ਪਿਆਰ ਦੇ ਕਈ ਰੰਗ ਹੁੰਦੇ ਹਨ ਪਰ ਸਾਰ ਹਮੇਸ਼ਾ ਇਕੋ ਜਿਹਾ ਹੁੰਦਾ ਹੈ : ਵਿਸ਼ਾਲ
Thursday, May 05, 2022 - 12:33 PM (IST)
ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਵੈੱਬ ਸੀਰੀਜ਼ ‘ਮਾਡਰਨ ਲਵ ਮੁੰਬਈ’ ਆਪਣੇ ਸਾਰੇ ਮੁਸ਼ਕਿਲ ਤੇ ਸੁੰਦਰ ਰੂਪਾਂ ’ਚ ਪਿਆਰ ਦਾ ਪਤਾ ਲਗਾਉਣ ਲਈ ਤਿਆਰ ਹੈ। 13 ਮਈ ਨੂੰ ਲਾਂਚ ਹੋਣ ਵਾਲੀ ਇਹ ਸੀਰੀਜ਼ ਪ੍ਰੇਮ ਕਹਾਣੀਆਂ ਦਾ ਇਕ ਨਵਾਂ ਵਰਜ਼ਨ ਹੈ, ਜੋ ਰੀਅਲ ਹਿਊਮਨ ਕੁਨੈਕਸ਼ਨ ਦੇ ਸੱਚੇ ਤੇ ਮੌਜੂਦਾ ਕਹਾਣੀਆਂ ਨੂੰ ਪੇਸ਼ ਕਰਦੀ ਹੈ।
‘ਮਾਡਰਨ ਲਵ ਮੁੰਬਈ’ ਨੇ ਹਿੰਦੀ ਸਿਨੇਮੇ ਦੇ ਛੇ ਸਭ ਤੋਂ ਪ੍ਰੋਲੀਫਿਕ ਮਾਈਂਡਸ ਨੂੰ ਸ਼ਾਮਲ ਕੀਤਾ ਹੈ, ਜੋ ਇਕੱਠੇ ਛੇ ਅਨੋਖੀਆਂ ਕਹਾਣੀਆਂ ਸੁਣਾਉਣਗੇ ਤੇ ਦਰਸ਼ਕਾਂ ਨੂੰ ਵੱਖ-ਵੱਖ ਮੂਡ ’ਚ ਲਿਆਉਣਗੇ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ
ਅਜਿਹੇ ’ਚ ਅਪਣੇ ਨਿਰਦੇਸ਼ਨ ‘ਮੁੰਬਈ ਡ੍ਰੈਗਨ’ ਬਾਰੇ ਗੱਲ ਕਰਦਿਆਂ ਫ਼ਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਕਹਿੰਦੇ ਹਨ, ‘‘ਜੇਕਰ ਕੋਈ ਇਸ ਦੇ ਬਾਰੇ ’ਚ ਸੋਚਦਾ ਹੈ, ਜਦਕਿ ਪਿਆਰ ਦੇ ਵੱਖ-ਵੱਖ ਸਮੇਂ ’ਚ ਤੇ ਦੁਨੀਆ ਦੇ ਵੱਖਰੇ ਹਿੱਸਿਆਂ ’ਚ ਕਈ ਰੰਗ ਹੁੰਦੇ ਹਨ ਪਰ ਇਸ ਦਾ ਸਾਰ ਹਮੇਸ਼ਾ ਇਕ ਹੀ ਰਹਿੰਦਾ ਹੈ। ਮੈਂ ਪਿਆਰ ਨੂੰ ਇਸ ਦੇ ਉਲਟ ਰੂਪਾਂ ’ਚ ਤੇ ਫਿਰ ਵੀ ਇਕ ਸਬੰਧਤ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦਾ ਸੀ। ‘ਮੁੰਬਈ ਡ੍ਰੈਗਨ’ ਛੋਟੇ ਤੇ ਅਲੋਪ ਹੋ ਰਹੇ ਭਾਰਤੀ-ਚੀਨੀ ਭਾਈਚਾਰੇ ਦੀ ਇਕ ਅਨੋਖੀ ਕਹਾਣੀ ਪੇਸ਼ ਕਰਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।