ਅੰਤਰਰਾਸ਼ਟਰੀ ਫਿਲਮ ਮਹਾਉਤਸਵ ’ਚ ਲਾਂਚ ਹੋਇਆ ਵੇਵਜ਼ ਓ. ਟੀ. ਟੀ. ਪਲੇਟਫਾਰਮ
Friday, Nov 22, 2024 - 01:50 PM (IST)
ਮੁੰਬਈ (ਬਿਊਰੋ) - ਪ੍ਰਸਾਰ ਭਾਰਤੀ ਨੇ ਗੋਆ ਵਿਚ ਆਯੋਜਿਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿਚ ਆਪਣਾ ਨਵਾਂ ਓ. ਟੀ. ਟੀ. ਲਾਂਚ ਕੀਤਾ। ਪਲੇਟਫਾਰਮ ‘ਵੇਵਜ਼’ ਦੀ ਸ਼ੁਰੂਆਤ ਕੀਤੀ। ‘ਵੇਵਜ਼’ ਦਾ ਉਦਘਾਟਨ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ‘‘ਇਹ ਭਾਰਤੀ ਮਨੋਰੰਜਨ ਉਦਯੋਗ ਲਈ ਇਤਿਹਾਸਕ ਪਲ ਹੈ ਕਿਉਂਕਿ ‘ਵੇਵਜ਼’ ਓ.ਟੀ.ਟੀ. ਪਲੇਟਫਾਰਮ ਲਾਂਚ ਕੀਤਾ ਜਾ ਰਿਹਾ ਹੈ।’’
ਇਹ ਖ਼ਬਰ ਵੀ ਪੜ੍ਹੋ - ਹਰਭਜਨ ਮਾਨ ਨੇ ਹਿੰਮਤ ਸੰਧੂ ਨੂੰ ਇੰਝ ਦਿੱਤੀ ਵਿਆਹ ਵਧਾਈ, ਸਾਂਝੀ ਕੀਤੀ ਖ਼ਾਸ ਪੋਸਟ
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ ਨੇ ਲਾਂਚ ਦੌਰਾਨ ਕਿਹਾ, ‘‘ਵੇਵਜ਼ ਦਾ ਓ. ਟੀ. ਟੀ. ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਵਿਜ਼ਨ ਵੱਲ ਇਕ ਮਹੱਤਵਪੂਰਨ ਕਦਮ ਹੈ, ਇਹ ਸੰਪੂਰਨ, ਸੰਮਲਿਤ ਅਤੇ ਵਿਭਿੰਨ ਪਲੇਟਫਾਰਮ ਡਿਜੀਟਲ ਮੀਡੀਆ ਅਤੇ ਮਨੋਰੰਜਨ ਵਿਚਾਲੇ, ਖਾਸ ਕਰਕੇ ਪੇਂਡੂ ਭਾਰਤੀ ਖੇਤਰਾਂ ਵਿਚ ਪਾੜੇ ਨੂੰ ਪੂਰਾ ਕਰੇਗਾ। ਪਲੇਟਫਾਰਮ ਹਿੰਦੀ, ਅੰਗਰੇਜ਼ੀ, ਬੰਗਾਲੀ, ਮਰਾਠੀ, ਕੰਨੜ, ਮਲਿਆਲਮ, ਤੇਲਗੂ, ਤਾਮਿਲ, ਗੁਜਰਾਤੀ, ਪੰਜਾਬੀ, ਆਸਾਮੀ ਸਣੇ 12 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