‘ਜਵਾਨ’ ਨੂੰ ਲੈ ਕੇ ਵਿਵੇਕ ਅਗਨੀਹੋਤਰੀ ਨੇ ਦਿੱਤੀ ਪ੍ਰਤੀਕਿਰਿਆ, ਕਿਹਾ– ‘ਸਾਡੀ ਛੋਟੇ ਬਜਟ ਦੀ ਫ਼ਿਲਮ...’

Thursday, Jul 13, 2023 - 11:43 AM (IST)

‘ਜਵਾਨ’ ਨੂੰ ਲੈ ਕੇ ਵਿਵੇਕ ਅਗਨੀਹੋਤਰੀ ਨੇ ਦਿੱਤੀ ਪ੍ਰਤੀਕਿਰਿਆ, ਕਿਹਾ– ‘ਸਾਡੀ ਛੋਟੇ ਬਜਟ ਦੀ ਫ਼ਿਲਮ...’

ਮੁੰਬਈ (ਬਿਊਰੋ)– ਵਿਵੇਕ ਅਗਨੀਹੋਤਰੀ ਦਾ ਮੰਨਣਾ ਹੈ ਕਿ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਜਵਾਨ’ ਆਲ ਟਾਈਮ ਬਲਾਕਬਸਟਰ ਹੋਣ ਵਾਲੀ ਹੈ। ਟਵਿਟਰ ’ਤੇ ਇਕ ਵਿਅਕਤੀ ਨੇ ਵਿਵੇਕ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਸ ’ਚ ਹਿੰਮਤ ਹੈ ਤਾਂ ‘ਜਵਾਨ’ ਨਾਲ ਟਕਰਾਅ ਕੇ ਆਪਣੀ ਫ਼ਿਲਮ ‘ਦ ਵੈਕਸੀਨ ਵਾਰ’ ਦਿਖਾਓ।

ਇਸ ਦੇ ਜਵਾਬ ’ਚ ਵਿਵੇਕ ਨੇ ਕਿਹਾ ਕਿ ਉਹ ਟਕਰਾਅ ਵਾਲੀ ਮਾਨਸਿਕਤਾ ਤੋਂ ਉੱਪਰ ਹੈ। ਹਾਲਾਂਕਿ, ਉਨ੍ਹਾਂ ਨੇ ਯਕੀਨੀ ਤੌਰ ’ਤੇ ਕਿਹਾ ਕਿ ਜੇਕਰ ਤੁਸੀਂ ‘ਜਵਾਨ’ ਨੂੰ ਦੇਖਣ ਜਾਓਗੇ ਤਾਂ ਉਸ ਤੋਂ ਬਾਅਦ ‘ਦਿ ਵੈਕਸੀਨ ਵਾਰ’ ਦੇਖਣ ਬਾਰੇ ਜ਼ਰੂਰ ਸੋਚੋ।

‘ਜਵਾਨ’ ਦੀ ਝਲਕ 10 ਜੁਲਾਈ ਨੂੰ ਜਾਰੀ ਕੀਤੀ ਗਈ ਸੀ। ‘ਪਠਾਨ’ ਦੀ ਤਰ੍ਹਾਂ ਸ਼ਾਹਰੁਖ ਵੀ ਇਕ ਵਾਰ ਫਿਰ ਪਾਵਰ ਪੈਕਡ ਐਕਸ਼ਨ ਅੰਦਾਜ਼ ’ਚ ਨਜ਼ਰ ਆਉਣਗੇ। ਫ਼ਿਲਮ ’ਚ ਉਹ ਡਬਲ ਰੋਲ ’ਚ ਨਜ਼ਰ ਆਉਣਗੇ। ਜਿਥੇ ਇਕ ਆਈ. ਪੀ. ਐੱਸ. ਅਧਿਕਾਰੀ ਹੈ, ਉਥੇ ਦੂਸਰੀ ਭੂਮਿਕਾ ਇਕ ਖਲਨਾਇਕ ਦੀ ਹੈ। ਇਹ ਫ਼ਿਲਮ 7 ਸਤੰਬਰ ਨੂੰ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਰਿਸ਼ਤੇ-ਨਾਤਿਆਂ ਦੀ ਗੱਲ ਕਰਦੀ ਹੈ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’

ਵਿਵੇਕ ਅਗਨੀਹੋਤਰੀ ਨੇ ਟਵਿਟਰ ’ਤੇ ਲਿਖਿਆ, ‘‘ਅਸੀਂ ਬਾਲੀਵੁੱਡ ਦੇ ਟਕਰਾਅ ਦੀ ਖੇਡ ’ਚ ਨਹੀਂ ਫਸਣਾ ਚਾਹੁੰਦੇ। ਇਹ ਸ਼ਬਦ ਸਿਤਾਰਿਆਂ ਤੇ ਮੀਡੀਆ ਲਈ ਹੈ। ਮੈਂ ਗਾਰੰਟੀ ਦੇ ਸਕਦਾ ਹਾਂ ਕਿ ‘ਜਵਾਨ’ ਇਕ ਆਲ ਟਾਈਮ ਬਲਾਕਬਸਟਰ ਰਹੇਗੀ।

ਹਾਲਾਂਕਿ, ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਸਾਡੀ ਛੋਟੇ ਬਜਟ ਦੀ ਫ਼ਿਲਮ ‘ਦਿ ਵੈਕਸੀਨ ਵਾਰ’ ਵੀ ਜ਼ਰੂਰ ਦੇਖੋ। ਇਹ ਫ਼ਿਲਮ ਭਾਰਤ ਦੀ ਉਸ ਜਿੱਤ ’ਤੇ ਆਧਾਰਿਤ ਹੈ, ਜਿਸ ਬਾਰੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News