ਵੱਡੀ ਖ਼ਬਰ! ‘ਵਾਰ 2’ ’ਚ ਰਿਤਿਕ ਰੌਸ਼ਨ ਨਾਲ ਭਿੜਨਗੇ ਜੂਨੀਅਰ ਐੱਨ. ਟੀ. ਆਰ.

Wednesday, Apr 05, 2023 - 11:29 AM (IST)

ਵੱਡੀ ਖ਼ਬਰ! ‘ਵਾਰ 2’ ’ਚ ਰਿਤਿਕ ਰੌਸ਼ਨ ਨਾਲ ਭਿੜਨਗੇ ਜੂਨੀਅਰ ਐੱਨ. ਟੀ. ਆਰ.

ਮੁੰਬਈ (ਬਿਊਰੋ)– ਯਸ਼ ਰਾਜ ਫ਼ਿਲਮਜ਼ ਦੇ ਸਪਾਈ ਯੂਨੀਵਰਸ ਦੀ ਫ਼ਿਲਮ ‘ਵਾਰ 2’ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ‘ਵਾਰ 2’ ਦੀ ਸਟਾਰ ਕਾਸਟ ਦਾ ਐਲਾਨ ਹੋ ਗਿਆ ਹੈ, ਜਿਸ ’ਚ ਇਕ ਵੱਡੇ ਸਾਊਥ ਸੁਪਰਸਟਾਰ ਦੀ ਐਂਟਰੀ ਹੋਈ ਹੈ।

ਇਹ ਸੁਪਰਸਟਾਰ ਕੋਈ ਹੋਰ ਨਹੀਂ, ਸਗੋਂ ਜੂਨੀਅਰ ਐੱਨ. ਟੀ. ਆਰ. ਹੈ, ਜਿਨ੍ਹਾਂ ਨੂੰ ‘ਆਰ. ਆਰ. ਆਰ.’ ਫ਼ਿਲਮ ਤੋਂ ਬਾਅਦ ਵੱਡੀ ਪ੍ਰਸਿੱਧੀ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਦੂਜਾ ਵਿਆਹ ਕਰਨਗੇ ਰੈਪਰ ਬਾਦਸ਼ਾਹ? ਖ਼ੁਦ ਬਿਆਨ ਕੀਤਾ ਸੱਚ

ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਅੱਜ ਇਕ ਟਵੀਟ ਰਾਹੀਂ ਇਸ ਗੱਲ ਦੀ ਅਧਿਕਾਰਕ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ‘ਵਾਰ 2’ ’ਚ ਇਸ ਵਾਰ ਰਿਤਿਕ ਰੌਸ਼ਨ ਦੇ ਆਪੋਜ਼ਿਟ ਜੂਨੀਅਰ ਐੱਨ. ਟੀ. ਆਰ. ਨੂੰ ਕਾਸਟ ਕੀਤਾ ਗਿਆ ਹੈ।

ਬੀਤੇ ਦਿਨੀਂ ਇਹ ਅਪਡੇਟ ਵੀ ਆਈ ਸੀ ਕਿ ਇਸ ਫ਼ਿਲਮ ਨੂੰ ਅਯਾਨ ਮੁਖਰਜੀ ਡਾਇਰੈਕਟ ਕਰਨਗੇ, ਜਿਨ੍ਹਾਂ ਦੀ ਆਖਰੀ ਡਾਇਰੈਕਟ ਕੀਤੀ ਫ਼ਿਲਮ ‘ਬ੍ਰਹਮਾਸਤਰ’ ਹੈ।

PunjabKesari

‘ਵਾਰ 2’ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਛੇਵੀਂ ਫ਼ਿਲਮ ਹੈ। ਇਸ ਸਾਲ ‘ਪਠਾਨ’ ਫ਼ਿਲਮ ਰਾਹੀਂ ਵਾਈ. ਆਰ. ਐੱਫ. ਦੇ ਸਪਾਈ ਯੂਨੀਵਰਸ ਦੀ ਅਧਿਕਾਰਕ ਪੁਸ਼ਟੀ ਹੋਈ ਸੀ। ਇਸ ਯੂਨੀਵਰਸ ਦੀ ਆਗਾਮੀ ਫ਼ਿਲਮ ਸਲਮਾਨ ਖ਼ਾਨ ਦੀ ‘ਟਾਈਗਰ 3’ ਹੈ, ਜਿਸ ਤੋਂ ਇਹ ਹਿੰਟ ਮਿਲੇਗਾ ਕਿ ‘ਵਾਰ 2’ ’ਚ ਕੀ ਹੋਣ ਵਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News