ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਿਰਦੇਸ਼ਕ ਕਰਨ ਜੌਹਰ ਦੀ ਵੱਡੀ ਪਹਿਲ, ਲੋਕਾਂ ਲਈ ਕਰ ਰਹੇ ਨੇ ਇਹ ਖ਼ਾਸ ਕੰਮ

01/25/2022 9:24:02 AM

ਮੁੰਬਈ (ਬਿਊਰੋ) : 25 ਜਨਵਰੀ ਯਾਨੀਕਿ ਅੱਜ ਦੇਸ਼ ਭਰ 'ਚ 'ਵੋਟਿੰਗ ਦਿਵਸ' ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕਾਂ ਨੂੰ ਆਪਣੀ ਵੋਟ ਬਣਾਉਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਵੀ ਆਪਣੇ ਪ੍ਰਸ਼ੰਸਕਾਂ ਅਤੇ ਦੇਸ਼ ਦੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਹੈ। ਦਰਅਸਲ, ਕਰਨ ਜੌਹਰ ਬਹੁ-ਭਾਸ਼ਾਈ ਮਾਈਕ੍ਰੋ ਬਲੌਗਿੰਗ ਪਲੇਟਫਾਰਮ 'ਕੂ' ਦੀ ਮੁਹਿੰਮ ਨਾਲ ਜੁੜੇ ਹੋਏ ਹਨ। ਇਸ ਮੁਹਿੰਮ ਜ਼ਰੀਏ ਕਰਨ ਜੌਹਰ ਦੇਸ਼ ਦੇ ਲੋਕਾਂ ਨੂੰ ਆਪਣੀ ਵੋਟਿੰਗ ਬਾਰੇ ਜਾਗਰੂਕ ਕਰਨਗੇ। 

'ਕੂ' ਐਪ ਰਾਹੀਂ ਕਰਨ ਜੌਹਰ ਲੋਕਾਂ ਨੂੰ ਕਰਨਗੇ ਜਾਗਰੂਕ
ਅਗਲੇ ਮਹੀਨੇ ਦੇਸ਼ ਦੇ ਪੰਜ ਸੂਬਿਆਂ 'ਚ 'ਵਿਧਾਨ ਸਭਾ ਚੋਣਾਂ' ਹੋਣ ਜਾ ਰਹੀਆਂ ਹਨ। ਅਜਿਹੇ 'ਚ ਚੋਣ ਕਮਿਸ਼ਨ ਨੇ 'ਕੂ' ਐਪ ਨਾਲ ਲੋਕਾਂ ਨੂੰ ਆਪਣੀ ਵੋਟ ਬਣਾਉਣ ਲਈ ਜਾਗਰੂਕ ਕਰਨ ਦੀ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ 'ਚ ਕਰਨ ਜੌਹਰ ਵੀ ਆਪਣਾ ਯੋਗਦਾਨ ਦੇ ਰਹੇ ਹਨ। ਹਾਲ ਹੀ 'ਚ ਕਰਨ ਜੌਹਰ ਨੇ ਆਪਣੇ ਅਧਿਕਾਰਤ 'ਕੂ' ਅਕਾਊਂਟ 'ਤੇ ਲਿਖਿਆ, ''ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਵੋਟਿੰਗ ਹਰ ਵੋਟਰ ਦਾ ਅਧਿਕਾਰ ਹੈ। 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਹੈ। ਇਸ ਮੌਕੇ ਮੈਂ ਸਾਰਿਆਂ ਨੂੰ ਪਹਿਲਾਂ ਹੀ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਨਾ ਭੁੱਲੋ।'' ਕਰਨ ਜੌਹਰ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਲੋਕੀਂ ਕੁਮੈਂਟ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਤੇ ਉੱਤਰਾਖੰਡ 'ਚ ਚੋਣਾਂ ਹੋ ਰਹੀਆਂ ਹਨ। ਚੋਣਾਂ ਦਾ ਪਹਿਲਾ ਪੜਾਅ 10 ਫਰਵਰੀ ਨੂੰ ਹੈ ਅਤੇ 7 ਮਾਰਚ ਤਕ ਚੱਲੇਗਾ। ਜਦੋਂਕਿ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਪੰਜ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ  8 ਜਨਵਰੀ ਨੂੰ ਕੀਤਾ ਸੀ।

ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਸੱਤ, ਮਨੀਪੁਰ 'ਚ ਦੋ ਤੇ ਪੰਜਾਬ, ਉੱਤਰਾਖੰਡ ਤੇ ਗੋਆ 'ਚ ਇੱਕ ਪੜਾਅ 'ਚ ਵੋਟਾਂ ਪੈਣਗੀਆਂ। ਪੰਜਾਬ, ਉੱਤਰਾਖੰਡ ਤੇ ਗੋਆ 'ਚ ਇੱਕ ਪੜਾਅ 'ਚ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਜਦੋਂਕਿ ਮਨੀਪੁਰ 'ਚ ਦੋ ਪੜਾਵਾਂ 'ਚ 27 ਫਰਵਰੀ ਤੇ 3 ਮਾਰਚ ਨੂੰ ਵੋਟਾਂ ਪੈਣਗੀਆਂ। ਪੰਜ ਰਾਜਾਂ 'ਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News