ਟੋਬੀ ਪੋਜ਼ਰ ਦੀ ਫ਼ਿਲਮ ਨਾਲ ਹੋਵੇਗੀ ‘ਵੈਂਚ ਫ਼ਿਲਮ ਫੈਸਟੀਵਲ’ ਦੀ ਸ਼ੁਰੂਆਤ

Sunday, Feb 04, 2024 - 11:46 AM (IST)

ਟੋਬੀ ਪੋਜ਼ਰ ਦੀ ਫ਼ਿਲਮ ਨਾਲ ਹੋਵੇਗੀ ‘ਵੈਂਚ ਫ਼ਿਲਮ ਫੈਸਟੀਵਲ’ ਦੀ ਸ਼ੁਰੂਆਤ

ਮੁੰਬਈ (ਬਿਊਰੋ)– ਇਥੇ 29 ਫਰਵਰੀ ਤੋਂ 3 ਮਾਰਚ, 2024 ਤੱਕ ਆਯੋਜਿਤ ਵੈਂਚ ਫ਼ਿਲਮ ਫੈਸਟੀਵਲ ’ਚ ਅਦਾਕਾਰ-ਨਿਰਦੇਸ਼ਕ ਅੰਸ਼ੁਮਨ ਝਾਅ ਦੀ ਰਸਿਕਾ ਦੁੱਗਲ ਤੇ ਅਰਜੁਨ ਮਾਥੁਰ ਸਟਾਰਰ ਫ਼ਿਲਮ ‘ਲਾਰਡ ਕਰਜ਼ਨ ਕੀ ਹਵੇਲੀ’ ਦਾ ਭਾਰਤੀ ਪ੍ਰੀਮੀਅਰ ਹੋਵੇਗਾ।

ਇਸ ਲੀਪ ਸਾਲ ’ਚ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ‘ਵੈਂਚ ਫ਼ਿਲਮ ਫੈਸਟੀਵਲ’ 29 ਫਰਵਰੀ ਤੋਂ 3 ਮਾਰਚ, 2024 ਤੱਕ ਆਯੋਜਿਤ ਕੀਤਾ ਜਾਵੇਗਾ। ਆਪਣੇ ਚੌਥੇ ਐਡੀਸ਼ਨ ’ਚ ਹਾਰਰ, ਵਿਗਿਆਨਕ ਕਲਪਨਾ ਤੇ ਫੈਂਟਸੀ ਦੇ ਜਾਨਰ ਦੀਆਂ ਫ਼ਿਲਮਾਂ ਦੀ ਇਕ ਵਿਲੱਖਣ ਯਾਤਰਾ ਪੇਸ਼ ਕਰਨ ਜਾ ਰਿਹਾ ਹੈ। ਫ਼ਿਲਮ ਪ੍ਰੇਮੀਆਂ ਲਈ 1 ਤੋਂ 3 ਮਾਰਚ ਤੱਕ ਵੇਦਾ ਫੈਕਟਰੀ, ਵਰਸੋਵਾ ਮੁੰਬਈ ਵਿਖੇ ਇਕ ਪੈਨਲ ਦਾ ਆਯੋਜਨ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜ਼ਿੰਦਾ ਹੈ ਪੂਨਮ ਪਾਂਡੇ, ਖ਼ੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਨਿਊਯਾਰਕ ਤੇ ਕੈਲੀਫੋਰਨੀਆ-ਆਧਾਰਿਤ ਅਦਾਕਾਰਾ, ਲੇਖਿਕਾ, ਨਿਰਦੇਸ਼ਕ ਤੇ ਨਿਰਮਾਤਾ ਟੋਬੀ ਪੋਜ਼ਰ ਫੈਸਟੀਵਲ ’ਚ ਆਪਣੀ ਫ਼ਿਲਮ ‘ਵੇਅਰ ਦਿ ਡੈਵਿਲ ਰੋਮਜ਼’ ਨਾਲ ਖ਼ੁਦ ਦਿਖਾਈ ਦੇਵੇਗੀ, ਜੋ ਡਬਲਯੂ. ਐੱਫ. ਐੱਫ. ’ਚ ਓਪਨਿੰਗ ਫ਼ਿਲਮ ਦੇ ਤੌਰ ’ਤੇ ਦਿਖਾਈ ਜਾਵੇਗੀ। ਟੋਬੀ ਦੀ ਇਸ ਫ਼ਿਲਮ ਨੂੰ ਜ਼ੈਲਡਾ ਐਡਮਜ਼ ਤੇ ਜੌਨ ਐਡਮਜ਼ ਨੇ ਮਿਲ ਕੇ ਨਿਰਦੇਸ਼ਿਤ ਕੀਤਾ ਹੈ।

ਮੁੱਖ ਵੈਂਚ ਸਪਨਾ ਭਵਨਾਨੀ ਨੇ ਕਿਹਾ ਕਿ ਮੈਂ ਫੈਸਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਹਾਰਰ, ਸਾਈ-ਫਾਈ ਤੇ ਫੈਂਟਸੀ ਦਾ ਇਕ ਵਿਲੱਖਣ ਉਤਸਵ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News