ਕੌਣ ਹੈ ਨਿਕਿਤਾ ਪੋਰਵਾਲ, ਜਿਨ੍ਹਾਂ ਸਿਰ ਸੱਜਿਆ ਫੇਮਿਨਾ ਮਿਸ ਇੰਡੀਆ 2024 ਦਾ ਤਾਜ ?

Thursday, Oct 17, 2024 - 01:47 PM (IST)

ਕੌਣ ਹੈ ਨਿਕਿਤਾ ਪੋਰਵਾਲ, ਜਿਨ੍ਹਾਂ ਸਿਰ ਸੱਜਿਆ ਫੇਮਿਨਾ ਮਿਸ ਇੰਡੀਆ 2024 ਦਾ ਤਾਜ ?

ਉਜੈਨ- ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਦੀ ਰਹਿਣ ਵਾਲੀ ਨਿਕਿਤਾ ਪੋਰਵਾਲ ਨੇ ਫੈਮਿਨਾ ਮਿਸ ਇੰਡੀਆ 2024 ਦਾ ਖਿਤਾਬ ਜਿੱਤ ਲਿਆ ਹੈ। ਇਹ ਈਵੈਂਟ ਫੇਮਿਨਾ ਮਿਸ ਇੰਡੀਆ ਮੁਕਾਬਲੇ ਦਾ 60ਵਾਂ ਐਡੀਸ਼ਨ ਸੀ। ਫੇਮਿਨਾ ਮਿਸ ਇੰਡੀਆ 2024 ਦਾ ਆਯੋਜਨ 16 ਅਕਤੂਬਰ ਨੂੰ ਮੁੰਬਈ 'ਚ ਕੀਤਾ ਗਿਆ ਸੀ। ਇਸ 'ਚ ਦਿੱਲੀ ਸਮੇਤ 30 ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।ਨਿਕਿਤਾ ਪੋਰਵਾਲ ਨੇ ਸਿਰਫ਼ 18 ਸਾਲ ਦੀ ਉਮਰ 'ਚ ਇੱਕ ਹੋਸਟ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਨਿਕਿਤਾ ਨੇ ਵੀ ਫਿਲਮੀ ਦੁਨੀਆ ‘ਚ ਐਂਟਰੀ ਕਰ ਲਈ ਹੈ। ਪਰਿਵਾਰ ਦੀ ਗੱਲ ਕਰੀਏ ਤਾਂ ਨਿਕਿਤਾ ਦੇ ਪਿਤਾ ਅਸ਼ੋਕ ਪੋਰਵਾਲ ਇੱਕ ਪੈਟਰੋ-ਕੈਮੀਕਲ ਕਾਰੋਬਾਰੀ ਹਨ। ਅਦਾਕਾਰੀ ਤੋਂ ਇਲਾਵਾ ਨਿਕਿਤਾ ਨੂੰ ਕਿਤਾਬਾਂ ਪੜ੍ਹਨ, ਲਿਖਣ, ਪੇਂਟਿੰਗ ਅਤੇ ਫਿਲਮਾਂ ਦੇਖਣ ਦਾ ਸ਼ੌਕ ਹੈ।

ਨਿਕਿਤਾ ਨੇ ਹਾਸਲ ਕੀਤੀ ਹੈ ਬੈਚਲਰ ਦੀ ਡਿਗਰੀ
ਨਿਕਿਤਾ ਪੋਰਵਾਲ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬੜੌਦਾ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਬੈਚਲਰ ਆਫ਼ ਪਰਫਾਰਮਿੰਗ ਦੀ ਪੜ੍ਹਾਈ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਵਿਸ਼ੇਸ਼ਤਾ ਡਰਾਮਾ ਰਹੀ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਫਿਲਮ ‘ਚੰਬਲ ਪਾਰ’ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ, ਜੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ‘ਚ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ -BDay Spl: ਰਤਨ ਟਾਟਾ ਨਾਲ ਟੁੱਟਿਆ ਸੀ ਰਿਸ਼ਤਾ, ਇਸ ਕ੍ਰਿਕਟਰ ਨੂੰ ਦਿਲ ਦੇ ਬੈਠੀ ਸੀ ਇਹ ਅਦਾਕਾਰਾ

