5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ‘ਵਾਰਨਿੰਗ 2’ ਫ਼ਿਲਮ ਦਾ ਪਹਿਲਾ ਗੀਤ ‘ਚੰਨ’, ਦੇਖੋ ਵੀਡੀਓ

Sunday, Jan 07, 2024 - 11:38 AM (IST)

5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ‘ਵਾਰਨਿੰਗ 2’ ਫ਼ਿਲਮ ਦਾ ਪਹਿਲਾ ਗੀਤ ‘ਚੰਨ’, ਦੇਖੋ ਵੀਡੀਓ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਵਾਰਨਿੰਗ 2’ ਦੇ ਟੀਜ਼ਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ‘ਵਾਰਨਿੰਗ 1’ ਦੀ ਐਂਡਿੰਗ ਤੋਂ ਬਾਅਦ ਲੋਕ ਇਹ ਜਾਣਨ ਲਈ ਬੇਹੱਦ ਬੇਕਰਾਰ ਸਨ ਕਿ ਗੇਜਾ ਯਾਨੀ ਗਿੱਪੀ ਗਰੇਵਾਲ ਦਾ ਕਿਰਦਾਰ ਕਿਥੋਂ ਆਇਆ ਹੈ ਤੇ ਉਸ ਦਾ ਪਿਛੋਕੜ ਕੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਤੇ ਮਾਡਲ ਸਰੁਸ਼ਟੀ ਮਾਨ ਦਾ ਹੋਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ

2 ਜਨਵਰੀ ਨੂੰ ਰਿਲੀਜ਼ ਹੋਏ ‘ਵਾਰਨਿੰਗ 2’ ਫ਼ਿਲਮ ਦੇ ਪਹਿਲੇ ਗੀਤ ‘ਚੰਨ’ ਨੇ ਗੇਜੇ ਦੇ ਕਿਰਦਾਰ ਦੀ ਥੋੜ੍ਹੀ ਬਹੁਤੀ ਝਲਕ ਦਿੱਤੀ ਹੈ। ਗੀਤ ’ਚ ਗਿੱਪੀ ਗਰੇਵਾਲ ਨਾਲ ਜੈਸਮੀਨ ਭਸੀਨ ਵੀ ਨਜ਼ਰ ਆ ਰਹੀ ਹੈ, ਜੋ ਫ਼ਿਲਮ ’ਚ ਰੌਣਕ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ।

‘ਚੰਨ’ ਗੀਤ ’ਚ ਦੋਵਾਂ ਦੀ ਕੈਮਿਸਟਰੀ ਵਧੀਆ ਲੱਗ ਰਹੀ ਹੈ। ਫ਼ਿਲਮ ’ਚ ਜੈਸਮੀਨ ਤੇ ਗਿੱਪੀ ਦੀ ਪ੍ਰੇਮ ਕਹਾਣੀ ਵੀ ਦੇਖਣ ਨੂੰ ਮਿਲੇਗੀ ਤੇ ਕਿਆਸ ਲਗਾਈ ਜਾ ਰਹੀ ਹੈ ਕਿ ਜੈਸਮੀਨ ਦੇ ਕਿਰਦਾਰ ਨੂੰ ਲੈ ਕੇ ਹੀ ਗਿੱਪੀ ਗਰੇਵਾਲ ਆਪਣੀ ਜ਼ਿੰਦਗੀ ਦਾ ਨਵਾਂ ਮੋੜ ਲਵੇਗਾ।

ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਹੈ। ਇਸ ਗੀਤ ਨੂੰ ਸੰਗੀਤ ਐਵੀ ਸਰਾ ਨੇ ਦਿੱਤਾ ਹੈ। ਗੀਤ ਯੂਟਿਊਬ ’ਤੇ 5.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

‘ਵਾਰਨਿੰਗ 2’ ਫ਼ਿਲਮ ’ਚ ਗਿੱਪੀ ਤੇ ਜੈਸਮੀਨ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਰਘਵੀਰ ਬੋਲੀ, ਧੀਰਜ ਕੁਮਾਰ ਤੇ ਜੱਗੀ ਸਿੰਘ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ, ਜਦਕਿ ਇਸ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ। ਦੁਨੀਆ ਭਰ ’ਚ ਇਹ ਫ਼ਿਲਮ 2 ਫਰਵਰੀ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News