‘ਗ੍ਰਹਿਣ’ ਤੋਂ ਬਾਅਦ ਵਾਮਿਕਾ ਗਾਬੀ ਦੇ ਵਾਰੇ-ਨਿਆਰੇ, ‘ਬਾਹੂਬਲੀ’ ਵੈੱਬ ਸੀਰੀਜ਼ ’ਚ ਨਿਭਾਏਗੀ ਅਹਿਮ ਭੂਮਿਕਾ!
Tuesday, Jul 06, 2021 - 11:21 AM (IST)
ਮੁੰਬਈ (ਬਿਊਰੋ)– ਫ਼ਿਲਮ ‘ਬਾਹੂਬਲੀ 2’ ਨੂੰ ਰਿਲੀਜ਼ ਹੋਇਆਂ 5 ਸਾਲ ਹੋ ਚੁੱਕੇ ਹਨ। ਇਹ ਫ਼ਿਲਮ ਅਜੇ ਵੀ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਫ਼ਿਲਮ ਦੀ ਸਫਲਤਾ ਨੂੰ ਦੇਖਦਿਆਂ ਮੇਕਰਜ਼ ਨੇ ਨੈੱਟਫਲਿਕਸ ਦੀ ਵੈੱਬ ਸੀਰੀਜ਼ ਦੇ ਤੌਰ ’ਤੇ ਮੁੜ ਦਰਸ਼ਕਾਂ ਦੇ ਸਾਹਮਣੇ ਇਸ ਨੂੰ ਰੱਖਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਇਸ ਫ਼ਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ, ਇਸ ਦਾ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਨਵੇਂ ਸਿਰੇ ਤੋਂ ਬਣ ਰਹੀ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਬਾਹੂਬਲੀ : ਬਿਫੋਰ ਦਿ ਬਿਗਨਿੰਗ’ ’ਚ ਵਾਮਿਕਾ ਗਾਬੀ ‘ਸ਼ਿਵਗਾਮੀ’ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਹਾਲ ਹੀ ’ਚ ਵਾਮਿਕਾ ਨੇ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਈ ਵੈੱਬ ਸੀਰੀਜ਼ ‘ਗ੍ਰਹਿਣ’ ’ਚ ਮਨੂ ਦਾ ਕਿਰਦਾਰ ਨਿਭਾਇਆ ਹੈ। ਇਸ ਸੀਰੀਜ਼ ’ਚ ਵਾਮਿਕਾ ਨੇ ਸ਼ਾਨਦਾਰ ਭੂਮਿਕਾ ਨਿਭਾਅ ਕੇ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਇਹ ਸੀਰੀਜ਼ ਹੁਣ ਤਿੰਨ ਸੀਜ਼ਨਜ਼ ਤਕ ਚੱਲੇਗੀ।
ਵਾਮਿਕਾ ਗਾਬੀ ਵੈੱਬ ਸੀਰੀਜ਼ ‘ਗ੍ਰਹਿਣ’ ’ਚ ਮਨੂ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਸੁਰਖ਼ੀਆਂ ’ਚ ਹੈ। ਉਸ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਇਕ ਵੱਖਰੀ ਜਗ੍ਹਾ ਬਣਾਉਣ ’ਚ ਸਫਲਤਾ ਹਾਸਲ ਕੀਤੀ ਹੈ। ਸੀਰੀਜ਼ ’ਚ ਵਾਮਿਕਾ ਨੇ ਸ਼ਾਨਦਾਰ ਅਦਾਕਾਰੀ ਕੀਤੀ ਹੈ। ਸੀਰੀਜ਼ ’ਚ ਵਾਮਿਕਾ ਇਕ ਪੰਜਾਬੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਵੈੱਬ ਸੀਰੀਜ਼ ਲੇਖਕ ਸਤਿਆ ਵਿਆਸ ਦੇ ਨਾਵਲ ‘84’ ਤੋਂ ਪ੍ਰੇਰਿਤ ਹੈ।
ਨੈੱਟਫਲਿਕਸ ਨੇ ‘ਬਾਹੂਬਲੀ : ਬਿਫੋਰ ਦਿ ਬਿਗਨਿੰਗ’ ਸੀਰੀਜ਼ ਨੂੰ ਲੈ ਕੇ ਨਵਾਂ ਪਲਾਨ ਬਣਾਇਆ ਹੈ ਪਰ ਇਹ ਅਜੇ ਤਕ ਪੂਰੀ ਨਹੀਂ ਹੋ ਸਕੀ ਹੈ। ਨੈੱਟਫਲਿਕਸ ਇਸ ’ਤੇ ਲਗਭਗ 200 ਕਰੋੜ ਰੁਪਏ ਦਾ ਖਰਚ ਕਰਨ ਜਾ ਰਿਹਾ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਕੁਣਾਲ ਦੇਸ਼ਮੁਖ ਤੇ ਰਿਭੂ ਦੇਸ਼ਗੁਪਤਾ ਇਸ ਦਾ ਡਾਇਰੈਕਸ਼ਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕੀਤੀ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।