ਸਰਗੁਣ ਮਹਿਤਾ ਨਾਲ ਵਿਦੇਸ਼ ’ਚ ਵਾਪਰੀ ਅਨੋਖੀ ਘਟਨਾ, ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਹੀ ਬਦਲੀ ਪੂਰੀ ਗੇਮ (ਵੀਡੀਓ)

Tuesday, Jan 09, 2024 - 01:56 PM (IST)

ਸਰਗੁਣ ਮਹਿਤਾ ਨਾਲ ਵਿਦੇਸ਼ ’ਚ ਵਾਪਰੀ ਅਨੋਖੀ ਘਟਨਾ, ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਹੀ ਬਦਲੀ ਪੂਰੀ ਗੇਮ (ਵੀਡੀਓ)

ਐਂਟਰਟੇਨਮੈਂਟ ਡੈਸਕ : ਪੰਜਾਬੀ ਇੰਡਸਟਰੀ 'ਚ ਕਈ ਅਜਿਹੇ ਕਲਾਕਾਰ ਹਨ, ਜਿੰਨਾਂ ਨੇ ਦੁਨੀਆ ਭਰ ਦੇ ਹਰ ਕੌਨੇ 'ਚ ਪ੍ਰਸਿੱਧੀ ਹਾਸਲ ਕੀਤੀ ਹੈ। ਅਜਿਹਾ ਹੀ ਕਲਕਾਰ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ। ਬੇਸ਼ੱਕ ਉਹ ਅੱਜ ਸਾਡੇ 'ਚ ਸਰੀਰਕ ਤੌਰ 'ਤੇ ਮੌਜ਼ੂਦ ਨਹੀਂ ਹੈ ਪਰ ਉਹ ਲੋਕਾਂ ਦੇ ਦਿਲਾਂ 'ਚ ਅੱਜ ਵੀ ਰਾਜ਼ ਕਰਦਾ ਹੈ। ਅੱਜ ਵੀ ਉਸ ਦੇ ਨਾਂ 'ਤੇ ਕਈ ਰਿਕਾਰਡ ਕਾਇਮ ਹੋ ਰਹੇ ਹਨ। ਕਈ ਮੌਕਿਆਂ 'ਤੇ ਪੰਜਾਬੀ ਕਲਾਕਾਰਾਂ ਨੇ ਵੀ ਸਿੱਧੂ ਮੂਸੇਵਾਲਾ ਦੀ ਸਟਾਰਡਮ ਦਾ ਜ਼ਿਕਰ ਕੀਤਾ ਹੈ। 

ਦੱਸ ਦਈਏ ਕਿ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਮੂਸੇਵਾਲਾ ਬਾਰੇ ਗੱਲ ਕਰਦੀ ਹੈ। ਦਰਅਸਲ, ਸਰਗੁਣ ਮਹਿਤਾ ਨੇ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ। ਉਹ ਆਖ ਰਹੀ ਹੈ ਕਿ ਕਿਵੇਂ ਇੰਗਲੈਂਡ 'ਚ ਮੈਨੂੰ ਇੱਕ ਵਿਦੇਸ਼ੀ ਨੌਜਵਾਨ ਨੇ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਮੈਂ ਉਸ ਨੌਜਵਾਨ ਸਾਹਮਣੇ ਸਿੱਧੂ ਮੂਸੇਵਾਲਾ ਦਾ ਨਾਂ ਲਿਆ ਤਾਂ ਉਸ ਦਾ ਮੇਰੀ ਪ੍ਰਤੀ ਰਵੱਈਆ ਝੱਟ ਬਦਲ ਗਿਆ ਸੀ। ਉਹ ਇੰਗਲੈਂਡ 'ਚ ਕਿਤੇ ਰਹਿੰਦਾ ਹੈ ਅਤੇ ਉਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਇਸ 'ਤੇ ਮੈਂ ਜਵਾਬ ਦਿੱਤਾ ਕਿ ਮੈਂ ਪੰਜਾਬੀ ਅਦਾਕਾਰਾ ਹਾਂ,  ਪੰਜਾਬੀ ਫ਼ਿਲਮਾਂ 'ਚ ਕੰਮ ਕਰਦੀ ਹਾਂ। ਇਸ 'ਤੇ ਉਸ ਸ਼ਖਸ ਨੇ ਹੋਰ ਹੀ ਤਰ੍ਹਾਂ ਦਾ ਮੂੰਹ ਬਣਾਇਆ, ਕਿਉਂਕਿ ਉਹ ਮੈਨੂੰ ਪਛਾਣ ਨਹੀਂ ਸਕਿਆ ਸੀ। ਇਸ ਤੋਂ ਬਾਅਦ ਉਸ ਨੇ ਮੈਨੂੰ ਪੁੱਛਿਆ ਕਿ ਪੰਜਾਬੀ ਇੰਡਸਟਰੀ 'ਚ ਕੌਣ ਕੌਣ ਹੈ? ਮੈਨੂੰ ਕੁਝ ਸਮਝ ਨਹੀਂ ਆਇਆ ਤੇ ਮੈਂ ਸਿੱਧੂ ਮੂਸੇਵਾਲਾ ਦਾ ਨਾਂ ਲੈ ਦਿੱਤਾ। 

ਸਰਗੁਣ ਮਹਿਤਾ ਟੀ. ਵੀ. ਦੇ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ 8' ਦਾ ਹਿੱਸਾ ਰਹੀ ਸੀ। ਜੀ ਹਾਂ, 2014 'ਚ ਸਰਗੁਣ ਨੇ 'ਬਿੱਗ ਬੌਸ' 'ਚ ਹਿੱਸਾ ਲਿਆ। ਇਹ ਸ਼ੋਅ ਸਰਗੁਣ ਨੇ ਨਹੀਂ ਜਿੱਤਿਆ ਪਰ ਉਹ ਹਿੰਦੁਸਤਾਨ ਦਾ ਦਿਲ ਜਿੱਤਣ 'ਚ ਜ਼ਰੂਰ ਕਾਮਯਾਬ ਰਹੀ। 'ਬਿੱਗ ਬੌਸ 8' ਦੀ ਜੇਤੂ ਕਰਿਸ਼ਮਾ ਤੰਨਾ ਰਹੀ ਸੀ। ਸਰਗੁਣ ਮਹਿਤਾ ਟੀ. ਵੀ. ਦੇ ਸਭ ਤੋਂ ਪ੍ਰਸਿੱਧ ਸ਼ੋਅ 'ਚੋਂ ਇੱਕ 'ਬਾਲਿਕਾ ਵਧੂ' ਦਾ ਹਿੱਸਾ ਵੀ ਰਹੀ ਹੈ। ਇਸ ਸ਼ੋਅ 'ਚ ਉਨ੍ਹਾਂ ਨੇ ਗੰਗਾ ਦਾ ਕਿਰਦਾਰ ਨਿਭਾਇਆ ਸੀ। 

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਗਲੋਬਲ ਸਟਾਰ ਦਾ ਦਰਜਾ ਹਾਸਲ ਹੈ। ਉਸ ਨੇ ਛੋਟੀ ਉਮਰ 'ਚ ਹੀ ਆਪਣੇ ਲਈ ਵੱਡਾ ਨਾਂ ਕਮਾ ਲਿਆ ਸੀ ਪਰ 29 ਮਈ 2022 ਨੂੰ ਇਹ ਗਲੋਬਲ ਸਟਾਰ ਹਮੇਸ਼ਾ ਲਈ ਦੁਨੀਆ ਤੋਂ ਰੁਖਸਤ ਹੋ ਗਿਆ। 


author

sunita

Content Editor

Related News