ਜਦੋਂ ਸ਼੍ਰੀਦੇਵੀ ਦੇ ਦਿਹਾਂਤ ਨਾਲ ਅਰਜੁਨ ਕਪੂਰ ਨੂੰ ਲੱਗਾ ਸੀ ਝਟਕਾ, ਜਾਣੋ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਖ਼ਾਸ ਗੱਲਾਂ

Saturday, Jun 26, 2021 - 01:42 PM (IST)

ਜਦੋਂ ਸ਼੍ਰੀਦੇਵੀ ਦੇ ਦਿਹਾਂਤ ਨਾਲ ਅਰਜੁਨ ਕਪੂਰ ਨੂੰ ਲੱਗਾ ਸੀ ਝਟਕਾ, ਜਾਣੋ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਖ਼ਾਸ ਗੱਲਾਂ

ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਆਪਣੀ ਲਾਈਫ ’ਚ ਕਈ ਉਤਾਰ-ਚੜਾਅ ਦੇਖ ਚੁੱਕੇ ਅਰਜੁਨ ਅੱਜ ਇੰਡਸਟਰੀ ’ਚ ਇਕ ਅਲੱਗ ਮੁਕਾਮ ਹਾਸਿਲ ਕਰ ਚੁੱਕੇ ਹਨ। ਅਰਜੁਨ ਨੇ ਆਪਣੇ ਕਰੀਅਰ ’ਚ ਕਈ ਫ਼ਿਲਮਾਂ ਕੀਤੀਆਂ ਹਨ। ਅੱਜ ਅਰਜੁਨ ਦਾ ਜਨਮ-ਦਿਨ ਹੈ ਉਹ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ’ਤੇ ਉਨ੍ਹਾਂ ਦੀ ਫੈਮਿਲੀ ਅਤੇ ਫੈਨਜ਼ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦੇ ਰਹੇ ਹਨ। ਅਰਜੁਨ ਕਪੂਰ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ’ਚ ਰਹੇ ਹਨ।

PunjabKesari
ਉਥੇ ਹੀ ਅਰਜੁਨ ਅਤੇ ਉਨ੍ਹਾਂ ਦੀ ਸੌਤੇਲੀ ਮਾਂ ਸ਼੍ਰੀਦੇਵੀ ’ਚ ਰਿਸ਼ਤੇ ਕਦੇ ਚੰਗੇ ਨਹੀਂ ਸੀ। ਅਰਜੁਨ ਨੇ ਸਾਲਾਂ ਤਕ ਸ਼੍ਰੀਦੇਵੀ ਨਾਲ ਗੱਲ ਨਹੀਂ ਕੀਤੀ ਸੀ ਪਰ ਜਦੋਂ ਸ਼੍ਰੀਦੇਵੀ ਦਾ ਦਿਹਾਂਤ ਹੋਇਆ ਤਾਂ ਉਸ ਤੋਂ ਬਾਅਦ ਅਰਜੁਨ ਨੇ ਸਭ ਕੁਝ ਭੁਲਾ ਕੇ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਨੂੰ ਸੰਭਾਲਿਆ ਸੀ। ਇਹੀ ਨਹੀਂ ਉਨ੍ਹਾਂ ਦੀ ਇਸ ਮੁਸ਼ਕਿਲ ਘੜੀ ’ਚ ਪਿਤਾ ਦਾ ਪੂਰਾ ਸਾਥ ਦਿੱਤਾ ਸੀ। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ’ਤੇ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਸੀ, ਇਸ ਗੱਲ ਦਾ ਖੁਲਾਸਾ ਜੌਹਰ ਦੇ ਚੈਟ ਸ਼ੋਅ ‘ਕੌਫੀ ਵਿਦ ਕਰਨ’ ’ਚ ਕੀਤਾ ਸੀ।

PunjabKesari
ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਜਦੋਂ ਅਰਜੁਨ ਕਪੂਰ ਫ਼ਿਲਮਮੇਕਰ ਕਰਨ ਜੌਹਰ ਦੇ ਚੈਟ ਸ਼ੋਅ ’ਚ ਪਹੁੰਚੇ ਸਨ ਤਾਂ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦਿੱਤੇ ਸੀ। ਇਸ ਸ਼ੋਅ ’ਚ ਅਰਜੁਨ ਜਾਨ੍ਹਵੀ ਨਾਲ ਗਏ ਸੀ। ਸ਼ੋਅ ਦੌਰਾਨ ਭੈਣ-ਭਰਾ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਅਰਜੁਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਮਿਲੀ ਸੀ ਤਾਂ ਉਸ ਖ਼ਬਰ ਨੇ ਇਕ ਪਲ਼ ਲਈ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਮੈਂ ਕਦੇ ਨਹੀਂ ਚਾਹੁੰਦਾ ਜੋ ਉਨ੍ਹਾਂ ਨਾਲ ਹੋਇਆ ਉਹ ਰੱਬ ਕਿਸੇ ਦੁਸ਼ਮਣ ਨਾਲ ਵੀ ਅਜਿਹਾ ਕਰੇ।

PunjabKesari

ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮੈਂ ਅਤੇ ਅੰਸ਼ੁਲਾ ਨੇ ਜੋ ਵੀ ਕੀਤਾ ਉਹ ਪੂਰੀ ਇਮਾਨਦਾਰੀ ਅਤੇ ਸੱਚਾਈ ਨਾਲ ਕੀਤਾ। ਇਸੀ ਚੈਟ ਸ਼ੋਅ ’ਚ ਅਰਜੁਨ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਜਾਨ੍ਹਵੀ ਅਤੇ ਖੁਸ਼ੀ ਨੇ ਆਪਣੀ ਮਾਂ ਨੂੰ ਖੋਇਆ ਹੈ, ਉਸੇ ਤਰ੍ਹਾਂ ਕੁਝ ਸਾਲ ਪਹਿਲਾਂ ਮੈਂ ਅਤੇ ਅੰਸ਼ੁਲਾ ਨੇ ਆਪਣੀ ਮਾਂ ਨੂੰ ਖੋਇਆ ਸੀ। ਇਸ ਲਈ ਸਾਨੂੰ ਉਨ੍ਹਾਂ ਦੇ ਦਰਦ ਦਾ ਅਹਿਸਾਸ ਸੀ ਕਿ ਅਜਿਹੇ ਸਮੇਂ ’ਚ ਕਿਸੇ ਸਪੋਰਟ ਦੀ ਕਿੰਨੀ ਜ਼ਰੂਰਤ ਹੁੰਦੀ ਹੈ।

PunjabKesari


author

Aarti dhillon

Content Editor

Related News