...ਜਦੋਂ ਬਿਗ ਬੌਸ ਦੇ ਘਰ 'ਚ ਲੱਗੀ ਰਾਖੀ ਸਾਵੰਤ ਦੇ ਸੱਟ, ਕਰਾਉਣੀ ਪਈ ਨੱਕ ਦੀ ਸਰਜਰੀ (ਵੀਡੀਓ)

Tuesday, Aug 31, 2021 - 04:20 PM (IST)

...ਜਦੋਂ ਬਿਗ ਬੌਸ ਦੇ ਘਰ 'ਚ ਲੱਗੀ ਰਾਖੀ ਸਾਵੰਤ ਦੇ ਸੱਟ, ਕਰਾਉਣੀ ਪਈ ਨੱਕ ਦੀ ਸਰਜਰੀ (ਵੀਡੀਓ)

ਮੁੰਬਈ : ਫਿਲਮ ਇੰਡਸਟਰੀ ਦੀ ਡਰਾਮਾ ਕਵੀਨ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਵਿਚ ਰਹਿੰਦੀ ਹੈ। ਉਹ ਕਾਫੀ ਐਕਟਿਵ ਰਹਿੰਦੀ ਹੈ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਰਾਖੀ ਆਪਣੀ ਪਰਸਨਲ ਲਾਈਫ ਨਾਲ ਜੁੜੀਆਂ ਜਾਣਕਾਰੀਆਂ ਵੀ ਆਪਣੇ ਇੰਸਟਾਗ੍ਰਾਮ ਜ਼ਰੀਏ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ। ਹੁਣ ਹਾਲ ਹੀ ਵਿਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਾਜ਼ਾ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸਨੇ ਦੱਸਿਆ ਹੈ ਕਿ ਉਸਦੀ ਨੱਕ ਦੀ ਸਰਜਰੀ ਹੋਣ ਜਾ ਰਹੀ ਹੈ। ਵੀਡੀਓ ਵਿਚ ਰਾਖੀ ਡਾਕਟਰ ਦੇ ਨਾਲ ਨਜ਼ਰ ਆ ਰਹੀ ਹੈ। ਪਰ ਹੁਣ ਸਵਾਲ ਇਹ ਹੈ ਕਿ ਰਾਖੀ ਦੀ ਨੱਕ 'ਤੇ ਅਚਾਨਕ ਕੀ ਹੋ ਗਿਆ ਜੋ ਉਸਨੂੰ ਸਰਜਰੀ ਦੀ ਲੋੜ ਪੈ ਗਈ

ਆਓ ਜਾਣਦੇ ਹਾਂ ਪੂਰਾ ਮਾਮਲਾ...
ਜੇ ਤੁਸੀਂ ਬਿੱਗ ਬੌਸ 14 ਦੇਖਿਆ ਹੈ ਤਾਂ ਤੁਹਾਨੂੰ ਜੈਸਮੀਨ ਭਸੀਨ ਅਤੇ ਨਿੱਕੀ ਤੰਬੋਲੀ ਦੀ ਉਹ ਹਰਕਤ ਯਾਦ ਹੋਵੇਗੀ ਜਦੋਂ ਜੈਸਮੀਨ ਨੇ ਬੱਤਖ਼ ਦਾ ਮੂੰਹ ਰਾਖੀ ਦੇ ਮੂੰਹ 'ਤੇ ਚੜ੍ਹਾ ਦਿੱਤਾ ਸੀ ਜਿਸ ਕਾਰਨ ਰਾਖੀ ਦੇ ਨੱਕ 'ਤੇ ਸੱਟ ਲੱਗ ਗਈ ਸੀ ਅਤੇ ਉਹ ਬਹੁਤ ਰੋਈ ਸੀ। ਰਾਖੀ ਨੇ ਘਰ ਵਿਚ ਰੋ-ਰੋ ਕੇ ਬੁਰਾ ਹਾਲ ਕਰ ਲਿਆ ਸੀ, ਪਰ ਨਿੱਕੀ ਅਤੇ ਜੈਸਮੀਨ ਇਹ ਮੰਨਣ ਨੂੰ ਤਿਆਰ ਨਹੀਂ ਸੀ ਇਕ ਥਰਮੌਕਾਲ ਦੀ ਬੱਤਖ਼ ਨਾਲ ਇੰਨੀ ਜ਼ਿਆਦਾ ਸੱਟ ਲੱਗ ਸਕਦੀ ਹੈ। ਇਸ ਤੋਂ ਬਾਅਦ ਬਿੱਗ ਬੌਸ ਨੇ ਰਾਖੀ ਨੂੰ ਮੈਡੀਕਲ ਟੀਮ ਵਿਚ ਬੁਲਾਇਆ ਸੀ ਅਤੇ ਉਸਦਾ ਚੈੱਕਅਪ ਹੋਇਆ ਸੀ।

Birthday: राखी सावंत का असली नाम आपको पता है? बर्थडे पर देखिए कंट्रोवर्सी  क्वीन के बोल्ड फोटोज - Rakhi sawant birthday rakhi sawant real name unknown  facts and bold photos - Latest
ਹੁਣ ਰਾਖੀ ਦਾ ਕਹਿਣਾ ਹੈ ਕਿ ਉਦੋਂ ਨੱਕ 'ਤੇ ਇੰਨੀ ਜ਼ਿਆਦਾ ਸੱਟ ਲੱਗੀ ਸੀ ਕਿ ਸਰਜਰੀ ਦੀ ਲੋੜ ਪੈ ਗਈ ਹੈ। ਵੀਡੀਓ ਵਿਚ ਰਾਖੀ ਕਹਿ ਰਹੀ ਹੈ ਕਿ ਉਹ ਹੁਣ ਤਕ ਇਸ ਲਈ ਸਰਜਰੀ ਨਹੀਂ ਕਰਵਾ ਪਾਈ ਕਿਉਂਕਿ ਉਸ ਨੇ ਆਪਣੇ ਕੁਝ ਗਾਣਿਆਂ ਦੀ ਸ਼ੂਟਿੰਗ ਕਰਨੀ ਸੀ। ਹੁਣ ਉਹ ਫ੍ਰੀ ਹੈ ਤਾਂ ਸਰਜਰੀ ਕਰਵਾ ਰਹੀ ਹੈ। ਵੀਡੀਓ ਵਿਚ ਰਾਖੀ ਨੇ ਇਸ ਪੂਰੇ ਹਾਦਸੇ ਦੀ ਇਕ ਝਲਕ ਵੀ ਦਿਖਾਈ ਹੈ ਜਿੱਥੇ ਨਿੱਕੀ ਅਤੇ ਜੈਸਮੀਨ ਵਿਚਾਲੇ ਵਿਚ ਲੜਾਈ ਹੋ ਰਹੀ ਸੀ। ਇਸ ਕਾਰਨ ਕੁਮੈਂਟ ਬਾਕਸ 'ਚ ਰਾਖੀ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News