ਆਪਣੀ ਇਸ ਹਰਕਤ ਦੇ ਚਲਦਿਆਂ ਗਣੇਸ਼ ਚਤੁਰਥੀ ਮੌਕੇ ਟਰੋਲ ਹੋ ਗਏ ਸਨ ਸ਼ਾਹਰੁਖ ਖ਼ਾਨ

Friday, Sep 10, 2021 - 04:07 PM (IST)

ਆਪਣੀ ਇਸ ਹਰਕਤ ਦੇ ਚਲਦਿਆਂ ਗਣੇਸ਼ ਚਤੁਰਥੀ ਮੌਕੇ ਟਰੋਲ ਹੋ ਗਏ ਸਨ ਸ਼ਾਹਰੁਖ ਖ਼ਾਨ

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਦੇ ਕਿੰਗ ਭਾਵ ਸ਼ਾਹਰੁਖ ਖ਼ਾਨ ਹਰ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਸ਼ਾਹਰੁਖ ਖ਼ਾਨ ਦੇ ਘਰ ’ਚ ਹੋਲੀ, ਦੀਵਾਲੀ ਤੋਂ ਲੈ ਕੇ ਗਣੇਸ਼ ਚਤੁਰਥੀ, ਈਦ ਤੇ ਰਮਜ਼ਾਨ ਵੀ ਮਨਾਈ ਜਾਂਦੀ ਹੈ ਪਰ ਕਈ ਵਾਰ ਇਸ ਨੂੰ ਲੈ ਕੇ ਸ਼ਾਹਰੁਖ ਖ਼ਾਨ ਟ੍ਰੋਲਰਜ਼ ਦੇ ਨਿਸ਼ਾਨੇ ’ਤੇ ਵੀ ਆ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਲੋਕਾਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਟੋਲ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਆਪਣੀ ਇਸ ਹਰਕਤ ਕਾਰਨ ਸ਼ਰਧਾ ਕਪੂਰ ਨੂੰ ਲੋਕਾਂ ਤੋਂ ਸੁਣਨੀਆਂ ਪਈਆਂ ਖਰੀਆਂ ਖੋਟੀਆਂ, ਵੇਖੋ ਵੀਡੀਓ

ਸ਼ਾਹਰੁਖ ਖ਼ਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਖ਼ਾਸ ਕਰਕੇ ਅਦਾਕਾਰ ਕਿਸੇ ਵੀ ਤਿਉਹਾਰ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ੁਭਕਾਮਨਾਵਾਂ ਜ਼ਰੂਰ ਦਿੰਦੇ ਹਨ। ਸ਼ਾਹਰੁਖ ਖ਼ਾਨ ਨੇ ਬੀਤੇ ਸਾਲ ਇੰਸਟਾਗ੍ਰਾਮ ’ਤੇ ਗਣੇਸ਼ ਚਤੁਰਥੀ ਮੌਕੇ ਇਕ ਤਸਵੀਰ ਸਾਂਝੀ ਕੀਤੀ ਸੀ।

 
 
 
 
 
 
 
 
 
 
 
 
 
 
 
 

A post shared by Shah Rukh Khan (@iamsrk)

ਇਸ ਤਸਵੀਰ ’ਚ ਸ਼ਾਹਰੁਖ ਖ਼ਾਨ ਦੇ ਛੋਟੇ ਬੇਟੇ ਅਬਰਾਮ ਖ਼ਾਨ ਗਣੇਸ਼ ਚਤੁਰਥੀ ਮੌਕੇ ਗਣਪਤੀ ਬੱਪਾ ਦੀ ਪੂਜਾ ਕਰਦਾ ਨਜ਼ਰ ਆ ਰਿਹਾ ਸੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਸ਼ਾਹਰੁਖ ਨੇ ਕੈਪਸ਼ਨ ’ਚ ਲਿਖਿਆ, ‘ਸਾਡੇ ਗਣਪਤੀ ਬੱਪਾ ਘਰ ਆ ਗਏ, ਜਿਵੇਂ ਕਿ ਛੋਟਾ ਬੱਚਾ ਉਨ੍ਹਾਂ ਨੂੰ ਪੁਕਾਰਦਾ ਹੈ।’

 
 
 
 
 
 
 
 
 
 
 
 
 
 
 
 

A post shared by Shah Rukh Khan (@iamsrk)

ਬੇਟੇ ਅਬਰਾਮ ਦੀ ਇਸ ਤਸਵੀਰ ਨੂੰ ਸਾਂਝਾ ਕਰਕੇ ਸ਼ਾਹਰੁਖ ਖ਼ਾਨ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਏ ਸਨ। ਕਈ ਲੋਕਾਂ ਨੇ ਇਸ ਤਸਵੀਰ ਲਈ ਸ਼ਾਹਰੁਖ ਨੂੰ ਬੇਟੇ ਤੋਂ ਪੂਜਾ ਕਰਵਾਉਣ ਲਈ ਰੱਜ ਕੇ ਟਰੋਲ ਕੀਤਾ ਸੀ। ਉਥੇ ਤਸਵੀਰ ਨਾਲ ਸ਼ਾਹਰੁਖ ਖ਼ਾਨ ਨੇ ਗਣਪਤੀ ਬੱਪਾ ਨੂੰ ‘ਪੱਪਾ’ ਲਿਖਿਆ ਸੀ, ਜਿਸ ਦੇ ਚਲਦਿਆਂ ਲੋਕਾਂ ਨੇ ਸ਼ਾਹਰੁਖ ਖ਼ਾਨ ’ਤੇ ਆਪਣੀ ਭੜਾਸ ਕੱਢੀ। ਹਾਲਾਂਕਿ ਕਈ ਲੋਕਾਂ ਨੇ ਸ਼ਾਹਰੁਖ ਖ਼ਾਨ ਦੀ ਸ਼ਲਾਘਾ ਵੀ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News