜੀਬ ਮਹਿਸੂਸ ਹੁੰਦਾ ਹੈ", ਇਸੇ ਕਾਰਨ ਉਨ੍ਹਾਂ ਨੇ ਅੱਜ ਤੱਕ ਕਿਸੇ ਵੀ ਵਿਆਹ ਵਿੱਚ ਖਾਣਾ ਨਹੀਂ ਖਾਧਾ। ਉਨ੍ਹਾਂ ਦਾ ਇਹ ਖੁਲਾਸਾ ਸੁਣ ਕੇ ਉੱਥੇ ਮੌਜੂਦ ਅਦਾਕਾਰਾ ਕ੍ਰਿਤੀ ਖਰਬੰਦਾ ਵੀ ਹੱਸਣ ਲੱਗ ਪਈ।

ਇਹ ਵੀ ਪੜ੍ਹੋ: Good News; ਵਿਆਹ ਦੇ ਤਿੰਨ ਸਾਲ ਬਾਅਦ ਮਾਂ ਬਣੀ ਮਸ਼ਹੂਰ Singer, ਬੇਟੇ ਨੂੰ ਦਿੱਤਾ ਜਨਮ

ਕਰਨ ਜੌਹਰ ਦਾ ਆਗਾਮੀ ਪ੍ਰੋਜੈਕਟ

ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਜੌਹਰ ਦੀ ਅਗਲੀ ਫਿਲਮ 'ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ' ਰਿਲੀਜ਼ ਹੋਣ ਵਾਲੀ ਹੈ। ਇਹ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਫਿਲਮ ਹੈ, ਜਿਸ ਵਿੱਚ ਮੁੱਖ ਭੂਮਿਕਾਵਾਂ ਕਾਰਤਿਕ ਆਰੀਅਨ ਅਤੇ ਅਨੰਨਿਆ ਪਾਂਡੇ ਨਿਭਾ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਸਮੀਰ ਵਿਦਵਾਂਸ ਨੇ ਕੀਤਾ ਹੈ। ਇਸ ਤੋਂ ਇਲਾਵਾ, ਕਰਨ ਜੌਹਰ ਨੇ ਹਾਲ ਹੀ ਵਿੱਚ  ਇੱਕ ਵਿਆਹ ਦੀ ਮੇਜ਼ਬਾਨੀ ਵੀ ਕੀਤੀ ਸੀ, ਜਿੱਥੇ ਰਣਵੀਰ ਸਿੰਘ, ਵਰੁਣ ਧਵਨ, ਸ਼ਾਹਿਦ ਕਪੂਰ, ਮਾਧੁਰੀ ਦੀਕਸ਼ਿਤ ਅਤੇ ਜੈਨੀਫਰ ਲੋਪੇਜ਼ ਵਰਗੇ ਕਲਾਕਾਰਾਂ ਨੇ ਪਰਫਾਰਮ ਕੀਤਾ ਸੀ।

ਇਹ ਵੀ ਪੜ੍ਹੋ: ਆਖਿਰ ਕਿਉਂ ਟੁੱਟਿਆ ਸੀ ਰੇਖਾ ਅਤੇ ਅਮਿਤਾਭ ਦਾ ਰਿਸ਼ਤਾ ? ਅਦਾਕਾਰਾ ਦੀ ਦੋਸਤ ਨੇ ਸਾਲਾਂ ਬਾਅਦ ਕੀਤਾ ਵੱਡਾ ਖੁਲਾਸਾ


author

cherry

Content Editor

Related News