‘ਵਾਰਨਿੰਗ 2’ ਫ਼ਿਲਮ ਦਾ ਦੂਜਾ ਗੀਤ ‘ਡੈੱਡ’ ਰਿਲੀਜ਼, ਗਿੱਪੀ ਗਰੇਵਾਲ ਨਾਲ ਦਿਸੇ ਫ਼ਿਲਮ ਦੇ ਬਾਕੀ ਸਿਤਾਰੇ

Saturday, Jan 20, 2024 - 12:57 PM (IST)

‘ਵਾਰਨਿੰਗ 2’ ਫ਼ਿਲਮ ਦਾ ਦੂਜਾ ਗੀਤ ‘ਡੈੱਡ’ ਰਿਲੀਜ਼, ਗਿੱਪੀ ਗਰੇਵਾਲ ਨਾਲ ਦਿਸੇ ਫ਼ਿਲਮ ਦੇ ਬਾਕੀ ਸਿਤਾਰੇ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਵਾਰਨਿੰਗ 2’ ਦਾ ਅੱਜ ਦੂਜਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾਂ ਨਾ ‘ਡੈੱਡ’ ਹੈ, ਜੋ ਯੂਟਿਊਬ ’ਤੇ ਸਾਰੇਗਾਮਾ ਪੰਜਾਬੀ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ।

ਇਸ ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ, ਜਿਸ ’ਚ ਗਿੱਪੀ ਨਾਲ ਫ਼ਿਲਮ ਦੇ ਬਾਕੀ ਸਿਤਾਰੇ ਵੀ ਦੇਖਣ ਨੂੰ ਮਿਲ ਰਹੇ ਹਨ। ਗੀਤ ਨੂੰ ਸੰਗੀਤ ਮੈਡ ਮਿਕਸ ਨੇ ਦਿੱਤਾ ਹੈ, ਜਿਸ ਦੇ ਬੋਲ ਜੇ. ਪੀ. 47 ਵਲੋਂ ਲਿਖੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਇਸ ਤੋਂ ਪਹਿਲਾਂ ‘ਵਾਰਨਿੰਗ 2’ ਫ਼ਿਲਮ ਦਾ ਗੀਤ ‘ਚੰਨ’ ਰਿਲੀਜ਼ ਹੋਇਆ ਸੀ, ਜਿਸ ’ਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲੀ ਸੀ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਜੈਸਮੀਨ ਭਸੀਨ, ਰਘਵੀਰ ਬੋਲੀ, ਧੀਰਜ ਕੁਮਾਰ ਤੇ ਜੱਗੀ ਸਿੰਘ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਅਮਰ ਹੁੰਦਲ ਵਲੋਂ ਡਾਇਰੈਕਟ ਕੀਤਾ ਗਿਆ ਹੈ।

ਫ਼ਿਲਮ ਗਿੱਪੀ ਗਰੇਵਾਲ ਵਲੋਂ ਲਿਖੀ ਤੇ ਪ੍ਰੋਡਿਊਸ ਕੀਤੀ ਗਈ ਹੈ। ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਭਾਨਾ ਐੱਲ. ਏ., ਵਿਨੋਦ ਅਸਵਾਲ ਤੇ ਸਾਹਿਲ ਸ਼ਰਮਾ ਵੀ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ। ਦੁਨੀਆ ਭਰ ’ਚ ਇਹ ਫ਼ਿਲਮ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਡੈੱਡ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News