ਅਹਾਨ ਪਾਂਡੇ ਨੇ ਪਹਿਲੇ ਸਟੂਡੀਓ ਫੋਟੋ ਸ਼ੂਟ ਤੋਂ ਬਾਅਦ ਪੋਸਟ ਕੀਤਾ ਪਿਆਰਾ ਵੀਡੀਓ

Thursday, Sep 07, 2023 - 04:08 PM (IST)

ਅਹਾਨ ਪਾਂਡੇ ਨੇ ਪਹਿਲੇ ਸਟੂਡੀਓ ਫੋਟੋ ਸ਼ੂਟ ਤੋਂ ਬਾਅਦ ਪੋਸਟ ਕੀਤਾ ਪਿਆਰਾ ਵੀਡੀਓ

ਜਲੰਧਰ (ਬਿਊਰੋ) - ਵਾਈ. ਆਰ. ਐੱਫ. ਦੀ ਖੋਜ ਅਹਾਨ ਪਾਂਡੇ ਇਕ ਅਜਿਹਾ ਨਾਂ ਹੈ, ਜੋ ਮਨੋਰੰਜਨ ਉਦਯੋਗ ’ਚ ਧੁੰਮ ਮਚਾ ਰਿਹਾ ਹੈ। ਅਹਾਨ ਪਾਂਡੇ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਮਨਮੋਹਕ ਵੀਡੀਓ ਰਾਹੀਂ ਆਪਣੇ ਪਹਿਲੇ ਸਟੂਡੀਓ ਫੋਟੋਸ਼ੂਟ ਦੇ ਪਲ ਸਾਂਝੇ ਕੀਤੇ। 

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ

ਵੀਡੀਓ ’ਚ ਅਹਾਨ ਪਾਂਡੇ ਦਾ ਕਹਿਣਾ ਹੈ ਕਿ ਮੈਂ ਆਪਣਾ ਪਹਿਲਾ ਸਟੂਡੀਓ ਫੋਟੋਸ਼ੂਟ ਕੀਤਾ ਸੀ ਤੇ ਮੈਂ ਇਸ ’ਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਡਾ ਧੰਨਵਾਦ ਏ.ਵੀ., ਧੰਨਵਾਦ ਸਟੀਫਨ, ਤੁਹਾਡਾ ਧੰਨਵਾਦ ਡਾਇਨਾ ਤੇ ਹਰ ਕਿਸੇ ਦਾ ਧੰਨਵਾਦ, ਜਿਨ੍ਹਾਂ ਨੇ ਮੇਰੀ ਮਦਦ ਕੀਤੀ। ਅਹਾਨ ਪਾਂਡੇ ਦੇ ਨਵੇਂ ਸਫ਼ਰ ਦੇ ਵੀਡੀਓ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਉਤਸ਼ਾਹ ਪੈਦਾ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤਿਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News