ਅਕਸ਼ੇ ਨੇ ਕਿਉਂ ਲਈ ਕੈਨੇਡਾ ਦੀ ਸਿਟੀਜ਼ਨਸ਼ਿਪ? ਇਸ ਲਈ ਛੱਡਣਾ ਚਾਹੁੰਦੇ ਸੀ ਦੇਸ਼
Sunday, Aug 14, 2022 - 11:30 AM (IST)
ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਨੂੰ ਕੈਨੇਡਾ ਕੁਮਾਰ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਇਸ ਨਾਂ ਨਾਲ ਵਾਰ-ਵਾਰ ਟਰੋਲ ਕੀਤਾ ਜਾਂਦਾ ਹੈ। ਹਾਲਾਂਕਿ ਹਰ ਸਾਲ ਅਕਸ਼ੇ ਸਭ ਤੋਂ ਜ਼ਿਆਦਾ ਟੈਕਸ ਭਰਦੇ ਹਨ। ਸਾਲ 2019 ’ਚ ਅਕਸ਼ੇ ਨੂੰ ਟਰੋਲ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਕੈਨੇਡਾ ਸਿਟੀਜ਼ਨਸ਼ਿਪ ਹੈ ਤੇ ਇਸ ਲਈ ਉਨ੍ਹਾਂ ਨੇ ਲੋਕ ਸਭਾ ਚੋਣ ਦੌਰਾਨ ਵੋਟ ਨਹੀਂ ਪਾਈ।
ਅਦਾਕਾਰ ਨੇ ਦੱਸਿਆ ਵੀ ਸੀ ਕਿ ਉਨ੍ਹਾਂ ਕੋਲ ਕੈਨੇਡਾ ਦੀ ਸਿਟੀਜ਼ਨਸ਼ਿਪ ਇਸ ਲਈ ਵੀ ਹੈ ਕਿਉਂਕਿ ਜਦੋਂ ਉਨ੍ਹਾਂ ਦੀਆਂ ਫ਼ਿਲਮਾਂ ਨਹੀਂ ਚੱਲ ਰਹੀਆਂ ਸਨ, ਉਦੋਂ ਉਹ ਕੈਨੇਡਾ ਸ਼ਿਫਟ ਹੋ ਕੇ ਕੰਮ ਕਰਨਾ ਚਾਹੁੰਦੇ ਸਨ। ਹਾਲ ਹੀ ’ਚ ‘ਕੌਫੀ ਵਿਦ ਕਰਨ’ ’ਚ ਜਦੋਂ ਕਰਨ ਨੇ ਅਕਸ਼ੇ ਕੋਲੋਂ ਪੁੱਛਿਆ ਸੀ ਕਿ ਉਹ ਕਿਸ ਚੀਜ਼ ’ਤੇ ਟਰੋਲ ਹੁੰਦੇ ਹਨ ਤਾਂ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਨੂੰ ਲੈ ਕੇ ਲੋਕ ਲਿਖਦੇ ਹਨ, ਜਿਸ ਨਾਲ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ।
ਇਹ ਖ਼ਬਰ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਤੇ ‘ਰਕਸ਼ਾ ਬੰਧਨ’ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਦੀ ‘ਪਠਾਨ’ ਦਾ ਹੋ ਰਿਹਾ ਬਾਈਕਾਟ
ਹੁਣ ਲਲਨਟਾਪ ਨਾਲ ਗੱਲਬਾਤ ਕਰਦਿਆਂ ਅਕਸ਼ੇ ਨੇ ਕਿਹਾ, ‘‘ਸਾਲ ਪਹਿਲਾਂ ਮੇਰੀ ਫ਼ਿਲਮ ਨਹੀਂ ਚੱਲ ਰਹੀ ਸੀ। ਲਗਭਗ 14-15 ਫ਼ਿਲਮਾਂ ਨਹੀਂ ਚੱਲੀਆਂ ਸਨ ਤਾਂ ਮੈਨੂੰ ਲੱਗਾ ਕਿ ਮੈਨੂੰ ਕਿਤੇ ਹੋਰ ਕੰਮ ਕਰਨਾ ਪਵੇਗਾ। ਮੇਰਾ ਇਕ ਦੋਸਤ ਜੋ ਕੈਨੇਡਾ ਰਹਿੰਦਾ ਹੈ, ਉਸ ਨੇ ਮੈਨੂੰ ਸ਼ਿਫਟ ਹੋਣ ਲਈ ਕਿਹਾ। ਕਈ ਲੋਕ ਉਥੇ ਕੰਮ ਲਈ ਸ਼ਿਫਟ ਹੋ ਰਹੇ ਸਨ ਤੇ ਉਹ ਭਾਰਤੀ ਹੀ ਸਨ। ਮੈਨੂੰ ਵੀ ਲੱਗਾ ਕਿ ਜੇਕਰ ਕਿਸਮਤ ਮੇਰਾ ਸਾਥ ਨਹੀਂ ਦੇ ਰਹੀ ਤਾਂ ਮੈਨੂੰ ਕੁਝ ਕਰਨਾ ਹੋਵੇਗਾ। ਮੈਂ ਉਥੇ ਗਿਆ ਤੇ ਮੈਂ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਤੇ ਮੈਨੂੰ ਮਿਲ ਗਈ।’’
ਅਕਸ਼ੇ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਮੁੜ ਆਪਣਾ ਮਨ ਬਦਲ ਗਿਆ ਤੇ ਭਾਰਤ ’ਚ ਮੁੜ ਆਪਣੀ ਕਿਸਮਤ ਅਜ਼ਮਾਉਣ ਆ ਗਏ। ਉਨ੍ਹਾਂ ਕਿਹਾ, ‘‘ਮੇਰੇ ਕੋਲ ਪਾਸਪੋਰਟ ਹੈ ਤੇ ਪਾਸਪੋਰਟ ਕੀ ਹੁੰਦਾ ਹੈ। ਇਹ ਇਕ ਡਾਕੂਮੈਂਟ ਹੁੰਦਾ ਹੈ, ਜਿਸ ਨਾਲ ਤੁਸੀਂ ਇਕ ਦੇਸ਼ ਤੋਂ ਦੂਜੇ ਦੇਸ਼ ’ਚ ਜਾਂਦੇ ਹੋ। ਦੇਖੋ ਮੈਂ ਭਾਰਤੀ ਹਾਂ, ਮੈਂ ਆਪਣੇ ਸਾਰੇ ਟੈਕਸ ਭਰਦਾ ਹਾਂ। ਮੇਰੇ ਕੋਲ ਚੁਆਇਸ ਹੈ ਕਿ ਮੈਂ ਉਥੇ ਵੀ ਭਰ ਸਕਦਾ ਹਾਂ ਪਰ ਮੈਂ ਆਪਣੇ ਦੇਸ਼ ਲਈ ਕਰਨਾ ਹੈ। ਮੈਂ ਆਪਣੇ ਦੇਸ਼ ’ਚ ਕੰਮ ਕਰਦਾ ਹਾਂ। ਕਈ ਲੋਕ ਬਹੁਤ ਕੁਝ ਕਹਿੰਦੇ ਹਨ। ਉਨ੍ਹਾਂ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਭਾਰਤੀ ਹਾਂ ਤੇ ਹਮੇਸ਼ਾ ਭਾਰਤੀ ਰਹਾਂਗਾ।’’
ਇਹ ਖ਼ਬਰ ਵੀ ਪੜ੍ਹੋ : ਜੋਤੀ ਨੂਰਾਂ ਤੇ ਉਸ ਦਾ ਪਤੀ ਮੁੜ ਹੋਏ ਇਕੱਠੇ, ਤਲਾਕ ਦੀ ਮੰਗ ਸਣੇ ਲਗਾਏ ਸੀ ਗੰਭੀਰ ਇਲਜ਼ਾਮ
ਦੱਸ ਦੇਈਏ ਕਿ ਅਕਸ਼ੇ ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਕਾਫੀ ਵਾਰ ਕੁਮੈਂਟ ਕੀਤਾ ਜਾਂਦਾ ਹੈ ਪਰ ਅਦਾਕਾਰ ਨੇ ਭਾਰਤੀ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਹੈ। ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ਦੌਰਾਨ ਅਕਸ਼ੇ ਨੇ ਕਿਹਾ ਸੀ, ‘‘ਮੈਂ ਇੰਡੀਅਨ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਹੈ। ਮੈਂ ਇੰਡੀਅਨ ਹਾਂ ਤੇ ਦੁੱਖ ਹੁੰਦਾ ਹੈ, ਜਦੋਂ ਮੈਂ ਇਸ ਨੂੰ ਵਾਰ-ਵਾਰ ਪਰੂਫ ਕਰਨਾ ਪੈਂਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।