ਜਦੋਂ ਜਿਮ 'ਚ ਦਿਸ਼ਾ ਪਟਾਨੀ ਨੇ ਰਾਹ ਰੋਕਣ ਵਾਲੇ ਮੁੰਡੇ ਦੀ ਜੰਮ ਕੇ ਕੀਤੀ ਕੁੱਟਮਾਰ, ਵੀਡੀਓ ਵੇਖ ਲੋਕਾਂ ਨੇ ਕੀਤੀ ਤਾਰੀਫ਼

Monday, May 23, 2022 - 02:09 PM (IST)

ਜਦੋਂ ਜਿਮ 'ਚ ਦਿਸ਼ਾ ਪਟਾਨੀ ਨੇ ਰਾਹ ਰੋਕਣ ਵਾਲੇ ਮੁੰਡੇ ਦੀ ਜੰਮ ਕੇ ਕੀਤੀ ਕੁੱਟਮਾਰ, ਵੀਡੀਓ ਵੇਖ ਲੋਕਾਂ ਨੇ ਕੀਤੀ ਤਾਰੀਫ਼

ਮੁੰਬਈ:ਮੁੰਬਈ ਅਦਾਕਾਰਾ ਦਿਸ਼ਾ ਪਟਾਨੀ ਆਪਣੀ ਅਦਾਕਾਰੀ ਨਾਲ ਫ਼ਿੱਟਨੈੱਸ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਅਦਾਕਾਰਾ ਨੇ ਆਪਣੇ ਆਪ ਨੂੰ ਫ਼ਿੱਟ ਰੱਖਣ ਲਈ ਜਿਮ ’ਚ ਵਰਕਆਊਟ ਕਰਦੀ ਹੈ। ਅਦਾਕਾਰਾ ਵਰਕਆਊਟ  ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਵੀ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ: 'ਲੌਕ ਅੱਪ' ਵਿਜੇਤਾ ਮੁਨਾਵਰ ਨੇ ਗਰਲਫ੍ਰੈਂਡ ਨਾਜ਼ੀਲ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਹਾਲ ਹੀ ’ਚ ਦਿਸ਼ਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਮ ’ਚ ਉਹ ਕੁਝ ਮਸਤੀ ਕਰਨਾ ਵੀ ਪਸੰਦ ਕਰਦੀ ਹੈ ਅਤੇ ਉਸ ਦਾ ਨਵੀਂ ਵੀਡੀਓ ਇਸ ਗੱਲ ਦਾ ਸਬੂਤ ਹੈ। ਹਾਲ ਹੀ ’ਚ ਦਿਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਉਹ ਆਪਣੇ ਟ੍ਰੇਨਰ ਰਾਕੇਸ਼ ਯਾਦਵ ਦੀ ਮਦਦ ਨਾਲ ਜਿਮ ’ਚ ਇਕ ਪੂਰਾ ਐਕਸ਼ਨ ਸੀਨ ਖਿੱਚਦੀ ਹੈ। ਵੀਡੀਓ ਦੀ ਸ਼ੁਰੂਆਤ ਦਿਸ਼ਾ ਨੂੰ ਜਿਮ 'ਚ ਦਾਖਲ ਹੋਣ 'ਤੇ ਛੇੜਨ ਨਾਲ ਹੁੰਦੀ ਹੈ ਫਿਰ ਉਹ ਇਕ ਲੜਾਈ ਵਿਚ ਟ੍ਰੇਨਰ ਰਾਕੇਸ਼ ਯਾਦਵੀ ਨਾਲ ਲੜਦੀ ਹੈ ਅਤੇ ਅਦਾਕਾਰਾ ਆਪਣੀ ਫ਼ਲਾਇੰਗ ਕਿੱਕ ਅਤੇ ਮੁੱਕੇ ਦਿਖਾਉਂਦੀ ਹੈ।

ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੀਤੀ ਮੰਗਣੀ, ਕਿਹਾ ਮੇਰਾ ਪਿਆਰ ਕੋਈ ਪਬਲੀਸਿਟੀ ਸਟੰਟ ਨਹੀਂ ਹੈ

ਵੀਡੀਓ ਨੂੰ ਸਾਂਝੀ ਕਰਦੇ ਹੋਏ ਦਿਸ਼ਾ ਪਟਾਨੀ ਨੇ ਕੈਪਸ਼ਨ 'ਚ ਲਿਖਿਆ, ‘ਜਿਮ 'ਚ ਸਿਰਫ਼ ਇਕ ਰੈਗੂਲਰ ਦਿਨ’ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਜਿਸ ’ਚ ਅਦਾਕਾਰਾ ਮੁੰਡਿਆਂ ਨਾਲ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ।ਵੀਡੀਓ ’ਚ ਦਿਸ਼ਾ ਸਫ਼ੇਦ ਟੋਪ ਅਤੇ ਗ੍ਰੇ ਟਰਾਉਜ਼ਰ ’ਚ ਨਜ਼ਰ ਆ ਰਹੀ ਹੈ। ਇਸ ਉਪਰ ਅਦਕਾਰਾ ਨੇ ਹਰੇ ਰੰਗ ਦੀ ਜੈਕਟ ਪਾਈ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਵਿਵਾਦਾਂ ’ਚ ਅਕਸ਼ੈ ਦੀ ਫ਼ਿਲਮ 'ਪ੍ਰਿਥਵੀਰਾਜ', ਕਰਣੀ ਸੈਨਾ ਨੇ ਰਾਜਸਥਾਨ 'ਚ ਰਿਲੀਜ਼ 'ਤੇ ਰੋਕ ਲਗਾਉਣ ਦੀ ਦਿੱਤੀ ਧਮਕੀ

ਦਿਸ਼ਾ ਦੇ ਫ਼ਿਲਮ ਕਰੀਅਰ ਦੀ ਗੱਲ ਕਰੀਏ ਤਾਂ ਦਿਸ਼ਾ ਬਹੁਤ ਜਲਦੀ ਫ਼ਿਲਮ ‘ਯੋਧਾ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਦਾਕਾਰਾ ਨਾਲ ਸਿਧਾਰਥ ਮਲਹੋਤਰਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ 'ਏਕ ਵਿਲੇਨ 2' 'ਚ ਵੀ ਨਜ਼ਰ ਆਵੇਗੀ। ਇਸ ’ਚ ਅਦਾਕਾਰਾ ਦੇ ਨਾਲ ਜਾਨ ਅਬ੍ਰਾਹਮ, ਅਰਜੁਨ ਕਪੂਰ ਅਤੇ ਤਾਰਾ ਸੁਤਾਰੀਆ ਹਨ।


author

Anuradha

Content Editor

Related News