ਮਿਸ ਵਰਲਡ ਲਈ ਦੇਸ਼ ਦੀ ਕਰਣਗੇ ਪ੍ਰਤੀਨਿਧਤਾ
ਜੇਕਰ ਨਿਕਿਤਾ ਦੀ ਲੇਖਣੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਕ ਨਹੀਂ ਸਗੋਂ ਕਈ ਨਾਟਕ ਲਿਖੇ ਹਨ, ਜਿਨ੍ਹਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੇ ਨਾਟਕ ਸ਼ਾਮਲ ਹਨ। ਉਨ੍ਹਾਂ ਨੇ ਕ੍ਰਿਸ਼ਨ ਲੀਲਾ ਵੀ ਲਿਖੀ ਹੈ, ਜੋ 250 ਪੰਨਿਆਂ ਦੀ ਹੈ। ਨਿਕਿਤਾ ਸਾਲ 2026 ‘ਚ ਹੋਣ ਵਾਲੀ ਮਿਸ ਵਰਲਡ ‘ਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਦੇਸ਼ ਨੂੰ 1994 'ਚ ਐਸ਼ਵਰਿਆ ਰਾਏ, 1997 'ਚ ਡਾਇਨਾ ਹੇਡਨ, 1999 'ਚ ਯੁਕਤਾ ਮੁਖੀ, 2000 'ਚ ਪ੍ਰਿਯੰਕਾ ਚੋਪੜਾ ਅਤੇ 2017 'ਚ ਮਾਨੁਸ਼ੀ ਛਿੱਲਰ ਤੋਂ ਬਾਅਦ ਇੱਕ ਨਵੀਂ ਮਿਸ ਵਰਲਡ ਐਵਾਰਡ ਦੀ ਉਡੀਕ ਸੀ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਸਰੁਸ਼ਟੀ ਮਾਨ ਦੇ ਪਤੀ ਬਣੇ ਸਰਪੰਚ, ਅਦਾਕਾਰਾ ਦੇ ਘਰ ਲਗੀਆਂ ਰੌਣਕਾਂ, ਦੇਖੋ ਵੀਡੀਓ


ਫੈਮਿਨਾ ਮਿਸ ਇੰਡੀਆ 2024 ਦੀ ਰਨਰ-ਅੱਪ
ਫੈਮਿਨਾ ਮਿਸ ਇੰਡੀਆ 2024 ਦੀ ਰਨਰ-ਅੱਪ ਦੀ ਗੱਲ ਕਰੀਏ ਤਾਂ ਪਹਿਲੀ ਰਨਰ-ਅੱਪ ਰੇਖਾ ਪਾਂਡੇ ਅਤੇ ਦੂਜੀ ਰਨਰ-ਅੱਪ ਆਯੂਸ਼ੀ ਢੋਲਕੀਆ ਰਹੀ। ਰੇਖਾ ਪਾਂਡੇ ਦਾਦਰਾ ਅਤੇ ਨਗਰ ਹਵੇਲੀ ਅਤੇ ਆਯੂਸ਼ੀ ਢੋਲਕੀਆ ਗੁਜਰਾਤ ਦੀ ਪ੍ਰਤੀਨਿਧਤਾ ਕਰ ਰਹੇ ਸਨ। ਨਿਕਿਤਾ ਨੂੰ ਫੈਮਿਨਾ ਮਿਸ ਇੰਡੀਆ 2023 ਦੀ ਜੇਤੂ ਨੰਦਿਨੀ ਗੁਪਤਾ ਨੇ ਤਾਜ ਪਹਿਨਾਇਆ ਅਤੇ ਨੇਹਾ ਧੂਪੀਆ ਨੇ ਉਨ੍ਹਾਂ ਨੂੰ ਮਿਸ ਇੰਡੀਆ ਸ਼ੈਸ਼ ਭੇਟ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News